ਮਜ਼ਦੂਰੀ ਕਰਕੇ ਇਕੱਠਾ ਕੀਤਾ ਧੀ ਦੇ ਵਿਆਹ ਦਾ ਦਾਜ ਹੋਇਆ ਸੜ ਕੇ ਸੁਵਾਹ
ਲੌਂਗੋਵਾਲ (ਹਰਪਾਲ)। ਨੇੜਲੇ ਪਿੰਡ ਸਾਹੋਕੇ ਵਿਖੇ ਇੱਕ ਗਰੀਬ ਮਜਦੂਰ ਦੇ ਘਰ ਨੂੰ ਅਚਾਨਕ ਹੀ ਅੱਗ ਲੱਗਣ ਕਾਰਨ ਘਰ ’ਚ, ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਮਹਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸਾਹੋਕੇ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ।
ਜਦੋ ਉਹ ਆਪਣੇ ਗੁਆਢ ਦੇ ਵਿੱਚ ਬੀਤੀ ਸਾਮ ਵਿਆਹ ਤੇ ਘਰ ਨੂੰ ਜਿੰਦਰਾ ਲਾ ਕੇ ਸਾਰਾ ਪਰਿਵਾਰ ਗਿਆ ਹੋਈਆ ਸੀ ਤਾਂ ਅਚਾਨਕ ਹੀ ਘਰ ਵਿੱਚ ਬਿਜਲੀ ਸਾਰਟ-ਸਰਕਟ ਹੋਣ ਕਾਰਨ ਘਰ ਨੂੰ ਅੱਗ ਲੱਗ ਗਈ।ਜਿਸਦਾ ਆਸ ਪਾਸ ਦੇ ਗੁਆਂਢੀਆਂ ਨੂੰ ਪਤਾ ਲੱਗਾ।ਜਿਹਨਾ ਨੇ ਮੈਨੂੰ ਇਸ ਘਟਨਾ ਸਬੰਧੀ ਦੱਸਿਆ ਜਦੋ ਮੈ ਆ ਕੇ ਦੇਖਿਆ ਤਾਂ ਘਰ ਦੇ ਵਿੱਚ ਧੂਆਂ ਧਾਰ ਹੋਇਆ ਪਿਆ ਸੀ ਅਤੇ ਘਰ ਦੇ ਦੋ ਕਮਰਿਆਂ ਵਿਚ ਅੱਗ ਲੱਗੀ ਹੋਈ ਸੀ ਅਤੇ ਮੇਰੇ ਰੋਲਾ ਪਾਉਣ ’ਤੇ ਪਿੰਡ ਵਾਸੀ ਇਕੱਠੇ ਹੋ ਗਏ ਜਿੰਨ੍ਹਾਂ ਨੇ ਅੱਗ ਤੇ ਕਾਬੂ ਪਾਇਆ।
ਮਹਿੰਦਰ ਸਿੰਘ ਨੇ ਬਹੁਤ ਹੀ ਭਰੇ ਮਨ ਨਾਲ ਦੱਸਿਆ ਕਿ ਉਹ ਹਾੜੀ ਸਾਉਣੀ ਮੰਡੀ ਵਿੱਚ ਲੇਬਰ ਦਾ ਕੰਮ ਕਰਕੇ ਅਤੇ ਮਜਦੂਰੀ ਆਦਿ ਕਰਕੇ ਆਪਣੇ ਘਰ ਦਾ ਗੁਜਾਰਾ ਚਲਾਉਂਦਾ ਹਾਂ ਅਤੇ ਮੈਂ ਆਪਣੀ ਲੜਕੀ ਦੀ ਸ਼ਾਦੀ ਲਈ ਮਜਦੂਰੀ ਕਰਕੇ ਉਸ ਦੇ ਵਿਆਹ ਲਈ ਦਾਜ ਜੋੜਿਆ ਸੀ ਜ਼ੋ ਕਿ ਇਸ ਅੱਗ ਦੀ ਲਪੇਟ ਆ ਕੇ ਦਾਜ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਦੌਰਾਨ ਲੜਕੀ ਦੇ ਵਿਆਹ ਲਈ ਮਜਦੂਰੀ ਕਰਕੇ ਖ਼ਰੀਦੇ ਬੈਂਡ, ਸੋਫੇ, ਐਲਈਡੀ, ਪੱਖੇ, ਕੱਪੜੇ ਆਦਿ ਸੜ ਗਏ ਹਨ ਜਿਸ ਕਾਰਨ ਉਸ ਦਾ ਤਕਰੀਬਨ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਉਨ੍ਹਾਂ ਸਰਕਾਰ ਤੋ ਮੰਗ ਕੀਤੀ ਹੈ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਉਸ ਨੂੰ ਮਾਲੀ ਮੱਦਦ ਦਿੱਤੀ ਜਾਵੇ। ਇਸ ਵਾਪਰੀ ਮੰਦਭਾਗੀ ਘਟਨਾ ਸਬੰਧੀ ਇਕੱਠੇ ਹੋਏ ਪਿੰਡ ਵਾਸੀਆ ਨੇ ਦੱਸਿਆ ਕਿ ਇਹ ਪਰਿਵਾਰ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਬੜੀ ਹੀ ਮੁਸਕਲ ਨਾਲ ਚਲਾਉਦਾ ਸੀ ਲੜਕੀ ਦੇ ਵਿਆਹ ਲਈ ਮਜਦੂਰੀ ਕਰਕੇ ਮਸਾ ਹੀ ਦਾਜ ਜੋੜਿਆ ਸੀ।ਉਹ ਵੀ ਸਾਰਾ ਅੱਗ ਨਾਲ ਸੜ ਗਿਆ ਹੈ।ਉਨ੍ਹਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੇ ਹੋਏ ਮਾਲੀ ਨੁਕਸਾਨ ਦੀ ਭਰਪਾਈ ਇਸ ਗਰੀਬ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