ਸੱਭਿਅਤਾ ਦਾ ਕਚਰਾ ਬਣ ਰਿਹਾ ਖ਼ਤਰਾ
ਜਿਵੇਂ-ਜਿਵੇਂ ਮਨੁੱਖ ਦੀ ਆਧੁਨਿਕ ਸੱਭਿਅਤਾ ਦਾ ਵਿਕਾਸ ਹੁੰਦਾ ਹੈ ਉਵੇਂ ਹੀ ਉਸ ਦੀ ਸੱਭਿਅਤਾ ‘ਚ ਸਮੱਸਿਆਵਾਂ ਵਧਣ ਲੱਗਦੀਆਂ ਹਨ, ਜਿਵੇਂ ਅੱਜ ਦੀਆਂ ਵੱਡੀਆਂ ਸਮੱਸਿਆਵਾਂ ‘ਚੋਂ ਕਚਰਾ ਹੈ ਪਲਾਸਟਿਕ ਕਚਰਾ, ਰਸਾਇਣ, ਉਦਯੋਗਿਕ ਕਚਰਾ ਆਦਿ ਕਚਰਾ ਸਭ ਜਗ੍ਹਾ ਹੈ ਉਹ ਖੇਤ ‘ਚ ਹੈ ਅਤੇ ਕਾਰਖਾਨਿਆਂ ‘ਚ ਹੈ ਜਦੋਂ ਖੇਤਾਂ ‘ਚ ਕੁਦਰਤੀ ਖਾਦ ਪੈਂਦੀ ਸੀ, ਉਦੋਂ ਖੇਤ ਉਸ ਨੂੰ ਜੀਰ ਲੈਂਦੇ ਸਨ ਪਰ ਅੱਜ-ਕੱਲ੍ਹ ਖੇਤ ‘ਚ ਰਸਾਇਣਿਕ ਖਾਦ ਨਾਈਟ੍ਰੇਟ ਅਤੇ ਫਾਸਫੇਟ ਪਾਈ ਜਾਂਦੀ ਹੈ,
ਜੋ ਨਾਲੀਆਂ ਤੇ ਨਹਿਰਾਂ ‘ਚ ਘੁਲ ਕੇ ਵੱਡੇ ਤਲਾਬਾਂ ‘ਚ ਜਾਂਦੀ ਹੈ ਤੇ ਸਾਰਾ ਪਾਣੀ ਕਾਈ ਦੀ ਬਹਾਰ ਨਾਲ ਮਰ ਜਾਂਦਾ ਹੈ ਪੱਛਮ ਦੇ ਕੁਝ ਤਲਾਬ ਅਜਿਹੀ ਕਾਈ ਨਾਲ ਨਸ਼ਟ ਹੋ ਗਏ ਹਨ ਫਿਰ ਕੀਟਨਾਸ਼ਕ ਦਵਾਈਆਂ ਹਨ, ਅਤੇ ਕੋਈ ਨਹੀਂ ਜਾਣਦਾ ਕਿ ਧਰਤੀ ‘ਤੇ ਜ਼ਹਿਰ ਦੀ ਇੱਕ ਪਰਤ ਵਿਛਾਉਣ ਦਾ ਕੀ ਨਤੀਜਾ ਹੋਵੇਗਾ? ਉਦਯੋਗਾਂ ਦਾ ਤਾਂ ਕਹਿਣਾ ਹੀ ਕੀ ਹਰ ਕਾਰਖਾਨਾ ਅੱਜ-ਕੱਲ੍ਹ ਕਚਰਾ ਪੈਦਾ ਕਰਦਾ ਹੈ, ਜਿਸ ਨੂੰ ਸੁੱਟਣਾ ਇੱਕ ਸਮੱਸਿਆ ਬਣ ਗਿਆ ਹੈ
