ਸੜਕ ਹਾਦਸੇ ’ਚ ਗਈ ਤਿਨਾਂ ਦੀ ਜਾਨ
- ਕਾਰ ਦਾ ਫੱਟਿਆ ਟਾਇਰ, ਪਰਿਵਾਰ ਨੇ ਸਰਕਾਰ ਤੋਂ ਮੰਗੀ ਮੱਦਦ | Canada News
Canada News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੈਨੇਡਾ ’ਚ ਸੜਕ ਹਾਦਸੇ ’ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਚੱਲਦੀ ਕਾਰ ਦਾ ਟਾਇਰ ਫੱਟਣ ਨਾਲ ਹੋਇਆ ਹੈ। ਮ੍ਰਿਤਕਾਂ ’ਚ ਰਸਮਦੀਪ ਕੌਰ ਵਾਸੀ ਸਮਾਣਾ, ਨਵਜੋਤ ਸੋਮਤ ਤੇ ਹਰਮਨ ਵਾਸੀ ਪਿੰਡ ਬੁਰਕੜਾ ਨੇੜੇ ਮਲੌਦ (ਲੁਧਿਆਣਾ) ਸ਼ਾਮਲ ਹਨ। ਉਹ ਸਕੇ ਭੈਣ-ਭਰਾ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਪੰਜਾਬ ਲਿਆਉਣ ਦੀ ਪਹਿਲ ਕੀਤੀ ਜਾਣੀ ਚਾਹੀਦੀ ਹੈ।
Read This : Haryana-Punjab Weather Alert: ਹਰਿਆਣਾ-ਪੰਜਾਬ ’ਚ ਹੁੰਮਸ ਭਰੀ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਦ…
ਇਸ ਤਰ੍ਹਾਂ ਵਾਪਰਿਆ ਹਾਦਸਾ | Canada News
ਪੱਤਾ ਲੱਗਿਆ ਹੈ ਕਿ ਹਾਦਸਾ ਕੈਨੇਡਾ ਦੇ ਮਿਲ ਕੋਵ ਸ਼ਹਿਰ ਕੋਲ ਹੋਇਆ ਹੈ। ਇਹ ਤਿੰਨੇ ਨਿਊ ਬਰੰਸਵਿਕ ਸੂਬੇ ਦੇ ਮੋਨਕਟਨ ਸ਼ਹਿਰ ਤੋਂ ਉੱਧਰ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ। ਜਿਸ ਤੋਂ ਬਾਅਦ ਕਾਰ ਪਲਟ ਗਈ। ਹਾਲਾਂਕਿ, ਤਿੰਨੇ ਕਾਰ ਤੋਂ ਬਾਹਰ ਨਿਕਲ ਗਏ ਤੇ ਡਿੱਗ ਗਏ। ਜਿਸ ਕਰਕੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਤੋਂ ਬਾਅਦ ਕੈਨੇਡਾ ਦੀ ਪੁਲਿਸ ਤਿੰਨਾਂ ਨੂੰ ਹਸਪਤਾਲ ਲੈ ਗਈ। ਹਸਪਤਾਲ ’ਚ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ। ਪਿੰਡ ’ਚ ਪਰਿਵਾਰਕ ਮੈਂਬਰ ਬਹੁਤ ਦੁਖੀ ਹਨ। Canada News