ਰਾਹਗੀਰਾਂ ਦੇ ਠੰਢਾ ਪਾਣੀ ਪੀਣ ਲਈ ਹਜ਼ਾਰਾਂ ਰੁਪਿਆ ਦਾ ਵਾਟਰ ਕੂਲਰ ਕੀਤਾ ਦਾਨ
(ਸੱਚ ਕਹੂੰ ਨਿਊਜ਼) ਮਹਿਮਾ ਗੋਨਿਆਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਗੋਨਿਆਣਾ ਕਲਾਂ ਦੇ ਇਕ ਡੇਰਾ ਸ਼ਰਧਾਂਲੂ ਵੱਲੋਂ ਆਪਣੇ ਜਨਮ ਦਿਨ ’ਤੇ ਫਜ਼ੂਲ ਖਰਚੀ ਕਰਨ ਦੀ ਬਜਾਏ ਲੋਕਾਂ ਦੀ ਜਾਨ ਬਚਾਉਣ ਲਈ ਜਿੱਥੇ 49ਵੀਂ ਵਾਰ ਖੂਨਦਾਨ ਕੀਤਾ, ਉਥੇ ਅੱਤ ਦੀ ਪੈ ਰਹੀ ਗਰਮੀ ਨੂੰ ਧਿਆਨ ’ਚ ਰੱਖਦਿਆਂ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਹਜ਼ਾਰਾਂ ਰੁਪਿਆ ਦਾ ਵਾਟਰ ਕੂਲਰ ਵੀ ਦਾਨ ’ਚ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਬਲਾਕ ਮਹਿਮਾ ਗੋਨਿਆਣਾ ਤੋਂ ਸੱਚ ਕਹੂੰ ਦੇ ਪੱਤਰਕਾਰ ਅਤੇ ਡੇਰਾ ਸ਼ਰਧਾਂਲੂ ਜਗਤਾਰ ਸਿੰਘ ਜੱਗਾ ਇੰਸਾਂ ਦਾ ਅੱਜ ਜਨਮ ਦਿਨ ਸੀ। ਉਸ ਨੇ ਜਨਮ ਦਿਨ ਤੇ ਸਵੇਰੇ ਪਹਿਲਾ ਆਪਣੇ ਗ੍ਰਹਿ ਵਿਖੇ ਨਾਮ ਚਰਚਾ ਕਰਵਾਈ ਜਿੱਥੇ ਜਿੰਮੇਵਾਰਾਂ ਨੂੰ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ 28 ਹਜ਼ਾਰ ਦੀ ਕੀਮਤ ਵਾਲਾ ਵਾਟਰ ਕੂਲਰ ਦਾਨ ’ਚ ਦਿੱਤਾ ਗਿਆ।
ਇਹ ਵੀ ਪੜ੍ਹੋ: ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ
ਇਸ ਤੋਂ ਇਲਾਵਾ ਉਸ ਨੇ ਫਜ਼ੂਲ ਖਰਚੀ ਕਰਨ ਦੀ ਬਜਾਏ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਲੱਡ ਦਾਨ ਕੀਤਾ ਗਿਆ। ਜਗਤਾਰ ਸਿੰਘ ਇੰਸਾਂ ਵੱਲੋਂ ਹੁਣ ਤੱਕ 49ਵੀਂ ਵਾਰ ਬਲੱਡ ਦਾਨ ਕੀਤਾ ਜਾ ਚੁੱਕਿਆ ਹੈ। ਬਲਾਕ ਦੇ ਜਿ਼ੰਮੇਵਾਰਾਂ ਵੱਲੋਂ ਡੇਰਾ ਸ਼ਰਧਾਲੂ ਜਗਤਾਰ ਸਿੰਘ ਇੰਸਾਂ ਦੇ ਇਸ ਨੇਕ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਪਰਿਵਾਰ ਬਹੁਤ ਥੋੜ੍ਹੇ ਹੁੰਦੇ ਹਨ ਜਿਹੜੇ ਆਪਣੇ ਜਨਮ ਦਿਨ ਤੇ ਫਜ਼ੂਲ ਖਰਚੀ ਕਰਨ ਦੀ ਬਜਾਏ ਮਾਨਵਤਾ ਭਲਾਈ ਦੇ ਕਾਰਜ਼ ਕਰਦੇ ਹਨ।
ਜਗਤਾਰ ਸਿੰਘ ਇੰਸਾਂ ਦੇ ਇਸ ਉਪਰਾਲੇ ਦੀ ਸਮੁੱਚੀ ਮੰਡੀ ’ਚ ਤਾਰੀਫ਼ ਕੀਤੀ ਜਾ ਰਹੀ ਹੈ। ਸਮਾਜ ਸੇਵੀ ਤੇ ਐਡਵੋਕੇਟ ਕੇਵਲ ਬਰਾੜ ਦਾ ਕਹਿਣਾ ਸੀ ਕਿ ਜਗਤਾਰ ਸਿੰਘ ਇੰਸਾਂ ਦਾ ਇਹ ਕਾਬਲੇ ਤਾਰੀਫ਼ ਜ਼ਜਬਾ ਹੈ, ਜੇਕਰ ਦੂਸਰੇ ਲੋਕ ਵੀ ਆਪਣੇ ਜਨਮ ਦਿਨ ’ਤੇ ਫਜ਼ੂਲ ਖਰਚੀ ਕਰਨ ਦੀ ਬਜਾਏ ਇਸ ਤਰ੍ਹਾਂ ਦੇ ਨੇਕ ਕਾਰਜ਼ ਕਰਨ ਤਾਂ ਦੇਸ਼ ’ਚ ਕਦੇ ਵੀ ਬਲੱਡ ਦੀ ਘਾਟ ਨਾ ਪਵੇ। ਉਨ੍ਹਾਂ ਦੱਸਿਆ ਕਿ ਬਲੱਡ ਦਾਨ ਕਰਨ ਨਾਲ ਹਾਦਸਿਆਂ ’ਚ ਅਜਾਈ ਜਾਂਦੀਆਂ ਜਾਨਾ ਨੂੰ ਬਚਾਇਆ ਜਾ ਸਕਦਾ ਹੈ।