ਉਦਯੋਗ ਦਾ ਕਚਰਾ ਲਗਭਗ ਨਦੀਆਂ ‘ਚ ਸੁੱਟਿਆ ਜਾਂਦਾ ਹੈ, ਜਿਸ ਨਾਲ ਨਦੀਆਂ ਉਦਯੋਗਿਕ ਗਟਰ ਬਣ ਗਈਆਂ ਹਨ ਅਮਰੀਕਾ ਨੇ ਕਾਰਖਾਨਿਆਂ ਦੀਆਂ ਚਿਮਨੀਆਂ ਦਾ ਧੂੰਆਂ ਛਾਣ ਕੇ ਸੁੱਟਣਾ ਸ਼ੁਰੂ ਕੀਤਾ ਹੈ, ਪਰ ਕਾਲਾ ਧੂੰਆਂ ਹੁਣ ਅਦ੍ਰਿਸ਼ ਜ਼ਹਿਰੀਲੀਆਂ ਗੈਸਾਂ ਦੇ ਰੂਪ ‘ਚ ਨਿੱਕਲਦਾ ਹੈ ਅਤੇ ਫੇਫੜਿਆਂ ਦੇ ਅੰਦਰ ਵੜਦਾ ਹੈ ਗਟਰਾਂ ਦੀ ਗੰਦਗੀ ਨੂੰ ਸਾਫ਼ ਕਰਨ ਦੇ ਉਸ ਨੇ ਕਾਰਖਾਨੇ ਬਣਾਏ ਹਨ, ਪਰ ਫਿਰ ਵੀ ਕਈ ਰਸਾਇਣ ਨਦੀਆਂ ‘ਚ ਰੁੜ੍ਹ ਜਾਂਦੇ ਹਨ ਮੋਟਰਾਂ ਦਾ ਧੂੰਆਂ ਲਗਾਤਾਰ ਸ਼ਹਿਰ ਦੀ ਹਵਾ ਦੂਸ਼ਿਤ ਕਰ ਰਿਹਾ ਹੈ ਅਤੇ ਇੱਕ ਵਿਗਿਆਨੀ ਦਾ ਕਹਿਣਾ ਹੈ ਕਿ ਸੰਭਾਵ ਹੈ ਅਗਲੀ ਪੀੜ੍ਹੀ ਨੂੰ ਸੂਰਜ ਦਿਖਾਈ ਨਹੀਂ ਦੇਵੇਗਾ
ਅਜਿਹੇ ਦਿਨ ਤਾਂ ਭਾਰਤ ਦੀ ਰਾਜਧਾਨੀ, ਦਿੱਲੀ ‘ਚ ਆਉਂਦੇ ਹਨ, ਜਦੋਂ ਧੂੰਆਂ ਅਤੇ ਕੋਹਰੇ ਦਾ ਇੱਕ ਕਾਲਾ ਪਰਦਾ ਸ਼ਹਿਰਾਂ ‘ਤੇ ਵਿੱਛ ਜਾਂਦਾ ਹੈ, ਜੋ ਸੂਰਜ ਨੂੰ ਲੁਕੋ ਲੈਂਦਾ ਹੈ ਕੁਝ ਲੋਕਾਂ ਨੇ ਅੰਦਾਜ਼ਾ ਲਾਇਆ ਹੈ ਕਿ ਕੋਹਰੇ ਅਤੇ ਕਾਰਬਨ ਡਾਈ ਅਕਸਾਈਡ ਦਾ ਇਹ ਮਿਸ਼ਰਣ ਧਰੁਵਾਂ ਦੀ ਬਰਫ਼ ਪਿਘਲਾ ਦੇਵੇਗਾ ਅਤੇ ਖੁਦ ਸਮੁੰਦਰ 300 ਫੁੱਟ Àੁੱਪਰ ਚੜ੍ਹ ਜਾਵੇਗਾ ਅਤੇ ਹੁਣ ਜੋ ਜੰਬੋ ਜੈੱਟ ਜਹਾਜ਼ਾਂ ਦਾ ਜ਼ਮਾਨਾ ਹੈ, ਜੋ ਉੱਪਰੀ ਵਾਤਾਵਰਨ ‘ਚ ਜ਼ਹਿਰ ਦੀਆਂ ਲਕੀਰਾਂ ਬਣਾਉਂਦੇ ਹੋਏ ਲੰਘਣਗੇ ਜਿੰਨੀ ਜ਼ਿਆਦਾ ਸੱਭਿਅਤਾ, ਓਨੇ ਜ਼ਿਆਦਾ ਡੱਬੇ, ਖੋਖੇ ਤੇ ਬੋਤਲਾਂ ਕਹਿੰਦੇ ਹਨ ਹਰ ਅਮਰੀਕੀ ਆਦਮੀ ਇੱਕ ਦਿਨ ‘ਚ ਢਾਈ ਸੇਰ ਕਚਰਾ ਪੈਦਾ ਕਰਦਾ ਹੈ,
