ਬਲਾਕ ਬਠਿੰਡਾ ਵਿਚ ਹੁਣ ਤੱਕ ਹੋ ਚੁੱਕੇ ਹਨ 123 ਸਰੀਰਦਾਨ | Welfare Work
Welfare: (ਸੁਖਨਾਮ ਰਤਨ ਇੰਸਾਂ) ਬਠਿੰਡਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਦੇਸ਼-ਵਿਦੇਸ਼ ਵਿਚ 168 ਬੇਮਿਸਾਲ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾਂ ’ਚ ਸ਼ੁਮਾਰ ਲੜੀ ਨੰਬਰ 13 ’ਤੇ ਦਰਜ ਮਾਨਵਤਾ ਭਲਾਈ ਦੇ ਕਾਰਜ ਅਮਰ ਸੇਵਾ (ਚਿਕਿਤਸਾ ਅਤੇ ਸ਼ੋਧ ਕਾਰਜਾਂ ਦੇ ਲਈ ਦੇਹਾਂਤ ਉਪਰੰਤ ਸਰੀਰਦਾਨ ਕਰਨਾ) ਮੁਹਿੰਮ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰ ਕਰ ਰਹੀ ਹੈ।
ਡੇਰਾ ਸ਼ਰਧਾਲੂ ਰੂੜੀਵਾਦੀ ਸੋਚ ਨੂੰ ਤਿਲਾਂਜ਼ਲੀ ਦੇ ਕੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਫੁੱਲ ਚੜ੍ਹਾ ਕੇ ਆਪਣੇ ਆਪ ਨੂੰ ਧੰਨ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਹੈ ਕਿ ਦੇਹਾਂਤ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ। ਜਦੋਂ ਕਿਸੇ ਡੇਰਾ ਸ਼ਰਧਾਲੂ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਪਰਿਵਾਰਕ ਮੈਂਬਰ ਵਿਹੜੇ ’ਚ ਲਾਸ਼ ਪਈ ਹੋਣ ਦੇ ਬਾਵਜ਼ੂਦ ਗਮਗੀਨ ਮਹੌਲ ’ਚ ਵੀ ਇਨਸਾਨੀਅਤ ਦੇ ਰਾਹ ’ਤੇ ਚਲਦਿਆਂ ਸਰੀਰਦਾਨ ਕਰਨਾ ਨਹੀਂ ਭੁੱਲਦੇ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ ਬਲਾਕ ਬਠਿੰਡਾ ਵਿਚ ਹੁਣ ਤੱਕ 123 ਸਰੀਰਦਾਨ ਹੋ ਚੁੱਕੇ ਹਨ।
ਇਹਵੀ ਪੜ੍ਹੋ: Indian Army: ਫੌਜ ਨੇ ਪ੍ਰੈਸ ਕਾਨਫਰੰਸ ਦੌਰਾਨ ‘ਆਪ੍ਰੇਸ਼ਨ ਸਿੰਦੂਰ’ ਬਾਰੇ ਦਿੱਤੀ ਇਹ ਵੱਡੀ ਜਾਣਕਾਰੀ, ਜਾ…
ਜੇਕਰ ਗੱਲ ਕਰੀਏ ਵਰ੍ਹੇ 2025 ਦੀ ਤਾਂ ਪਿਛਲੇ 4 ਮਹੀਨਿਆਂ ਵਿਚ 4 ਸਰੀਰਦਾਨ ਹੋਏ ਹਨ ਜਿਸ ਵਿਚ ਜਨਵਰੀ ’ਚ 3 ਅਤੇ ਅਪਰੈਲ ਮਹੀਨੇ ਵਿਚ 1 ਸਰੀਰਦਾਨ ਹੋਇਆ ਹੈ। ਕੁਲਵੰਤ ਰਾਏ ਇੰਸਾਂ ਨੂੰ ਬਠਿੰਡਾ ਦਾ ਪਹਿਲਾ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਹੈ, ਜੋ 15 ਫਰਵਰੀ 2009 ਨੂੰ ਆਦੇਸ਼ ਹਸਪਤਾਲ ਬਠਿੰਡਾ ਨੂੰ ਦਾਨ ਕੀਤਾ ਗਿਆ ਸੀ। ਡੇਰਾ ਸੱਚਾ ਸੌਦਾ ਦੀ ਇਸ ਸਰੀਰਦਾਨ ਮੁਹਿੰਮ ਨਾਲ ਮੈਡੀਕਲ ਖੇਤਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਮ੍ਰਿਤਕ ਦੇਹਾਂ ਰਾਹੀਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਅਨੇਕਾਂ ਬਿਮਾਰੀਆਂ ਦੇ ਇਲਾਜ ਦੀਆਂ ਖੋਜ਼ਾਂ ਕਰ ਰਹੇ ਹਨ। Welfare
ਡੇਰਾ ਸ਼ਰਧਾਲੂ ਵੱਡੀ ਗਿਣਤੀ ਵਿਚ ਮੌਤ ਉਪਰੰਤ ਸਰੀਰਦਾਨ ਕਰ ਰਹੇ ਹਨ ਜੋ ਕਿ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਵਿਗਿਆਨਕ ਸੋਚ ਦੇ ਧਾਰਨੀ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦੀ ਜਿੰਨਾਂ ਸ਼ਲਾਘਾ ਕੀਤੀ ਜਾਵੇ ਘੱਟ ਹੈ। ਡੇਰਾ ਸ਼ਰਧਾਲੂ ਪੂਰੇ ਸਰੀਰਦਾਨ ਦੇ ਨਾਲ-ਨਾਲ ਵੱਖਰੇ ਤੌਰ ਤੇ ਅੱਖਾਂ ਵੀ ਦਾਨ ਕਰ ਰਹੇ ਹਨ ਜਿਸ ਨਾਲ ਹਨ੍ਹੇਰੀਆਂ ਜਿੰਦਗੀਆਂ ’ਚ ਉਜਾਲਾ ਪੈਦਾ ਹੋ ਰਿਹਾ ਹੈ।
ਡਾ. ਗੌਰਵ ਗੁਪਤਾ, ਆਈ ਸ਼ਿਓਰ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਜਿਉਂਦੇ ਜੀਅ ਵੀ ਬੜੀ ਸ਼ਿੱਦਤ ਨਾਲ ਕਰਦੇ ਹਨ ਅਤੇ ਜਾਂਦੇ-ਜਾਂਦੇ ਆਪਣਾ ਸਰੀਰ ਮਾਨਵਤਾ ਦੇ ਲੇਖੇ ਲਾ ਜਾਂਦੇ ਹਨ। ਕਈ ਪਰਿਵਾਰ ਅਜਿਹੇ ਵੀ ਹਨ ਜਿੰਨ੍ਹਾਂ ਦੇ ਕਈ ਮੈਂਬਰਾਂ ਦਾ ਮੌਤ ਉਪਰੰਤ ਸਰੀਰਦਾਨ ਹੋਇਆ ਹੈ। ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਮੈਡੀਕਲ ਕਾਲਜਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਪਹਿਲਾਂ ਮੈਡੀਕਲ ਦੇ ਵਿਦਿਆਰਥੀਆਂ ਨੂੰ ਮਾਡਲਾਂ ਤੇ ਜਾਂ ਜਾਨਵਰਾਂ ਤੇ ਪ੍ਰੈਕਟੀਕਲ ਕਰਨੇ ਪੈਂਦੇ ਸਨ ਪ੍ਰੰਤੂ ਹੁਣ ਮ੍ਰਿਤਕ ਦੇਹਾਂ ਮਿਲਣ ਨਾਲ ਉਹ ਮਨੁੱਖੀ ਸਰੀਰ ਤੇ ਪ੍ਰੈਕਟੀਕਲ ਕਰ ਸਕਦੇ ਹਨ, ਜੋ ਨਵੀਆਂ ਖੋਜਾਂ ’ਚ ਸਹਾਈ ਸਿੱਧ ਹੋ ਰਹੇ ਹਨ।
ਸਮੂਹ ਜਿੰਮੇਵਾਰ ਬਲਾਕ ਬਠਿੰਡਾ