ਅੱਜ ਕਿਸਾਨਾਂ ਦਾ ‘ਜਾਮ ਅੰਦੋਲਨ’
ਨਵੀਂ ਦਿੱਲੀ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਅੱਜ 17ਵੇਂ ਦਿਨ ਵੀ ਪ੍ਰਦਰਸ਼ਨ ਜਾਰੀ ਹੈ। ਕਿਸਾਨ ਤੇ ਸਰਕਾਰ ਦੌਰਾਨ ਅੜਿੱਕਾ ਬਰਕਰਾਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ 12 ਦਸੰਬਰ ਨੂੰ ਕਿਸਾਨ ਦਿੱਲੀ-ਜੈਪੁਰ ਤੇ ਦਿੱਲੀ ਆਗਰਾ ਹਾਈਵੇ ਜਾਮ ਕਰਨਗੇ। ਇਸ ਦੌਰਾਨ ਕਿਸਾਨ ਜ਼ਿਲ੍ਹਾ ਕਲੈਕਟਰ, ਭਾਜਪਾ ਆਗੂਆਂ ਦੇ ਘਰਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਗੇ ਤੇ ਟੋਲ ਪਲਾਜਾ ਵੀ ਜਾਮ ਕਰਨਗੇ।
3500 ਪੁਲਿਸ ਮੁਲਾਜ਼ਮ ਫਰੀਦਾਬਾਦ ‘ਚ ਤਾਇਨਾਤ
ਹਰਿਆਣਾ ‘ਚ ਅੰਦੋਲਨਕਾਰੀ ਕਿਸਾਨਾਂ ਨੇ ਟੋਲ ਪਲਾਜਾ ਬੰਦ ਕਰਨ ਦੀ ਧਮਕੀ ਦਿੱਤੀ ਹੈ, ਜਿਸ ਨੂੰ ਵੇਖਦਿਆਂ ਸਾਰੇ 5 ਟੋਲ ਪਲਾਜਾ ‘ਤੇ ਪੁਲਿਸ ਮੁਲਾਜ਼ਮਾਂ ਨੂੰ ਵੱਡੀ ਗਿਣਤੀ ‘ਚ ਤਾਇਨਾਤ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼ ਦੇ ਟੋਲ ਪਲਾਜਾ ‘ਤੇ ਸੁਰੱਖਿਆ ਸ਼ਖਤ
ਉੱਤਰ ਪ੍ਰਦੇਸ਼ ਦੇ ਸਾਰੇ ਟੋਲ ਪਲਾਜਾ ‘ਤੇ ਸੁਰੱਖਿਆ ਹੋਰ ਸ਼ਖਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਬੇ ਦੇ ਸਾਰੇ 130 ਟੋਲ ਪਲਾਜਾ ‘ਤੇ ਪੁਲਿਸ ਤੇ ਪੀਏਸੀ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.