ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ

drug addict
ਫਾਈਲ ਫੋਟੋ।

ਗਿੱਦੜਬਾਹਾ। ਹਲਕੇ ਦੇ ਪਿੰਡ ਕੁਰਾਈਵਾਲਾ ਵਿਖੇ ਚਿੱਟੇ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਪਿੰਡ ਕੁਰਾਈਵਾਲਾਂ ਦੇ ਵਸਨੀਕ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਨੌਜਵਾਨ ਲੜਕਾ ਵਿਜੇ ਕੁਮਾਰ ਉਮਰ ਕਰੀਬ 22 ਸਾਲ ਬੀਤੀ ਰਾਤ ਜਦੋਂ ਘਰ ਆਇਆ ਤਾ ਉਹ ਬੇਸੁੱਧ ਸੀ ਅਤੇ ਤੜਪ ਰਿਹਾ ਸੀ ਜਦੋਂ ਉਹ ਉਸਨੂੰ ਡਾਕਟਰ ਕੋਲ ਲੈ ਕੇ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਉਸਨੇ ਜ਼ਿਆਦਾ ਨਸ਼ਾ ਕੀਤਾ ਹੈ।
ਗੁਰਮੇਲ ਸਿੰਘ ਅਨੁਸਾਰ ਸ਼ਨਿੱਚਰਵਾਰ ਸਵੇਰੇ 3 ਵਜੇ ਉਸਦੇ ਲੜਕੇ ਨੇ ਦਮ ਤੋੜ ਦਿੱਤਾ। ਗੁਰਮੇਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਸਦਾ ਲੜਕਾ ਮਾੜੀ ਸੰਗਤ ਦਾ ਸ਼ਿਕਾਰ ਸੀ ਅਤੇ ਚਿੱਟੇ ਦੀ ਦਲਦਲ ਵਿਚ ਪੈ ਗਿਆ ਸੀ ਅਤੇ ਬੀਤੀ ਰਾਤੀ ਚਿੱਟੇ ਦੀ ਓਵਰਡੋਜ਼ ਟੀਕੇ ਨੇ ਉਸਨੂੰ ਮੌਤ ਦੇ ਮੂੰਹ ਵਿਚ ਲੈ ਲਿਆ। ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਅਨੁਸਾਰ ਉਨ੍ਹਾਂ ਦੇ ਪਿੰਡ ਵਿਚ ਪਿਛਲੇ ਕਾਫੀ ਸਮੇਂ ਤੋਂ ਚਿੱਟੇ ਦਾ ਵਪਾਰ ਸ਼ਰੇਆਮ ਚੱਲ ਰਿਹਾ ਹੈ ਪਰ ਪਿੰਡ ਵਾਸੀਆਂ ਵਲੋਂ ਪੁਲਸ ਨੂੰ ਸੂਚਿਤ ਕਰਨ ਦੇ ਬਾਜਵੂਦ ਅਜੇ ਤੱਕ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ ਅਤੇ ਇਲਾਕੇ ਦੀ ਨੌਜਵਾਨ ਪੀੜੀ ਚਿੱਟੇ ਵੱਲ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here