ਭਵਾਨੀਗੜ੍ਹ ਦੇ ਡੇਰਾ ਸ਼ਰਧਾਲੂਆਂ ਨੇ ਲੋੜਵੰਦ ਵਿਅਕਤੀ ਦੀ ਵਿੱਤੀ ਮੱਦਦ ਕੀਤੀ
ਵਿਜੈ ਸਿੰਗਲਾ, ਭਵਾਨੀਗੜ੍ਹ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਭਵਾਨੀਗੜ੍ਹ ਦੀ ਸਾਧ-ਸੰਗਤ ਨੇ ਪਿੰਡ ਭੱਟੀਵਾਲ ਕਲਾਂ ਦੇ ਇੱਕ ਅਤਿ ਜ਼ਰੂਰਤਮੰਦ ਮਰੀਜ਼ ਦੀ ਮੱਦਦ ਕਰਕੇ ਇਨਸਾਨੀ ਫਰਜ਼ ਨੂੰ ਨਿਭਾਇਆ।
ਪਿੰਡ ਦੇ ਭੰਗੀਦਾਸ ਹਰਨੈਬ ਸਿੰਘ ਇੰਸਾਂ ਨੇ ਦੱਸਿਆ ਕਿ ਮੋਹਨ ਸਿੰਘ ਪੁੱਤਰ ਅਜਮੇਰ ਸਿੰਘ, ਜੋ ਕਿ ਸਾਡੇ ਪਿੰਡ ਦਾ ਹੈ ਅਤੇ ਰਾਜਗਿਰੀ ਦਾ ਕੰਮ ਕਰਦਾ ਹੈ ਪਿਛਲੇ ਮਹੀਨੇ ਇੱਕ ਮਕਾਨ ਬਣਾਉਂਦੇ ਸਮੇਂ ਉਸਨੂੰ ਬਹੁਤ ਜਬਰਦਸਤ ਬਿਜਲੀ ਦਾ ਕਰੰਟ ਲੱਗ ਗਿਆ, ਜਿਸ ਕਾਰਨ ਉਸ ਨੂੰ ਆਪਣੀ ਸੱਜੀ ਬਾਂਹ ਗਵਾਉਣੀ ਪਈ। ਉਸ ਦਾ ਰੋਜ਼ਗਾਰ ਬਿਲਕੁਲ ਠੱਪ ਹੋ ਗਿਆ। ਆਰਥਿਕ ਤੰਗੀ ਦੇ ਕਾਰਨ ਉਹ ਆਪਣਾ ਇਲਾਜ ਵੀ ਕਰਵਾਉਣ ਤੋਂ ਅਸਮਰੱਥ ਹੋ ਗਿਆ। ਉਸ ਦੇ ਤਿੰਨ ਛੋਟੇ-ਛੋਟੇ ਬੱਚੇ ਹਨ। ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ।
ਜਦੋਂ ਇਸ ਬਾਰੇ ਪਿੰਡ ਦੀ ਸਾਧ-ਸੰਗਤ ਨੂੰ ਪਤਾ ਲੱਗਿਆ ਤਾਂ ਰਾਮਕਰਨ ਇੰਸਾਂ 45 ਮੈਂਬਰ ਪੰਜਾਬ ਦੀ ਅਗਵਾਈ ਹੇਠ ਬਲਾਕ ਦੇ ਜਿੰਮੇਵਾਰ 15 ਮੈਂਬਰ ਰਣਜੀਤ ਭੱਮ ਇੰਸਾਂ, ਪਿੰਡ ਦੇ ਭੰਗੀਦਾਸ ਹਰਨੈਬ ਸਿੰਘ ਇੰਸਾਂ, ਪੰਦਰਾਂ ਮੈਂਬਰ ਪ੍ਰਦੀਪ ਕੁਮਾਰ ਗਰਗ, ਡੇਰਾ ਸ਼ਰਧਾਲੂ ਪਿੰਡ ਦੀ ਪੰਚ ਭੈਣ ਸਤਨਾਮ ਕੌਰ ਇੰਸਾਂ, ਮੀਨਾ ਇੰਸਾਂ ਸੁਖਦੁਆ ਸਮਾਜ, ਨੀਤੂ ਇੰਸਾਂ, ਪਿੰਕੀ ਇੰਸਾਂ ਨੇ ਉਕਤ ਮਰੀਜ਼ ਦੇ ਘਰ ਜਾ ਕੇ 40 ਹਜ਼ਾਰ 500 ਰੁਪਏ ਦੀ ਨਗਦ ਰਾਸ਼ੀ ਉਕਤ ਲੋੜਵੰਦ ਪਰਿਵਾਰ ਨੂੰ ਦਿੱਤੀ ਗਈ। ਇਸ ਇਨਸਾਨੀਅਤ ਦੇ ਕਾਰਜ ਦੀ ਪਿੰਡ ਪਤਵੰਤਿਆਂ ਵੱਲੋਂ ਪੁਰਜ਼ੋਰ ਸ਼ਲਾਘਾ ਕੀਤੀ ਗਈ। ਉਕਤ ਲੋੜਵੰਦ ਪਰਿਵਾਰ ਵੱਲੋਂ ਡੇਰਾ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿੰਡ ਦੀ ਸਾਧ-ਸੰਗਤ ਵੱਲੋਂ ਉਕਤ ਪਰਿਵਾਰ ਦੀ ਤਨ, ਮਨ ਤੇ ਧਨ ਨਾਲ ਬਹੁਤ ਮੱਦਦ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।