ਪੁਲਿਸ ਵੱਲੋਂ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ | Crime News
- ਸਿਹਤ ਵਿਭਾਗ ਵੀ ਸ਼ੱਕ ਦੇ ਘੇਰੇ ’ਚ
(ਗੁਰਤੇਜ ਜੋਸ਼ੀ) ਮਲੇਰਕੋਟਲਾ। Crime News: ਥਾਣਾ ਸਦਰ ਸੰਦੌੜ ਅਧੀਨ ਪੈਂਦੇ ਪਿੰਡ ਮਹੋਲੀ ਕਲਾਂ ਵਿਖੇ ਸਿਹਤ ਵਿਭਾਗ ਵੱਲੋਂ ਪਿਛਲੇ ਕਰੀਬ ਡੇਢ ਸਾਲ ਤੋਂ ਸੀਲ ਕੀਤੇ ਹੋਣ ਦੇ ਬਾਵਜੂਦ ਧੜੱਲੇ ਨਾਲ ਚਲਾਏ ਜਾ ਰਹੇ ਇਕ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੱਡਣ ਲਈ ਦਾਖਲ ਇਕ 27 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 25 ਵਰ੍ਹੇ ਪਹਿਲਾਂ ਸਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਬਨਭੌਰੀ ਵੱਲੋਂ ਆਪਣੀ ਨਣਦ ਰਾਜਵਿੰਦਰ ਕੌਰ ਪਤਨੀ ਚਮਕੌਰ ਸਿੰਘ ਵਾਸੀ ਪਿੰਡ ਗੁਆਰਾ ਤੋਂ ਗੋਦ ਲਏ ਬੇਟੇ ਰਮਨਦੀਪ ਸਿੰਘ ਨੂੰ ਸ਼ਰਾਬ ਪੀਣ ਦੀ ਆਦਤ ਛੱਡਣ ਲਈ ਸਮਰਾਲਾ ਨੇੜਲੇ ਪਿੰਡ ਰਾਜੇਵਾਲ ਵਿਖੇ ਚੱਲ ਰਹੇ ਇਕ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਉਣ ਲਈ ਕੇਂਦਰ ਦੇ ਕਰਿੰਦੇ 5 ਸਤੰਬਰ ਨੂੰ ਘਰੋਂ ਆ ਕੇ ਆਪਣੀ ਗੱਡੀ ਵਿਚ ਲੈ ਕੇ ਗਏ ਸਨ। Crime News
ਇਹ ਵੀ ਪੜ੍ਹੋ: Delhi Rain : ਦਿੱਲੀ ’ਡੁੱਬੀ’! ਇਨ੍ਹਾਂ ਸੜਕਾਂ ’ਤੇ ਜਾਣ ਤੋਂ ਬਚੋ! ਆਈਐਮਡੀ ਨੇ ਜਾਰੀ ਕੀਤੀ ਚੇਤਾਵਨੀ!
ਮ੍ਰਿਤਕ ਨੌਜਵਾਨ ਰਮਨਦੀਪ ਸਿੰਘ ਦੀ ਭੈਣ ਹਰਦੀਪ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਗਹਿਲਾਂ ਜ਼ਿਲ੍ਹਾ ਬਰਨਾਲਾ ਵੱਲੋਂ ਥਾਣਾ ਸੰਦੌੜ
ਵਿਖੇ ਦਰਜ ਕਰਵਾਏ ਬਿਆਨਾਂ ਮੁਤਾਬਿਕ ਨਸ਼ਾ ਛਡਾਊ ਕੇਂਦਰ ਪਿੰਡ ਰਾਜੇਵਾਲ ਦਾ ਮਾਲਕ ਸੁਖਵਿੰਦਰ ਸਿੰਘ ਵਾਸੀ ਪਿੰਡ ਸਹਾਰਨਮਾਜਰਾ ਪਰਿਵਾਰ ਨੂੰ ਦੱਸੇ ਬਗੈਰ ਉਸ ਦੇ ਭਰਾ ਨੂੰ ਪਿੰਡ ਰਾਜੇਵਾਲ ਵਾਲੇ ਸੈਂਟਰ ਦੀ ਜਗ੍ਹਾ ਨਸ਼ਾ ਛਡਾਉ ਕੇਂਦਰ ਪਿੰਡ ਮਹੋਲੀ ਕਲਾਂ ਵਿਖੇ ਲੈ ਆਇਆ। Crime News
ਹਰਦੀਪ ਕੌਰ ਮੁਤਾਬਿਕ ਤਿੰਨ ਦਿਨਾਂ ਬਾਅਦ ਹੀ 8 ਸਤੰਬਰ ਨੂੰ ਨਸ਼ਾ ਛਡਾਊ ਕੇਂਦਰ ਦੇ ਮਾਲਕ ਸੁਖਵਿੰਦਰ ਸਿੰਘ ਨੇ ਉਸ ਦੀ ਭੂਆ ਦੇ ਲੜਕੇ ਦਿਲਪ੍ਰੀਤ ਸਿੰਘ ਹਥੋਆ ਨੂੰ ਫੋਨ ਕਰ ਕੇ ਰਮਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਬਾਰੇ ਦੱਸਿਆ। ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਆਪਣੇ ਭਰਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਪਹੁੰਚੀ। ਹਰਦੀਪ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਦੇ ਸਰੀਰ ਉਪਰ ਥਾਂ-ਥਾਂ ਸੱਟਾਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਉਸ ਦੇ ਭਰਾ ਨੂੰ ਅਣਮਨੁੱਖੀ ਤਸ਼ੱਦਦ ਕਰ ਕੇ ਮਾਰਿਆ ਗਿਆ ਹੈ।
