ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ’ਤੇ ਚੱਲਦੇ ਹੋਏ 22000 ਰੁਪਏ ਵਾਪਸ ਕਰ ਦਿੱਤਾ ਇਮਾਨਦਾਰੀ ਦਾ ਸਬੂਤ
Honesty: (ਵਿੱਕੀ ਕੁਮਾਰ) ਮੋਗਾ। ਮੋਗਾ ਤੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੁਰੇਸ਼ ਕੁਮਾਰ ਇੰਸਾਂ ਪੁੱਤਰ ਜਨਕ ਰਾਜ ਸਕਾਈ ਲੈਬ ਵਾਲੇ ਦੇ SBI ਅਕਾਊਂਟ ਵਿਚ ਗ਼ਲਤੀ ਨਾਲ 22000 ਰੁਪਏ ਆ ਗਏ ਸਨ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਪੈਸੇ ਬਲਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ, ਪਿੰਡ ਝੁਗੇ ਜਵਾਹਰ ਸਿੰਘ ਵਾਲੇ, ਜਲਾਲਾਬਾਦ ਵੈਸਟ, ਫਾਜ਼ਿਲਕਾ ਪੰਜਾਬ ਵੱਲੋਂ ਗ਼ਲਤੀ ਨਾਲ ਇਹਨਾਂ ਦੇ ਅਕਾਊਂਟ ਵਿਚ ਟਰਾਂਸਫਰ ਹੋ ਗਏ ਸਨ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਸਰਪੰਚਾਂ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫਾ, ਜਾਣੋ
ਜਿਸ ਮਗਰੋਂ ਬਲਦੇਵ ਸਿੰਘ ਨੇ ਪ੍ਰੇਮੀ ਸੁਰੇਸ਼ ਇੰਸਾਂ ਨਾਲ ਰਾਬਤਾ ਬਣਾਇਆ ਜਿਸ ’ਤੇ ਪ੍ਰੇਮੀ ਸੁਰੇਸ਼ ਕੁਮਾਰ ਇੰਸਾਂ ਨੇ ਤੁਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਇਹ ਪੈਸੇ ਬਲਦੇਵ ਸਿੰਘ (ਅਸਲ ਮਾਲਕ) ਨੂੰ ਵਾਪਿਸ ਕਰਕੇ ਇਮਾਨਦਾਰੀ ਜਿੰਦਾ ਹੋਣ ਦਾ ਸਬੂਤ ਦਿੱਤਾ। ਇਸ ਸਾਰੇ ਘਟਨਾਕ੍ਰਮ ਮਗਰੋਂ ਬਲਦੇਵ ਸਿੰਘ ਨੇ ਪ੍ਰੇਮੀ ਸੁਰੇਸ਼ ਕੁਮਾਰ ਇੰਸਾਂ ਦਾ ਧੰਨਵਾਦ ਕੀਤਾ ਤੇ ਕਿਹਾ ਇਹੋ ਜਿਹੇ ਚੰਗੇ ਲੋਕਾਂ ਕਰਕੇ ਹੀ ਦੁਨੀਆਂ ਵਿੱਚ ਇਮਾਨਦਾਰੀ ਜਿਊਂਦੀ ਹੈ।