ਵਾਟਰ ਕੂਲਰ ਤੋਂ ਕਰੰਟ ਲੱਗਣ ਕਾਰਨ ਪਲੰਬਰ ਦੀ ਮੌਤ

Sad News
ਵਾਟਰ ਕੂਲਰ ਤੋਂ ਕਰੰਟ ਲੱਗਣ ਕਾਰਨ ਪਲੰਬਰ ਦੀ ਮੌਤ

(ਸਾਹਿਲ ਅਗਰਵਾਲ) ਸਾਹਨੇਵਾਲ। ਇੱਥੇ ਵਾਟਰ ਕੂਲਰ ਤੋਂ ਬਿਜਲੀ ਦਾ ਝਟਕਾ ਲੱਗਣ ਕਾਰਨ ਪਲੰਬਰ ਦੀ ਮੌਤ ਹੋ ਗਈ। ਮ੍ਰਿਤਕ ਪਲੰਬਰ ਦੀ ਪਛਾਣ ਸੰਨੀ (34) ਵਾਸੀ ਟਿੱਬਾ ਰੋਡ ਵਜੋਂ ਹੋਈ ਹੈ। ਜਿਸ ਦੀ ਲਾਸ਼ ਨੂੰ ਥਾਣਾ ਦਰੇਸੀ ਦੀ ਪੁਲਿਸ ਨੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ। Sad News

ਇਹ ਵੀ ਪੜ੍ਹੋ: ਬੁਟੀਕ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਕੱਪੜਾ ਸੜਿਆ

ਏ.ਐਸ.ਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਸੰਨੀ ਪਲੰਬਰ ਦਾ ਕੰਮ ਕਰਦਾ ਸੀ। ਉਹ ਵਿਆਹਿਆ ਹੋਇਆ ਹੈ ਅਤੇ ਉਸਦਾ 4 ਸਾਲ ਦਾ ਬੱਚਾ ਹੈ। ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਨੂੰ ਉਹ ਜੋਧੇਵਾਲ ਬਸਤੀ ਦੇ ਬਾਜ਼ਾਰ ਵਿੱਚ ਇੱਕ ਆਸ਼ਰਮ ਵਿੱਚ ਵਾਟਰ ਕੂਲਰ ਲਗਾਉਣ ਗਿਆ ਸੀ। ਜਿੱਥੇ ਅਚਾਨਕ ਉਸ ਨੂੰ ਕਰੰਟ ਲੱਗ ਗਿਆ। ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। Sad News

LEAVE A REPLY

Please enter your comment!
Please enter your name here