ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home Breaking News ਵਿਆਹੁਤਾ ਦੀ ਭੇ...

    ਵਿਆਹੁਤਾ ਦੀ ਭੇਦਭਰੀ ਹਾਲਤਾਂ ‘ਚ ਮੌਤ, ਸਹੁਰੇ ਪਰਿਵਾਰ ‘ਤੇ ਲਾਏ ਤੰਗ ਪ੍ਰੇਸਾਨ ਕਰਨ ਦੇ ਦੋਸ਼

    Guruharsahai

    ਗੁਰੂਹਰਸਹਾਏ (ਵਿਜੈ ਹਾਂਡਾ/ਸੱਤਪਾਲ ਥਿੰਦ) । ਹਲਕਾ ਗੁਰੂਹਰਸਹਾਏ (Guruharsahai) ਦੇ ਪਿੰਡ ਚੱਕ ਮਹੰਤਾਂ ਵਾਲਾ ਵਿਖੇ ਇਕ ਵਿਆਹੁਤਾ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੇਹਾ(22) ਪੁੱਤਰੀ ਬਲਦੇਵ ਰਾਮ ਵਾਸੀਂ ਮਹੰਤਾਂ ਵਾਲਾ ਦੇ ਪਿਤਾ ਨੇ ਦੱਸਿਆਂ ਕਿ ਮੇਰੀ ਲੜਕੀ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤੇ ਸਹੁਰੇ ਪਰਿਵਾਰ ਵਲੋਂ ਅਕਸਰ ਉਸ ਨੂੰ ਤੰਗ ਪ੍ਰੇਸਾਨ ਕੀਤਾ ਜਾਂਦਾ ਸੀ ਤੇ ਦਾਜ ਦਹੇਜ ਦੀ ਮੰਗ ਲੜਕੇ ਤੇ ਉਸਦੇ ਸਹੁਰੇ ਪਰਿਵਾਰ ਵਲੋਂ ਕੀਤੀ ਜਾਂਦੀ ਸੀ ਤੇ ਕੱਲ ਵੀ ਮੇਰੀ ਲੜਕੀ ਦੀ ਕੁੱਟਮਾਰ ਕੀਤੀ ਗਈ ਸੀ ਤੇ ਅੱਜ ਉਸ ਦੀ ਮੌਤ ਹੋ ਗਈ।

    Guruharsahai

    ਇਸ ਸਬੰਧੀ ਜਦੋਂ ਮ੍ਰਿਤਕਾਂ ਦੇ ਸਹੁਰੇ ਪਰਿਵਾਰ ਤੇ ਪਤੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀਂ ਹੋ ਸਕਿਆ। ਉਧਰ ਇਸ ਮਾਮਲੇ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਮੁਖੀ ਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here