Road Accident : ਪਿਤਾ ਤੇ ਚਚੇਰੀ ਭੈਣ ਹੋਏ ਜ਼ਖਮੀ
(ਸੁਖਜੀਤ ਮਾਨ) ਬਠਿੰਡਾ। ਸਥਾਨਕ ਸ਼ਹਿਰ ਦੇ ਪਰਸਰਾਮ ਨਗਰ ’ਚ ਹੋਏ ਇੱਕ ਸੜਕ ਹਾਦਸੇ ’ਚ ਇੱਕ ਲੜਕੀ ਦੀ ਮੌਤ ਹੋ ਗਈ ਲੜਕੀ ਦਾ ਅੱਜ ਨੌਕਰੀ ਦਾ ਪਹਿਲਾ ਦਿਨ ਸੀ, ਜਿਸ ਨੂੰ ਉਸਦੇ ਪਿਤਾ ਛੱਡਣ ਜਾ ਰਹੇ ਸੀ ਰਸਤੇ ’ਚ ਇਹ ਹਾਦਸਾ ਹੋ ਗਿਆ। (Road Accident) ਹਾਸਿਲ ਹੋਏ ਵੇਰਵਿਆਂ ਮੁਤਾਬਿਕ ਅੱਜ ਸਵੇਰ ਪਰਸਰਾਮ ਨਗਰ ’ਚ ਹੋਏ ਇੱਕ ਸੜਕ ਹਾਦਸੇ ’ਚ 22 ਸਾਲਾ ਇੱਕ ਲੜਕੀ ਦੀ ਮੌਤ ਹੋ ਗਈ, ਜਦੋਂਕਿ ਉਸਦਾ ਪਿਤਾ ਤੇ ਚਚੇਰੀ ਭੈਣ ਜ਼ਖਮੀ ਹੋ ਗਏ ਇੱਕ ਇਨੋਵਾ ਗੱਡੀ ਵਾਲੇ ਵੱਲੋਂ ਗੱਡੀ ਦੀ ਖਿੜਕੀ ਖੋਲੀ ਗਈ ਤਾਂ ਉਸਦੇ ਵਿੱਚ ਪਿੱਛੋਂ ਆ ਰਿਹਾ ਮੋਟਰਸਾਈਕਲ ਟਕਰਾ ਗਿਆ, ਜਿਸਦੇ ਸਿੱਟੇ ਵਜੋਂ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਗਏ ਇਸ ਦੌਰਾਨ ਸੜਕ ਤੋਂ ਲੰਘ ਰਹੇ ਇੱਕ ਟ੍ਰੈਕਟਰ ਦੀ ਲਪੇਟ ’ਚ 22 ਸਾਲਾ ਲੜਕੀ ਜੋਤੀ ਮਿਸ਼ਰਾ ਆ ਗਈ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ, ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸਰਪੰਚ
ਜੋਤੀ ਦੇ ਪਿਤਾ ਸ਼ਾਮ ਦੱਤ ਮਿਸ਼ਰਾ ਤੇ ਉਸਦੀ ਚਚੇਰੀ ਭੈਣ ਨਿਸ਼ਾ ਮਿਸ਼ਰਾ ਨਿਵਾਸੀ ਜੋਗੀ ਨਗਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਜ਼ਖਮੀ ਵਿਅਕਤੀ ਤੇ ਉਸਦੀ ਭਤੀਜੀ ਨੂੰ ਸਹਾਰਾ ਜਨ ਸੇਵਾ ਦੀ ਟੀਮ ਦੀ ਮੱਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਮਿ੍ਰਤਕ ਦੇਹ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਪਹੁੰਚਾਇਆ ਗਿਆ ।
ਅਣਪਛਾਤੇ ਟ੍ਰੈਕਟਰ ਚਾਲਕ ਸਮੇਤ ਦੋ ਹੋਰਨਾਂ ’ਤੇ ਵੀ ਮਾਮਲਾ ਦਰਜ਼
