ਨਵੀਂ ਦਿੱਲੀ (ਏਜੰਸੀ)। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ‘ਚ ਸੜਕ ਹਾਦਸੇ ‘ਚ ਮੌਤ ਹੋਣ ਦੀ ਖਬਰ ਬੁੱਧਵਾਰ ਦੇਰ ਸ਼ਾਮ ਸਾਹਮਣੇ ਆਈ ਹੈ ਪਰ ਖਬਰ ਲਿਖੇ ਜਾਣ ਤੱਕ ਇਸ ਦੀ ਕੋਈ ਅਧਿਕਾਿਰਕ ਪੁਸ਼ਟੀ ਨਹੀਂ ਹੋ ਸਕੀ ਸੀ ਅਤੇ ਸੱਚ ਕਹੂੰ ਵੀ ਇਸ ਦੀ ਪੁਸ਼ਟੀ ਨਹੀਂ ਕਰਦਾ। ਜਾਣਕਾਰੀ ਮੁਤਾਬਿਕ ਪੰਨੂ ਦਾ ਯੂਐਸ ਹਾਈਵੇਅ 101 ‘ਤੇ ਹਾਦਸਾ ਵਾਪਰ ਗਿਆ। ਪੰਨੂ ਕੁਝ ਸਮੇਂ ਲਈ ਰੂਪੋਸ਼ ਰਿਹਾ। ਉਸ ਨੇ ਆਪਣਾ ਮੋਬਾਈਲ ਵੀ ਬੰਦ ਕਰ ਦਿੱਤਾ ਸੀ ਤਾਂ ਜੋ ਲੋਕੇਸ਼ਨ ਟਰੇਸ ਨਾ ਹੋ ਸਕੇ।
ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਦੇ ਕਤਲ, ਫਿਰ ਲੰਡਨ ਵਿੱਚ ਅਵਤਾਰ ਸਿੰਘ ਖੰਡਾ ਦੀ ਮੌਤ ਅਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪੰਨੂੰ ਨੂੰ ਡਰ ਸੀ ਕਿ ਸ਼ਾਇਦ ਉਸ ਨੂੰ ਵੀ ਮਾਰ ਦਿੱਤਾ ਜਾਵੇ। ਪੰਨੂ ਲੰਮਾ ਸਮਾਂ ਭਾਰਤ ਵਿਰੋਧੀ ਗੱਲਾਂ ਕਰਦਾ ਰਹਿੰਦਾ ਸੀ। ਉਹ ਹਰ ਰੋਜ਼ ਇੱਕ ਨਾ ਇੱਕ ਵੀਡੀਓ ਜਾਰੀ ਕਰਕੇ ਖਾਲਿਸਤਾਨ ਸਮਰਥਕਾਂ ਨੂੰ ਭੜਕਾਉਂਦਾ ਸੀ।