ਕਰਜੇ ਤੋਂ ਤੰਗ ਆਏ ਪਰਿਵਾਰ ਨੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

Farmer Suicide Sachkahoon

ਕਰਜੇ ਤੋਂ ਤੰਗ ਆਏ ਪਰਿਵਾਰ ਨੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

ਤਿਰੂਵਨੰਤਪੁਰਮ (ਏਜੰਸੀ)। ਕੇਰਲ ਦੇ ਤਿਰੂਵਨੰਤਪੁਰਮ ਦੇ ਕਲਮੰਬਲਮ ਕਸਬੇ ’ਚ ਕਰਜ਼ੇ ਦੇ ਬੋਝ ਹੇਠ ਦੱਬੇ ਪਰਿਵਾਰ ਦੇ ਪੰਜ ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਮੁਤਾਬਕ ਮਿ੍ਰਤਕਾਂ ਦੀ ਪਛਾਣ ਮਣੀਕੰਦਨ, ਉਸ ਦੀ ਪਤਨੀ ਸੰਧਿਆ, ਬੱਚੇ ਅਮੇਆ ਅਤੇ ਅਜੇਸ਼ ਅਤੇ ਉਨ੍ਹਾਂ ਦੀ ਮਾਂ ਦੀ ਭੈਣ ਦੇਵਕੀ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮਣੀਕੰਦਨ ਆਪਣੇ ਕਮਰੇ ਵਿੱਚ ਲਟਕਦਾ ਪਾਇਆ ਗਿਆ, ਜਦੋਂ ਕਿ ਹੋਰਨਾਂ ਨੇ ਕਥਿਤ ਤੌਰ ’ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਪਰਿਵਾਰ ਦੇ ਮੈਂਬਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ। ਪੰਚਾਇਤੀ ਸਿਹਤ ਅਧਿਕਾਰੀਆਂ ਦੇ ਇਤਰਾਜ਼ ਅਤੇ ਹੋਰ ਕਾਰਨਾਂ ਕਰਕੇ ਮਣੀਕੰਦਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਦੁਕਾਨ ਨਹੀਂ ਖੋਲ੍ਹ ਸਕਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲੋੜੀਂਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here