ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ‘ਚ ਕਰਵਾਇਆ ਦਾਖਲ
ਡਿਪਟੀ ਕਮਿਸ਼ਨਰ ਨੂੰ ਆਏ ਫੋਨ ‘ਤੇ ਹੋਈ ਤੁਰੰਤ ਕਾਰਵਾਈ
ਰਾਜਨ ਮਾਨ, ਅੰਮ੍ਰਿਤਸਰ
ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੂੰ ਆਈ ਇੱਕ ਬੇਨਾਮੀ ਕਾਲ ‘ਤੇ ਕੀਤੀ ਗਈ ਕਾਰਵਾਈ 22 ਨੌਜਵਾਨ ਮੁੰਡਿਆਂ ਨੂੰ ਨਰਕ ਰੂਪੀ ਜੀਵਨ ਵਿਚੋਂ ਕੱਢਣ ਵਿਚ ਕਾਮਯਾਬ ਹੋਈ ਹੈ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਕੱਲ੍ਹ ਸ਼ਾਮ ਡਿਪਟੀ ਕਮਿਸ਼ਨਰ ਅਤੇ ਮੈਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ‘ਤੇ ਦੱਸਿਆ ਕਿ ਪ੍ਰਤਾਪ ਨਗਰ ਅੰਮ੍ਰਿਤਸਰ ਵਿਚ ਗੈਰਕਾਨੂੰਨੀ ਤੌਰ ‘ਤੇ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ, ਜਿਸ ਵਿਚ ਕਈ ਮੁੰਡੇ ਧੱਕੇ ਨਾਲ ਰੱਖੇ ਜਾ ਰਹੇ ਹਨ
ਸ. ਘਈ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਸੰਘਾ ਨੇ ਇਸ ਫੋਨ ਕਾਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਕਮਿਸ਼ਨਰ ਸ੍ਰੀ ਐਸ ਸ੍ਰੀਵਾਸਤਵਾ ਨਾਲ ਗੱਲਬਾਤ ਕੀਤੀ ਅਤੇ ਅੱਜ ਸਵੇਰੇ ਉਕਤ ਕੇਂਦਰ ‘ਤੇ ਐਸਡੀਐੱਮ ਸ੍ਰੀ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਛਾਪਾ ਮਾਰਿਆ ਗਿਆ ਉਨ੍ਹਾਂ ਦੱਸਿਆ ਕਿ ਉਕਤ ਕੇਂਦਰ, ਜੋ ਕਿ ਪ੍ਰਤਾਪ ਨਗਰ ਵਿਚ ਮੁਰਗੀਖਾਨੇ ਵਾਲੀ ਗਲੀ ‘ਚ ਇੱਕ ਕਿਰਾਏ ਦੇ ਮਕਾਨ ਵਿਚ ਚਲਾਇਆ ਜਾ ਰਿਹਾ ਸੀ, ‘ਚੋਂ ਛਾਪੇ ਦੌਰਾਨ 22 ਨੌਜਵਾਨ ਮੁੰਡੇ ਗੈਰਕਾਨੂੰਨੀ ਤੌਰ ‘ਤੇ ਰੱਖੇ ਹੋਏ ਮਿਲੇ ਉਨ੍ਹਾਂ ਦੱਸਿਆ ਕਿ ਕੇਂਦਰ ਦਾ ਸੰਚਾਲਕ ਜਿਸ ਦਾ ਨਾਂਅ ਕੰਵਲਜੀਤ ਸਿੰਘ ਤੇ ਉਸ ਦਾ ਇਕ ਸਾਥੀ ਦੱਸੇ ਜਾ ਰਹੇ ਹਨ, ਮੌਕੇ ਤੋਂ ਫਰਾਰ ਹੋ ਗਏ ਹਨ
ਸ. ਘਈ ਨੇ ਦੱਸਿਆ ਕਿ ਉਕਤ ਮਕਾਨ ‘ਚ 2 ਕਮਰੇ ਹਨ ਤੇ ਇੱਕ ਕਮਰਾ ਇਨ੍ਹਾਂ ਮੁੰਡਿਆਂ ਨੂੰ ਬੰਦੀ ਬਨਾਉਣ ਲਈ ਵਰਤਿਆ ਜਾਂਦਾ ਸੀ ਤੇ ਇਸ ਕਮਰੇ ‘ਚ ਹੀ 22 ਮੁੰਡੇ ਕੈਦ ਕੀਤੇ ਹੋਏ ਸਨ ਉਨ੍ਹਾਂ ਦੱਸਿਆ ਕਿ ਰਹਿਣ-ਸਹਿਤ ਦੇ ਹਲਾਤ ਤੇ ਸਾਫ਼-ਸਫ਼ਾਈ ਦਾ ਵੀ ਮੰਦਾ ਹਾਲ ਸੀ ਅਤੇ ਕੋਈ ਡਾਕਟਰੀ ਸਹੂਲਤ ਹੈ ਹੀ ਨਹੀਂ ਸੀ ਉਨ੍ਹਾਂ ਦੱਸਿਆ ਕਿ ਗਆਂਢੀ ਲੋਕਾਂ ਨੇ ਦੱਸਿਆ ਕਿ ਇੰਨ੍ਹਾਂ ਮੁੰਡਿਆਂ ਨੂੰ ਅੰਦਰ ਬੰਦ ਕਰਕੇ ਗੇਟ ਬਾਹਰੋਂ ਬੰਦ ਕਰ ਦਿੱਤਾ ਜਾਂਦਾ ਸੀ
ਸ. ਘਈ ਨੇ ਦੱਸਿਆ ਕਿ ਬਹੁਤੇ ਨੌਜਵਾਨ ਵੀ ਸਥਾਨਕ ਇਲਾਕੇ ਜਾਂ ਨੇੜਲੇ ਪਿੰਡਾਂ ਤੋਂ ਹੀ ਹਨ ਅਤੇ ਇੰਨਾਂ ਨੂੰ ਜਬਰਦਸਤੀ ਨਸ਼ਾ ਛੁਡਾਉਣ ਦੇ ਨਾਂਅ ‘ਤੇ ਰੱਖਿਆ ਜਾਂਦਾ ਸੀ ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਇਨ੍ਹਾਂ ਦੇ ਪਰਿਵਾਰਾਂ ਕੋਲੋਂ ਨਸ਼ਾ ਛੁਡਾਉਣ ਦੇ ਨਾਂਅ ‘ਤੇ ਮੋਟੀ ਰਕਮ ਵੀ ਵਸੂਲ ਕੀਤੀ ਜਾਂਦੀ ਹੋਵੇ ਘਈ ਨੇ ਦੱਸਿਆ ਕਿ ਉਹ ਵਿਭਾਗ ਵੱਲੋਂ ਇਸ ਦੇ ਸੰਚਾਲਕਾਂ ਵਿਰੁੱਧ ਕੇਸ ਦਰਜ ਕਰਵਾਕੇ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣਗੇ, ਤਾਂ ਜੋ ਅੱਗੇ ਤੋਂ ਕੋਈ ਵਿਅਕਤੀ ਅਜਿਹਾ ਕਾਰਾ ਕਰਨ ਦੀ ਹਿੰਮਤ ਨਾ ਕਰੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