ਬਹਿਸ ਜ਼ਰੂਰੀ, ਤਮਾਸ਼ਾ ਗਲਤ

debate

ਬਹਿਸ ਜਾਂ ਚਰਚਾ ਲੋਕਤੰਤਰ ਦਾ ਆਧਾਰ ਹੈ ਤੇ ਇਹ ਵਿਰੋਧੀ ਧਰ ਦਾ ਅਧਿਕਾਰ ਵੀ ਹੈ ਲੋਕ ਮਸਲਿਆਂ ’ਤੇ ਵਿਰੋਧੀ ਪਾਰਟੀ ਨੇ ਸਰਕਾਰ ਤੋਂ ਜਵਾਬ ਮੰਗਣਾ ਹੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਸਾਰੀਆਂ ਪਾਰਟੀਆਂ ਦੇ ਆਗੂ ਉਨ੍ਹਾਂ (ਮੁੱਖ ਮੰਤਰੀ) ਨਾਲ ਇੱਕ ਨਵੰਬਰ ਨੂੰ ਮੀਡੀਆ ਸਾਹਮਣੇ ਬਹਿਸ ਕਰਨ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਚੁਣੌਤੀ ਨੂੰ ਸਵੀਕਾਰ ਲਿਆ ਹੈ ਬਹਿਸ ਕਰਨੀ ਚੰਗੀ ਗੱਲ ਹੈ ਪਰ ਸਵਾਲ ਇਹ ੳੱੁਠਦਾ ਹੈ ਕਿ ਕੀ ਬਹਿਸ ਇੱਕ ਦਿਨ ਦਾ ਵਿਸ਼ਾ ਹੈ ਅਸਲ ’ਚ ਨਾ ਤਾਂ ਵਿਰੋਧੀ ਧਿਰ ਦਾ ਸਵਾਲ ਸਿਰਫ਼ ਇੱਕ ਦਿਨ ਦਾ ਹੁੰਦਾ ਹੈ ਤੇ ਨਾ ਹੀ ਸਰਕਾਰ ਨੇ ਉਸ ਦਾ ਜਵਾਬ ਕਿਸੇ ਇੱਕ ਦਿਨ ਦੇਣਾ ਹੈ ਇਹ ਤਾਂ ਸਦਾ ਦਾ ਵਿਸ਼ਾ ਹੈ ਸਰਕਾਰ ਨੇ ਕੁਝ ਚੰਗਾ ਕੀਤਾ ਹੈ। (Debate)

ਤਾਂ ਉਸ ਨੂੰ ਦੱਸਣਾ ਚਾਹੀਦਾ ਹੈ ਅਤੇ ਵਿਰੋਧੀ ਧਿਰ ਵੀ ਉਸ ਨੂੰ ਨਕਾਰ ਨਹੀਂ?ਸਕਦਾ ਸਦਾ ਸਰਕਾਰ ਨੇ ਜਵਾਬ ਦੇਣਾ ਹੈ ਅਤੇ ਵਿਰੋਧੀ ਧਿਰ ਨੇ ਵੀ ਸਦਾ ਹੀ ਬੋਲਣਾ ਹੈ ਜੇਕਰ ਸਰਕਾਰ ਨੇ ਕੁਝ ਗਲਤ ਕੀਤਾ ਹੈ ਇਸ ਵਾਸਤੇ ਵਿਰੋਧੀ ਪਾਰਟੀਆਂ ਨੂੰ ਇੱਕ ਨਵੰਬਰ ਤੱਕ ਇੰਤਜ਼ਾਰ ਕਰਨ ਦੀ ਕੀ ਜ਼ਰੂਰਤ ਹੈ? ਸਿਰਫ਼ ਸਰਕਾਰ ਹੀ ਜਨਤਾ ਜਾਂ ਵਿਰੋਧੀ ਧਿਰ ਨੂੰ ਜਵਾਬਦੇਹ ਨਹੀਂ ਹੈ ਵਿਰੋਧੀ ਧਿਰ ਵੀ ਜਨਤਾ ਨੂੰ ਜਵਾਬਦੇਹ ਹੈ ਮਹੱਤਵ ਸਰਕਾਰ ਜਾਂ ਮੁੱਖ ਮੰਤਰੀ ਦੀ ਚੁਣੌਤੀ ਦਾ ਨਹੀਂ ਕਿ ਮੱੁਖ ਮੰਤਰੀ ਕਦੋਂ ਬੁਲਾਉਂਦੇ ਹਨ ਮਹੱਤਵ ਲੋਕ ਹਿੱਤਾਂ ਦਾ ਹੈ ਜੇਕਰ ਮਸਲਾ ਲੋਕਹਿੱਤ ਦਾ ਹੈ ਤਾਂ ਵਿਰੋਧੀ ਧਿਰਾਂ ਨੂੰ 15-20 ਦਿਨ ਦੇ ਇੰਤਜ਼ਾਰ ਦੀ ਕੀ ਲੋੜ ਹੈ। (Debate)

