ਡੇਰਾ ਸ਼ਰਧਾਲੂਆਂ ਨੇ 70 ਸਾਲ ਪੁਰਾਣੇ ਮਕਾਨ ’ਚ ਗੁਜ਼ਾਰਾ ਕਰਨ ਵਾਲੇ ਦੀਪਕ ਇੰਸਾਂ ਦਾ ਫਿਕਰ ਮੁਕਾ ਦਿੱਤਾ

Rations Distributed Sachkahoon

ਮਕਾਨ ਦੀ ਸੇਵਾ ਤੋਂ ਬਾਅਦ 10 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ

(ਰਵਿੰਦਰ ਕੌਛੜ) ਫਿਰੋਜ਼ਪੁਰ। ਅੱਜ-ਕੱਲ੍ਹ ਦੀ ਮਹਿੰਗਾਈ ਦੇ ਜ਼ਮਾਨੇ ’ਚ ’ਚ ਰੋਟੀ ਕੱਪੜਾ ਅਤੇ ਰਹਿਣ ਲਈ ਮਕਾਨ, ਹਰ ਇੱਕ ਲਈ ਪਰਿਵਾਰ ਲਈ ਬਹੁਤ ਜ਼ਰੂਰੀ ਹੈ ਪਰ ਗਰੀਬ ਲਈ ਇਸ ਮਹਿੰਗਾਈ ਦੇ ਸਮੇਂ ਵਿੱਚ ਰੋਟੀ ਕਮਾਉਣਾ ਵੀ ਬਹੁਤ ਔਖਾ ਹੈ ਪਰ ਅਜਿਹੇ ਲੋਕਾਂ ਲਈ ਡੇਰਾ ਸ਼ਰਧਾਲੂ ਆਪਣੇ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਫਿਰੋਜ਼ਪੁਰ ਸ਼ਹਿਰ ਦੀ ਗਲੀ ਕਸ਼ਮੀਰੀਆਂ ਵਾਲੀ, ਜ਼ੀਰਾ ਗੇਟ ਦੇ ਦੀਪਕ ਇੰਸਾਂ ਨੇ ਬਲਾਕ ਦੀ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਉਸ ਦਾ ਕੱਚਾ ਮਕਾਨ ਜੋ 70 ਸਾਲ ਪੁਰਾਣਾ ਹੈ, ਜਿਸ ਦਾ ਫਰਸ਼ ਨੀਵਾਂ ਹੋਣ ਕਰਕੇ ਮੀਂਹ ਦਾ ਪਾਣੀ ਅੰਦਰ ਭਰ ਜਾਂਦਾ ਹੈ। ਜਦ ਬਲਾਕ ਦੇ ਜ਼ਿੰਮੇਵਾਰਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਘਰ ਦੀ ਹਾਲਤ ਦੇਖ ਕੇ ਦੀਪਕ ਨੂੰ ਨਵਾਂ ਮਕਾਨ ਬਣਾ ਕੇ ਦਿੱਤਾ।Rations Distributed Sachkahoon

ਦੱਸਣਯੋਗ ਹੈ ਕਿ ਦੀਪਕ 3 ਧੀਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਉਹ ਸਿਰਫ਼ 100-200 ਦਿਹਾੜੀ ਹੀ ਕਮਾ ਰਿਹਾ ਹੈ । ਜਿਸ ਤੋਂ ਬਾਅਦ ਸੇਵਾਦਾਰਾਂ ਨੇ 2 ਕਮਰੇ, ਇੱਕ ਰਸੋਈ, ਗੁਸਲਖਾਨਾ, ਸਾਰੀਆਂ ਫਰਸ਼ਾਂ ਸੀਮਿੰਟ ਦੀਆਂ ਬਣਾ ਕੇ ਦਿੱਤੀਆਂ, ਮਕਾਨ ਵੀ ਉੱਚਾ ਕਰਕੇ ਦਿੱਤਾ, ਜਿਸ ਨਾਲ ਪਾਣੀ ਅੰਦਰ ਜਾਣ ਦਾ ਖਤਰਾ ਵੀ ਨਹੀਂ ਰਿਹਾ। ਇਸ ਦੌਰਾਨ ਦੀਪਕ ਇੰਸਾਂ ਤੇ ਉਸ ਦੇ ਪਰਿਵਾਰ ਨੇ ਡੇਰਾ ਸ਼ਰਧਾਲੂਆਂ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਕਮੇਟੀ ਦੇ ਸਾਰੇ ਮੈਂਬਰ, ਸੁਜਾਣ ਭੈਣਾਂ, ਸਹਿਯੋਗੀ ਭੈਣਾਂ, ਯੂਥ ਵਿਰਾਂਗਨਾਵਾਂ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। ਇਸ ਸੇਵਾ ਤੋਂ ਬਾਅਦ ਸੰਗਤ ਵੱਲੋਂ 10 ਲੋੜਵੰਦ ਪਰਿਵਾਰਾਂ ਰਾਸ਼ਨ ਵੀ ਵੰਡਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