ਡੀਸੀਜੀਆਈ, ਗੰਭੀਰ ਤੋਂ ਪੁੱਛਿਆ, ਫੈਬੀਫਲੂ ਕਿਵੇਂ ਖਰੀਦਿਆ : ਹਾਈਕੋਰਟ

ਮਹਾਂਮਾਰੀ ਦੌਰਾਨ ਕਥਿੱਤ ਤੌਰ ’ਤੇ ਦਵਾਈਆਂ ਦੀ ਜਮ੍ਹਾਂਖੋਰੀ ਦੇ ਦੋਸ਼ਾਂ

ਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੂੰ ਕੋਵਿਡ-19 ਦਵਾਈਆਂ ਦੀ ਜਮ੍ਹਾਂਖੋਰੀ ਦੀ ਜਾਂਚ ਕਰਨ ਤੇ ਭਾਜਪਾ ਸਾਂਸਦ ਗੌਤਮ ਗੰਭੀਰ ਤੋਂ ਇੰਨੀ ਵੱਡੀ ਮਾਤਰਾ ’ਚ ਕੋਰੋਨਾ ਇਲਾਜ ਦਵਾਈ ਫੈਬੀਫਲੂ ਦੀ ਖਰੀਦ ਤੇ ਸਪਲਾਈ ਕਰਨ ਸਬੰਧੀ ਪੁੱਛਗਿੱਛ ਕਰਨ ਦਾ ਨਿਰਦੇਸ਼ ਦਿੱਤਾ।

 

ਜਸਟਿਸ ਵਿਪਿਨ ਸਿੰਘ ਤੇ ਜਸਟਿਸ ਜਸਮੀਤ ਸਾਂਘੀ ਦੀ ਬੈਂਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਤੇ ਪ੍ਰਵੀਨ ਕੁਮਾਰ ਖਿਲਾਫ਼ ਮਹਾਂਮਾਰੀ ਦੌਰਾਨ ਕਥਿੱਤ ਤੌਰ ’ਤੇ ਦਵਾਈਆਂ ਦੀ ਜਮ੍ਹਾਂਖੋਰੀ ਦੇ ਦੋਸ਼ਾਂ ਸਬੰਧੀ ਦਾਖਲ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ।
ਬੈਂਚ ਨੇ ਕਿਹਾ, ਗੰਭੀਰ ਮੀ ਇੱਛਾ ਭਾਵੇਂ ਸਹੀ ਰਹੀ ਹੋਵੇ ਪਰ ਸਪਲਾਈ ਘੱਟ ਹੋਣ ’ਤੇ ਉਨ੍ਹਾਂ ਨੇ ਥੋਕ ’ਚ ਦਵਾਈਆਂ ਖਰੀਦ ਕੇ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਇਆ ਹੈ ਅਦਾਲਤ ਨੇ ਦਵਾਈ ਕੰਟਰੋਲਰ ਨੂੰ ਇੱਕ ਹਫ਼ਤੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।