ਪਿੰਡ ਦੀ ਪਚਾਇਤ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਕੀਤੀ ਭਰਵੀਂ ਸ਼ਲਾਘਾ
(ਗੁਰਜੀਤ ਸ਼ੀਂਹ) ਨਗਲ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਗਈਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਨਿਹਸਵਾਰਥ ਭਾਵਨਾ ਨਾਲ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਬਲਾਕ ਨਗਲ ਕਲਾਂ ਦੀ ਸਾਧ-ਸੰਗਤ ਵੱਲੋਂ ਭਲਾਈ ਦੇ ਕਾਰਜ ਕਰਦੇ ਹੋਏ ਆਸ਼ੀਆਨਾ ਮੁਹਿੰਮ ਤਹਿਤ ਪਿੰਡ ਧਿੰਗੜ ਵਿਖੇ ਇੱਕ ਲੋੜਵਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਹੈ।
ਜਾਣਕਾਰੀ ਦਿਦਿਆਂ ਬਲਾਕ ਦੇ 15 ਮੈਂਬਰ ਗੁਰਬਖਸ਼ ਸਿੰਘ ਬੱਗਾ ਅਤੇ ਗੁਲਾਬ ਸਿੰਘ ਨੇ ਦਸਿਆ ਕਿ ਪਿੰਡ ਧਿੰਗੜ ਵਿਖੇ ਗੁਰਜੀਤ ਸਿੰਘ ਪੁੱਤਰ ਜਗਦੇਵ ਸਿੰਘ ਆਰਥਿਕ ਪਖੋਂ ਕਮਜ਼ੋਰ ਹੋਣ ਕਰਕੇ ਉਹ ਆਪਣਾ ਮਕਾਨ ਬਣਾਉਣ ਤੋਂ ਅਸਮਰੱਥ ਸੀ ਜਿਸ ਨੂੰ ਵੇਖਦਿਆਂ ਬਲਾਕ ਨਗਲ ਕਲਾਂ ਦੀ ਕਮੇਟੀ ਨੇ ਉਸ ਦਾ ਇੱਕ ਦਿਨ ’ਚ ਮਕਾਨ ਬਣਾ ਕੇ ਦਿੱਤਾ। ਮਕਾਨ ਬਣਾਉਣ ਸਮੇਂ ਡੇਰਾ ਸ਼ਰਧਾਲੂਆ ਦੀ ਸੇਵਾ ਤੇ ਜਜਬੇ ਨੂੰ ਦੇਖਦਿਆਂ ਪੂਰਾ ਪਿੰਡ ਧਿੰਗੜ ਵਾਸੀ ਚਰਚਾ ਕਰ ਰਿਹਾ ਸੀ।
ਇਸ ਮੌਕੇ ਬਲਾਕ ਭੰਗੀਦਾਸ ਅਵਤਾਰ ਸਿੰਘ, ਗੁਰਦੀਪ ਸਿੰਘ 25 ਮੈਂਬਰ ,ਗੁਲਾਬ ਸਿੰਘ 15 ਮੈਂਬਰ, ਗੁਰਤੇਜ ਸਿੰਘ 15 ਮੈਂਬਰ, ਨਿਰਮਲ ਸਿੰਘ 15 ਮੈਂਬਰ, ਹਰਦੀਪ ਸਿੰਘ 15 ਮੈਂਬਰ, ਹਰਚਰਨ ਸਿੰਘ ਪੱਪੀ 15 ਮੈਂਬਰ, ਗੁਰਬਖਸ ਸਿੰਘ ਬੱਗਾ 15 ਮੈਂਬਰ, ਕਾਲਾ ਸਿੰਘ ਭੰਗੀਦਾਸ ਪਿੰਡ ਧਿੰਗੜ, ਮਿਸਤਰੀ ਗੁਰਦੀਪ ਸਿੰਘ ਕੋਟਧਰਮੂ, ਸੇਵਕ ਸਿੰਘ ਮਾਖਾ, ਰਾਜ ਸਿੰਘ ਧਿੰਗੜ, ਨੱਛਤਰ ਸਿੰਘ ਧਿੰਗੜ, ਕੁਲਵਿੰਦਰ ਸਿੰਘ ਕਿੰਦੂ ਧਿੰਗੜ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਗਹਿਲੇ, ਅਮੋਲਕ ਸਿੰਘ ਦਲੀਏਵਲੀ, ਹਰਜੋਧ ਸਿੰਘ ਕਮਾਲੂ, ਸਤਪਾਲ ਸਿੰਘ ਹੈਪੀ,ਕਾਲਾ ਸਿੰਘ, ਬਿਕਰਮਜੀਤ ਸਿੰਘ, ਪ੍ਰਕਾਸ਼ ਸਿੰਘ, ਤਰਸੇਮ ਸਿੰਘ, ਸੰਦੀਪ ਸਿੰਘ, ਸੋਮੀ ਸਿੰਘ, ਸੁਜਾਨ ਭੈਣਾਂ ਪਾਲ ਕੌਰ, ਰੁਛਪਾਲ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਪਿੰਡ ਧਿੰਗੜ ਦੀ ਸਰਪੰਚ ਮਲਕੀਤ ਕੌਰ ਦੇ ਪਤੀ ਹਰਬੰਸ ਸਿੰਘ ਅਤੇ ਸਾਬਕਾ ਸਰਪੰਚ ਬਲਜੀਤ ਸਿੰਘ ਧਿੰਗੜ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਨੇ ਜੋ ਪਿੰਡ ਦੇ ਗੁਰਜੀਤ ਸਿੰਘ ਨਾਮੀ ਵਿਅਕਤੀ ਦਾ ਮਕਾਨ ਬਣਾਇਆ ਹੈ ਉਸ ਦੀ ਅਸੀਂ ਜਿੱਥੇ ਦਿਲੋਂ ਸ਼ਲਾਘਾ ਕਰਦੇ ਹਾਂ ਉਥੇ ਸਮੁੱਚੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹਾਂ । ਮਕਾਨ ਬਣਾਉਣ ਸਮੇਂ ਦੇਰ ਰਾਤ ਕੰਮ ਨਿਬੜਨ ’ਤੇ ਮਕਾਨ ਦੇ ਮਾਲਕ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੇ ਇਸ ਕਾਰਜ ਨੂੰ ਕਦੇ ਵੀ ਨਹੀਂ ਭੁਲਾਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