ਇਹ ਵੀ ਪੜ੍ਹੋ : ਪਿਸਤੌਲ ਦੀ ਨੋਕ ’ਤੇ ਨੌਜਵਾਨ ਤੋਂ 24 ਹਜ਼ਾਰ ਤੇ ਮੋਬਾਈਲ ਫੋਨ ਲੁੱਟਿਆ

ਨਾ ਹੀ ਇਸ ਵਾਸਤੇ ਕਿਸੇ ਸਥਾਨ ਵਿਸ਼ੇਸ਼ ਦੀ ਵੀ ਜ਼ਰੂਰਤ ਹੈ ਅੱਜ ਰਫ਼ਤਾਰ ਦਾ ਯੁੱਗ ਹੈ ਜਨਤਾ ਦੀ ਭਲਾਈ ਲਈ ਇੱਕ-ਇੱਕ ਮਿੰਟ ਦੀ ਵਰਤੋਂ ਹੋਣੀ ਚਾਹੀਦੀ ਹੈ ਵਿਰੋਧੀ ਆਗੂ ਕਿਸੇ ਵੀ ਥਾਂ ’ਤੇ ਮੀਡੀਆ ਸਾਹਮਣੇ ਆਪਣੀ ਗੱਲ ਕਹਿ ਸਕਦੇ ਹਨ ਚਰਚਾ ਜਾਂ ਬਹਿਸ ਤਕਰਾਰ ਲਈ ਨਹੀਂ ਸਗੋਂ ਸਾਰਥਿਕ ਤੇ ਸਦਭਾਵਨਾ ਭਰੀ ਹੁੰਦੀ ਹੈ ਪਰ ਪੰਜਾਬ ਦੀ ਸਿਆਸੀ ਬਿਆਨਬਾਜ਼ੀ ਇੰਨੀ ਜ਼ਿਆਦਾ ਟਕਰਾਅ ਵਾਲੀ ਹੈ ਕਿ ਬਹਿਸ ਦਲੀਲਾਂ, ਤੱਥਾਂ, ਅੰਕੜਿਆਂ ਤੇ ਸਬੂਤਾਂ ਦੀ ਪਟੜੀ ਤੋਂ ਲੈ ਕੇ ਨਿੱਜੀ ਜ਼ਿੰਦਗੀ ਦੇ ਦੋਸ਼ਾਂ ’ਤੇ ਉੱਤਰ ਆਉਂਦੀ ਹੈ ਸਿਆਸੀ ਆਗੂ ਲੋਕ ਮੁੱਦੇ ਭੁੱਲ ਕੇ ਇੱਕ-ਦੂਜੇ ਦੀ ਅਲੋਚਨਾ ਕਰਨ ਦੀ ਬਜਾਇ ਨਿੰਦਿਆ ’ਤੇ ਉੱਤਰ ਆਉਂਦੇ ਹਨ, ਜੋ ਮੀਡੀਆ ’ਚ ਸੁੁਰਖੀਆਂ ਤਾਂ ਬਣਦੇ ਹਨ ਪਰ ਇਸ ਨਾਲ ਲੋਕ ਮੁੱਦਿਆਂ ’ਤੇ ਕੋਈ ਅਸਰ ਨਹੀਂ ਪੈਂਦਾ ਸੱਚ ਤਾਂ ਇਹ ਹੈ। (Debate)

ਕਿ ਨਿੰਦਿਆ ਪਾਠ ’ਚ ਲੋਕ ਮੁੱਦੇ ਰਹਿ ਹੀ ਨਹੀਂ ਜਾਂਦੇ ਸਿਆਸੀ ਆਗੂਆਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਬਹਿਸ ਜਾਂ ਚਰਚਾ ਸਿਰਫ਼ ਸ਼ਬਦ ਚਤੁਰਾਈ ਨਾਲ ਨਹੀਂ ਜਿੱਤੀ ਜਾ ਸਕਦੀ ਤੱਥਾਂ ਨੂੰ ਬਦਲਿਆ ਨਹੀਂ ਜਾ ਸਕਦਾ ਸਿਰਫ਼ ਸ਼ਬਦਾਂ ਦੇ ਹੇਰ-ਫੇਰ ਨਾਲ ਉਨ੍ਹਾਂ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਚੰਗਾ ਹੋਵੇ, ਜੇਕਰ ਸਰਕਾਰ ਤੇ ਵਿਰੋਧੀ ਪਾਰਟੀਆਂ ਰੋਜ਼ਾਨਾ ਹੀ ਇਮਾਨਦਾਰੀ ਨਾਲ ਆਪਣੀ ਗੱਲ ਕਹਿਣ ਕਹਿਣ ਨੂੰ ਤਾਂ ਮੀਡੀਆ ’ਤੇ ਬਹਿਸ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ ਪਰ ਸੱਚਾਈ ਕੌਣ ਕਹਿ ਰਿਹਾ ਹੈ ਇਹ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਬਹਿਸ ਨੇ ਨਫ਼ਰਤ ਹੀ ਵੰਡੀ ਹੈ ਦੂਜੇ ਦੇ ਵਿਚਾਰ ਨੂੰ ਕੱਟ ਸਕਣ ਦੇ ਅਹੰਕਾਰ ਤੋਂ ਬਚਿਆ ਜਾਵੇ, ਇਸ ਵਾਸਤੇ ਸਦਭਾਵਨਾ ਦੀ ਵੱਡੀ ਜ਼ਰੂਰਤ ਹੈ ਬਹਿਸ ਸਿਰਫ਼ ਰੌਲਾ ਨਹੀਂ ਹੋਣੀ ਚਾਹੀਦੀ ਸਗੋਂ ਨਿਮਰਤਾ, ਸੰਜਮ ਤੇ ਸਹਿਣਸ਼ੀਲਤਾ ਦੀ ਵੀ ਮੰਗ ਕਰਦੀ ਹੈ। (Debate)