IND Vs SA 1st Test : ਦੂਜੇ ਦਿਨ ਦੀ ਖੇਡ ਸਮਾਪਤ, ਡੀਨ ਐਲਗਰ ਦਾ ਸੈਂਕੜਾ, ਦੱਖਣੀ ਅਫਰੀਕਾ ਮਜ਼ਬੂਤ ਸਥਿਤੀ ’ਚ

IND Vs SA

ਐਲਗਰ ਦੇ ਸੈਂਕੜੇ ਅੱਗੇ ਫਿੱਕਾ ਪਿਆ ਰਾਹੁਲ ਦਾ ਸੈਂਕੜਾ | IND Vs SA

  • ਦੱਖਣੀ ਅਰਫੀਕਾ ਨੂੰ 11 ਦੌੜਾਂ ਦੀ ਲੀੜ | IND Vs SA

ਸੈਂਚੁਰੀਅਨ (ਏਜੰਸੀ)। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੈਸਟ ਸੈਂਚੁਰੀਅਨ ’ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 11 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਟੀਮ ਨੇ 5 ਵਿਕਟਾਂ ’ਤੇ 256 ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਵੱਲੋਂ ਡੀਨ ਐਲਗਰ ਨੇ ਸੈਂਕੜਾ ਲਾਇਆ। ਉਹ 140 ਦੌੜਾਂ ਬਣਾ ਕੇ ਮਾਰਕੋ ਜੈਨਸਨ (3 ਦੌੜਾਂ) ਦੇ ਨਾਲ ਨਾਬਾਦ ਰਹੇ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ ਹਨ। ਭਾਰਤ ਨੇ ਪਹਿਲੀ ਪਾਰੀ ’ਚ 245 ਦੌੜਾਂ ਬਣਾਈਆਂ ਸਨ। ਕੇਐਲ ਰਾਹੁਲ ਰਾਹੁਲ ਨੇ ਟੀਮ ਲਈ ਸੈਂਕੜਾ ਲਾਇਆ। ਦੱਖਣੀ ਅਫਰੀਕਾ ਵੱਲੋਂ ਕਾਗਿਸੋ ਰਬਾਡਾ ਨੇ 5 ਵਿਕਟਾਂ ਲਈਆਂ। (IND Vs SA)

ਡੈਬਿਊਟੈਂਟ ਬੇਡਿੰਘਮ ਦਾ ਅਰਧਸੈਂਕੜਾ, ਐਲਗਰ ਨਾਲ ਸੈਂਕੜੇ ਸਾਂਝੇਦਾਰੀ

ਦੱਖਣੀ ਅਫਰੀਕਾ ਵੱਲੋਂ ਡੈਬਿਊ ਕਰਨ ਵਾਲੇ ਡੇਵਿਡ ਬੇਡਿੰਘਮ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। 113 ਦੇ ਸਕੋਰ ’ਤੇ 3 ਵਿਕਟਾਂ ਡਿੱਗਣ ਦੇ ਨਾਲ, ਬੇਡਿੰਘਮ ਡੀਨ ਐਲਗਰ ਨਾਲ ਜੁੜ ਗਿਆ। ਉਨ੍ਹਾਂ ਸਾਹਮਣੇ ਐਲਗਰ ਨੇ ਸੈਂਕੜਾ ਜੜਿਆ ਅਤੇ ਦੋਵਾਂ ਨੇ ਇੱਕ-ਦੂਜੇ ਨਾਲ ਸੈਂਕੜੇ ਦੀ ਸਾਂਝੇਦਾਰੀ ਵੀ ਕੀਤੀ। ਬੇਡਿੰਘਮ ਨੇ ਆਪਣਾ ਪਹਿਲਾ ਅਰਧ ਸੈਂਕੜਾ 80 ਗੇਂਦਾਂ ’ਤੇ ਪੂਰਾ ਕੀਤਾ। ਬੇਡਿੰਘਮ 56 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਮੁਹੰਮਦ ਸਿਰਾਜ ਨੇ ਬੋਲਡ ਕੀਤਾ। ਇਸ ਵਿਕਟ ਨਾਲ ਉਨ੍ਹਾਂ ਅਤੇ ਐਲਗਰ ਵਿਚਕਾਰ 131 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ।

