Dalvir Singh Goldy: ਸਾਬਕਾ ਵਿਧਾਇਕ ਗੋਲਡੀ ਦੀ ਹੋਈ ਘਰ ਵਾਪਸੀ

Dalvir Singh Goldy
Dalvir Singh Goldy: ਸਾਬਕਾ ਵਿਧਾਇਕ ਗੋਲਡੀ ਦੀ ਹੋਈ ਘਰ ਵਾਪਸੀ

Dalvir Singh Goldy: ਧੂਰੀ (ਰਵੀ ਗੁਰਮਾ) ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਕਾਂਗਰਸ ਵਿੱਚ ਮੁੜ ਘਰ ਵਾਪਸੀ ਹੋ ਗਈ ਹੈ। ਕੁਝ ਦਿਨਾਂ ਤੋਂ ਗੋਲਡੀ ਦੀ ਘਰ ਵਾਪਸੀ ਦੀਆਂ ਚਰਚਾਵਾਂ ਜੋਰਾਂ ਉੱਤੇ ਸਨ, ਪਰ ਅੱਜ ਅਧਿਕਾਰਤ ਤੌਰ ‘ਤੇ ਸਾਬਕਾ ਵਿਧਾਇਕ ਨੇ ਘਰ ਵਾਪਸੀ ਕਰ ਲਈ ਹੈ।

Dalvir Singh Goldy

ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੇ ਕਰਦਿਆਂ ਲਿਖਿਆ ਕਿ ਛੋਟੇ ਭਰਾ ਦਲਵੀਰ ਗੋਲਡੀ ਦਾ ਪਾਰਟੀ ਵਿੱਚ ਤਹਿਲੋਂ ਸਵਾਗਤ ਕਰਦਾ ਹਾਂ ਹੈ। ਉਹ ਅੱਜ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਸੂਬਾ ਇੰਚਾਰਜ ਸ਼੍ਰੀ ਭੂਪੇਸ਼ ਬਘੇਲ ਜੀ ਅਤੇ ਵਿਰੋਧੀ ਧਿਰ ਦੇ ਨੇਤਾ ਸ.ਪ੍ਰਤਾਪ ਸਿੰਘ ਬਾਜਵਾ ਜੀ ਦੀ ਮੌਜੂਦਗੀ ਵਿੱਚ ਰਸਮੀ ਤੌਰ ‘ਤੇ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। Dalvir Singh Goldy

ਜਿਕਰਯੋਗ ਹੈ ਕਿ ਸਾਬਕਾ ਵਿਧਾਇਕ ਲੋਕ ਸਭਾ ਚੋਣਾਂ ਮੌਕੇ ਕਾਂਗਰਸ ਨੂੰ ਛੱਡਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ, ਪਰ ਆਮ ਆਦਮੀ ਪਾਰਟੀ ਵਿੱਚ ਸੁਰ ਨਾ ਮਿਲਣ ਕਰਕੇ ਸਾਬਕਾ ਵਿਧਾਇਕ ਕਾਫੀ ਲੰਬੇ ਸਮੇਂ ਤੋਂ ਪਾਰਟੀ ਤੋਂ ਕਿਨਾਰਾ ਕਰਕੇ ਘਰੇ ਬੈਠੇ ਸਨ। ਅਤੇ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਚਾਰਜੋਈ ਕਰ ਰਹੇ ਸਨ। ਹੁਣ ਦੇਖਣਾ ਹੋਵੇਗਾ ਕਿ ਸਾਬਕਾ ਵਿਧਾਇਕ ਆਪਣੇ ਹਲਕੇ ਵਿੱਚ ਕਾਂਗਰਸ ਪਾਰਟੀ ਲਈ ਕੀ ਸਰਗਰਮੀਆਂ ਕਰਦੇ ਹਨ। ਕਿਉਂਕਿ ਹੁਣ ਹੋਰ ਵੀ ਕਈ ਆਗੂ ਵਿਧਾਨ ਸਭਾ ਹਲਕਾ ਧੂਰੀ ਅੰਦਰ ਕਾਂਗਰਸ ਪਾਰਟੀ ਲਈ ਗਤੀਵਿਧੀਆਂ ਕਰ ਰਹੇ ਹਨ। Dalvir Singh Goldy