ਥਾਣਾ ਸੰਦੌੜ ਦੇ ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਮੁਤਾਬਿਕ ਇਸ ਮਾਮਲੇ ਵਿਚ ਹਰਦੀਪ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਗਹਿਲਾਂ ਥਾਣਾ ਟੱਲੇਵਾਲ ਜਿਲ੍ਹਾ ਬਰਨਾਲਾ ਦੇ ਬਿਆਨਾਂ ‘ਤੇ ਸੁਖਵਿੰਦਰ ਸਿੰਘ ਵਾਸੀ ਸਹਾਰਨਮਾਜਰਾ ਥਾਣਾ ਮਲੋਦ (ਖੰਨਾ) ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੈਰ ਇਰਾਦਨ ਹੱਤਿਆ ਦਾ ਮਾਮਲਾ ਦਰਜ ਕਰਕੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਿਛਲੇ ਡੇਢ ਸਾਲ ਤੋਂ ਸੀਲ ਕਰਨ ਦੇ ਬਾਵਜ਼ੂਦ ਚੱਲ ਰਿਹਾ ਸੀ ਨਸ਼ਾ ਛੁਡਾਊ ਕੇਂਦਰ
ਪਿਛਲੇ ਡੇਢ ਸਾਲ ਤੋਂ ਸੀਲ ਕਰਨ ਦੇ ਬਾਵਜ਼ੂਦ ਪਿੰਡ ਮਹੇਲੀ ਕਲਾਂ ‘ਚ ਧੜੱਲੇ ਨਾਲ ਚੱਲ ਰਹੇ ਇਸ ਨਸ਼ਾ ਛੁਡਾਊ ਕੇਂਦਰ ਤੋਂ ਪੂਰੀ ਤਰ੍ਹਾਂ ਬੇਖਬਰ ਸਥਾਨਕ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਕਿਸੇ ਕਾਰਵਾਈ ਬਾਰੇ ਤਾਂ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਪ੍ਰੰਤੂ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਮਲੇਰਕੋਟਲਾ ਡਾ. ਰਿਸ਼ਮਾ ਭੌਰਾ ਨੇ ਸਪੱਸ਼ਟ ਕੀਤਾ ਕਿ ਇਹ ਨਸ਼ਾ ਛੁਡਾਊ ਕੇਂਦਰ ਪਿਛਲੇ ਵਰ੍ਹੇ 18 ਜਨਵਰੀ 2023 ਤੋਂ ਵਿਭਾਗ ਵੱਲੋਂ ਬੰਦ ਕਰਕੇ ਸੀਲ ਕੀਤਾ ਹੋਇਆ ਹੈ। Crime News
ਉਨ੍ਹਾਂ ਦੱਸਿਆ ਕਿ ਇਸ ਸੈਂਟਰ ਬਾਰੇ ਐਸ.ਐਮ.ਓ. ਫਤਿਹਗੜ੍ਹ ਪੰਜਗਰਾਈਆਂ ਕੋਲੋਂ ਪੂਰੀ ਰਿਪੋਰਟ ਤਲਬ ਕਰ ਲਈ ਗਈ ਹੈ। ਮ੍ਰਿਤਕ ਨੌਜਵਾਨ ਰਮਨਦੀਪ ਸਿੰਘ ਦੀ ਲਾਸ਼ ਦਾ ਗਏ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਪੋਸਟ ਮਾਰਟਮ ਕੀਤਾ ਗਿਆ ਗਿਆ। ਡਾਕਟਰਾਂ ਦੇ ਮੈਡੀਕਲ ਬੋਰਡ ਵਿਚ ਡਾ. ਹੇਮੰਤ ਸਿੰਗਲਾ, ਡਾ. ਮੁਹੰਮਦ ਬਿਲਾਲ ਅਤੇ ਡਾ. ਵਾਟਿਕਾ ਕਪੂਰ ਆਦਿ ਸ਼ਾਮਿਲ ਸਨ। ਡਾ. ਹੇਮੰਤ ਸਿੰਗਲਾ ਮੁਤਾਬਿਕ ਪੋਸਟਮਾਰਟਮ ਦੌਰਾਨ ਲਾਸ਼ ਉੱਪਰ ਕਈ ਥਾਵਾਂ ‘ਤੇ ਜ਼ਖਮ ਪਾਏ ਗਏ ਹਨ ਅਤੇ ਲਾਸ਼ ਦੇ ਵਿਸਰੇ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ। Crime News