ਦੂਜਾ ਸੈਸ਼ਨ ਰਿਹਾ ਅਫਰੀਕਾ ਦੇ ਨਾਂਅ, ਐਲਗਰ ਦਾ ਸੈਂਕੜਾ, ਭਾਰਤ ਸਿਰਫ 2 ਵਿਕਟਾਂ ਹੀ ਲੈ ਸਕਿਆ | IND Vs SA

ਸੈਂਚੁਰੀਅਨ ਟੈਸਟ ਦਾ ਦੂਜਾ ਦਿਨ ਪੂਰੀ ਤਰ੍ਹਾਂ ਦੱਖਣੀ ਅਫਰੀਕਾ ਦੇ ਨਾਂ, ਰਿਹਾ। ਦੂਜੇ ਸੈਸ਼ਨ ’ਚ ਟੀਮ ਨੇ 49/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਟੀਮ ਨੇ ਸਿਰਫ 2 ਵਿਕਟਾਂ ਗੁਆ ਦਿੱਤੀਆਂ ਅਤੇ ਸਕੋਰ 194 ਦੌੜਾਂ ਤੱਕ ਪਹੁੰਚ ਗਿਆ। ਸਾਬਕਾ ਕਪਤਾਨ ਡੀਨ ਐਲਗਰ ਸੈਂਕੜਾ ਜੜਨ ਤੋਂ ਬਾਅਦ ਨਾਟ ਆਊਟ ਰਹੇ। ਉਨ੍ਹਾਂ ਪਹਿਲਾਂ ਟੋਨੀ ਡੀਜਾਰਜ ਨਾਲ ਅਤੇ ਫਿਰ ਡੇਵਿਡ ਬੇਡਿੰਗਮ ਨਾਲ ਵੀ 93 ਦੌੜਾਂ ਦੀ ਪੰਜਾਹ ਦੌੜਾਂ ਦੀ ਸਾਂਝੇਦਾਰੀ ਕੀਤੀ। ਐਲਗਰ ਅਤੇ ਬੇਡਿੰਘਮ ਸੈਸ਼ਨ ਦੇ ਅੰਤ ਤੱਕ ਨਾਟ ਆਊਟ ਰਹੇ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਦੋਵੇਂ ਵਿਕਟਾਂ ਲਈਆਂ। (IND Vs SA)

ਐਲਗਰ ਦਾ 14ਵਾਂ ਟੈਸਟ ਸੈਂਕੜਾ | IND Vs SA

ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੀਨ ਐਲਗਰ ਨੇ ਸੈਂਕੜਾ ਜੜਿਆ। ਸਾਥੀ ਓਪਨਰ ਏਡਨ ਮਾਰਕਰਮ ਦਾ ਵਿਕਟ ਜਲਦੀ ਡਿੱਗਣ ਤੋਂ ਬਾਅਦ ਐਲਗਰ ਨੇ ਟੀਮ ਦੀ ਕਮਾਨ ਸੰਭਾਲੀ। ਕੁਝ ਸਮਾਂ ਇੰਤਜਾਰ ਕਰਨ ਤੋਂ ਬਾਅਦ ਉਨ੍ਹਾਂ ਤੇਜੀ ਨਾਲ ਦੌੜਾਂ ਬਣਾਈਆਂ ਅਤੇ ਟੋਨੀ ਡੀਜਾਰਜ ਨਾਲ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਐਲਗਰ ਨੇ 140 ਗੇਂਦਾਂ ’ਤੇ ਆਪਣਾ 14ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਐਲਗਰ ਆਪਣੇ ਕੌਮਾਂਤਰੀ ਕਰੀਅਰ ਦੀ ਆਖਰੀ ਸੀਰੀਜ ਖੇਡ ਰਹੇ ਹਨ, ਉਨ੍ਹਾਂ ਨੇ ਸੀਰੀਜ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।

ਇਸ ਵਾਰ ਵੀ ਨਹੀਂ ਮਿਲੀ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਇਜਾਜ਼ਤ