ਕੈਨਾਲ ਕਲੋਨੀ ਪੁਲਿਸ ਨੇ ਇਸ ਮਾਮਲੇ ’ਚ ਇਨੋਵਾ ਚਾਲਕ ਨੂੰ ਨਾਮਜ਼ਦ ਕੀਤਾ ਹੈ ਜਦੋਂਕਿ ਅਣਪਛਾਤੇ ਟ੍ਰੈਕਟਰ ਚਾਲਕ ਸਮੇਤ ਦੋ ਹੋਰਨਾਂ ’ਤੇ ਵੀ ਮਾਮਲਾ ਦਰਜ਼ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਮਿ੍ਰਤਕ ਲੜਕੀ ਜੋਤੀ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ’ਚ ਨੌਕਰੀ ਲੱਗੀ ਸੀ ਅਤੇ ਅੱਜ ਪਹਿਲੇ ਦਿਨ ਹੀ ਆਪਣੀ ਡਿਊਟੀ ’ਤੇ ਜਾ ਰਹੀ ਸੀ, ਰਸਤੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ ਸਿਵਲ ਹਸਪਤਾਲ ’ਚ ਇਲਾਜ ਅਧੀਨ ਜੋਗੀ ਨਗਰ ਵਾਸੀ ਸ਼ਾਮ ਦੱਤ ਨੇ ਦੱਸਿਆ ਕਿ ਅੱਜ ਉਸਦੀ ਬੇਟੀ ਦੀ ਨੌਕਰੀ ਦਾ ਪਹਿਲਾ ਦਿਨ ਸੀ, ਜਿਸ ਨੂੰ ਉਹ ਆਪਣੀ ਭਤੀਜੀ ਨਿਸ਼ਾ ਮਿਸ਼ਰਾ ਦੇ ਨਾਲ ਦਫ਼ਤਰ ਛੱਡਣ ਲਈ ਜਾ ਰਿਹਾ ਸੀ ਜਦੋਂ ਉਹ ਪਰਸਰਾਮ ਨਗਰ ਚੌਂਕ ਤੋਂ ਅੱਗੇ ਇੱਕ ਇਨੋਵਾ ਖੜ੍ਹੀ ਸੀ ਜਿਸ ਨੇ ਅਚਾਨਕ ਗੱਡੀ ਦਾ ਦਰਵਾਜਾ ਖੋਲ ਦਿੱਤਾ।
ਮੋਟਰ ਸਾਈਕਲ ਗੱਡੀ ਦੇ ਦਰਵਾਜੇ ਨਾਲ ਟਕਰਾਉਣ ਕਰਕੇ ਤਿੰਨੋਂ ਜਣੇ ਡਿੱਗ ਪਏ ਮੌਕੇ ’ਤੇ ਮੌਜੂਦ ਲੋਕਾਂ ਮੁਤਾਬਿਕ ਜਦੋਂ ਮੋਟਰਸਾਈਕਲ ਤੋਂ ਡਿੱਗੇ ਤਾਂ ਉੱਥੋਂ ਲੰਘ ਰਹੇ ਇੱਕ ਟ੍ਰੈਕਟਰ ਨੇ ਜੋਤੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਵਲੰਟੀਅਰ ਮੌਕੇ ’ਤੇ ਪੁੱਜ ਗਏ ਸੀ ਜਿੰਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਜੋਤੀ ਨੂੰ ਮਿ੍ਰਤਕ ਐਲਾਨ ਦਿੱਤਾ, ਜਦੋਂਕਿ ਸ਼ਾਮ ਦੱਤ ਮਿਸ਼ਰਾ ਤੇ ਨਿਸ਼ਾ ਮਿਸ਼ਰਾ ਦਾ ਇਲਾਜ ਚੱਲ ਰਿਹਾ ਹੈ।
ਦੋ ਜਣਿਆਂ ਖਿਲਾਫ਼ ਮਾਮਲਾ ਦਰਜ਼ : ਪੁਲਿਸ ਅਧਿਕਾਰੀ
ਥਾਣਾ ਕੈਨਾਲ ਕਲੋਨੀ ਦੇ ਏਐਸਆਈ ਭੋਲਾ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਜੋਗੀ ਨਗਰ ਵਾਸੀ ਇਨੋਵਾ ਚਾਲਕ ਵਿਕਰਮਜੀਤ ਸਿੰਘ ਅਤੇ ਅਣਪਛਾਤੇ ਟ੍ਰੈਕਟਰ ਚਾਲਕ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਛੇਤੀ ਹੀ ਦੋਵੇਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।