ਜਿਸ ਨੂੰ ਨਾ ਸਾੜ ਸਕਦੇ ਹਾਂ, ਨਾ ਦੱਬ ਸਕਦੇ ਹਾਂ ਮੋਟਰਾਂ ਖੁਦ ਉੱਥੇ ਕਚਰਾ ਹਨ ਸਾਡੇ ਭਾਰਤ ‘ਚ ਰੋਜ਼ਾਨਾ ਲਗਭਗ 15,000 ਟਨ ਪਲਾਸਟਿਕ ਕਚਰਾ ਪੈਦਾ ਹੁੰਦਾ ਹੈ ਜੋ ਵਾਤਾਵਰਨ ਖਿਲਾਫ਼ ਮਨੁੱਖ ਦਾ ਪਹਿਲਾ ਮਹਾਂਯੁੱਧ ਜਦੋਂ ਛਿੜਿਆ ਤਾਂ ਜੰਗਲ ਖੇਤ ਬਣ ਗਏ ਤੇ ਸਾਰੇ ਪਸ਼ੂ ਮਨੁੱਖ ਦੀ ਦਇਆ ਦੇ ਮੋਹਤਾਜ਼ ਹੋ ਗਏ ਪਰ ਹੁਣ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਮਨੁੱਖ ਨੇ ਦੂਜਾ ਮਹਾਂਯੁੱਧ ਛੇੜਿਆ ਹੈ, ਜਿਸ ‘ਚ ਉਹ ਜ਼ਮੀਨ, ਹਵਾ ਤੇ ਪਾਣੀ ਤਿੰਨਾਂ ਨੂੰ ਮਨਮਰਜ਼ੀ ਨਾਲ ਦੂਸ਼ਿਤ ਕਰ ਰਿਹਾ ਹੈ ਇਨ੍ਹਾਂ ਦੋ ਮਹਾਂਯੁੱਧਾਂ ਦਾ ਮਾੜਾ ਨਤੀਜਾ ਕੀ ਹੋਵੇਗਾ? ਇਹ ਕੋਈ ਨਹੀਂ ਕਹਿ ਸਕਦਾ ਪਸ਼ੂ ਪੰਛੀਆਂ ਦਾ ਖ਼ਾਤਮਾ ਕਰਕੇ ਤਾਂ ਆਦਮੀ ਨੇ ਡਾਰਵਿਨ ਦੇ ਵਿਕਾਸਵਾਦ ਦੀ ਸਾਰੀ ਖੇਡ ਹੀ ਵਿਗਾੜ ਦਿੱਤੀ ਹੈ
ਜੇਕਰ ਕਿਸੇ ਹਾਦਸੇ ਨਾਲ ਧਰਤੀ ‘ਤੇ ਮਨੁੱਖ ਜਾਤੀ ਅਲੋਪ ਹੋ ਜਾਵੇ,
ਤਾਂ ਜਗਤ-ਨਿਰਮਾਤਾ ਪਰਮਾਤਮਾ ਸਾਹਮਣੇ ਸ਼ਾਇਦ ਏਨੇ ਬਦਲਵੇਂ ਪ੍ਰਾਣੀ ਹੀ ਨਹੀਂ ਬਚਣਗੇ ਕਿ ਉਹ ਵਿਕਾਸ ਦੇ ਨ੍ਰਿਤ ਨੂੰ ਅੱਗੇ ਵਧਾ ਸਕੇ ਵਿਕਾਸਵਾਦ ‘ਚ ਇਹ ਹੁੰਦਾ ਜ਼ਰੂਰ ਹੈ ਕਿ ਸਮਰੱਥ ਜੰਤੂ ਅਸਮਰੱਥ ਪ੍ਰਾਣੀਆਂ ਦਾ ਸਫਾਇਆ ਕਰ ਦਿੰਦੇ ਹਨ ਪਰ ਜਾਨਵਰਾਂ ‘ਚ ਸਮਰੱਥਾ ਕੁਦਰਤ ਦੀ ਦੇਣ ਹੈ ਚੀਤੇ ਨੇ ਕਿਸੇ ਦਰਜੀ ਦੇ ਇੱਥੇ ਜਾ ਕੇ ਚਿਤਕਬਰਾ ਸੂਟ ਨਹੀਂ ਬਣਵਾਇਆ, ਜਿਸ ਨੂੰ ਪਹਿਨ ਕੇ ਉਹ ਜੰਗਲ ‘ਚ ਲੁਕ ਸਕੇ ਉਸ ਦੀ ਚਮੜੀ ਉਸ ਦੀ ਬੁੱਧੀ ਵਿਚ ਨਹੀਂ ਉਪਜੀ ਹੈ ਕਿੱਥੋਂ ਉਪਜੀ ਹੈ, ਅਸੀਂ ਨਹੀਂ ਕਹਿ ਸਕਦੇ ਪਰ ਜੰਗਲ ‘ਚ ਸ਼ਿਕਾਰ ਕਰਨ ਲਈ ਆਦਮੀ ਜ਼ਰੂਰ ਦਰਜੀ ਤੋਂ ਕੱਪੜੇ ਸਿਵਾਉਂਦਾ ਹੈ
ਉਹ ਕੱਪੜੇ ਹੀ ਨਹੀਂ, ਦੰਦ, ਹੱਥ, ਗੁਰਦੇ, ਦਿਲ, ਸਭ ਕੁਝ ਸਿਵਾਂ ਸਕਦਾ ਹੈ ਬੁੱਧੀ ਦੀ ਇਹ ਜਿੱਤ ਬਹੁਤ ਉਮਦਾ ਹੈ ਪਰ ਸਵਾਲ ਇਹ ਹੈ ਕਿ ਮਨੁੱਖ ਦੀ ਬੁੱਧੀ ਜ਼ਿਆਦਾ ਉੱਚੀ ਹੈ ਜਾਂ ਵਿਕਾਸਵਾਦ ਦੀ ਉਹ ਅੰਨੀ ਤਾਕਤ ਜ਼ਿਆਦਾ ਉੱਚੀ ਹੈ, ਜਿਸ ਨੇ ਮਨੁੱਖ ਨੂੰ ਉਹ ਸਰੀਰ ਦਿੱਤਾ, ਉਹ ਇੰਦਰੀਆਂ ਦਿੱਤੀਆਂ, ਉਹ ਬੁੱਧੀ ਦਿੱਤੀ, ਜਿਨ੍ਹਾਂ ਦੇ ਬੁੱਤੇ ਉਹ ਵਿਕਾਸਵਾਦ ਦੀ ਖੇਡ ਉਲਟਾ ਸਕਿਆ? ਸਵਾਲ ਇਹ ਵੀ ਹੈ ਕਿ ਜਦੋਂ ਦਰਜੀ, ਡਾਕਟਰ ਅਤੇ ਏਅਰ ਕੰਡੀਸ਼ਨਰ ਨਹੀਂ ਹੋਣਗੇ ਅਤੇ ਕਦੇ ਆਦਮੀ ਨੂੰ ਚਿਤਕਬਰੀ ਚਮੜੀ ਦੀ ਜ਼ਰੂਰਤ ਪਵੇਗੀ, ਉਦੋਂ ਕੀ ਉਹ ਅੰਨੀ ਪ੍ਰੇਰਨਾ ਸਾਡੇ ‘ਚ ਬਾਕੀ ਹੋਵੇਗੀ, ਜੋ ਸਾਨੂੰ ਵਾਤਾਅਨੁਕੂਲਿਤ (ਭਾਵ ਕੁਦਰਤ ਦੇ ਅਨੁਕੁਲ) ਬਣਾ ਸਕੈ? ਅਤੇ ਜੇਕਰ ਉਸ ਅੰਨ੍ਹੀ ਤਾਕਤ ਦਾ ਮਨੁੱਖ ‘ਚ ਜਿਉਂਦੇ ਰਹਿਣਾ ਜ਼ਰੂਰੀ ਹੈ,
ਤਾਂ ਹੋਰ ਸਾਰੇ ਜਾਨਵਰਾਂ ‘ਚ ਕਿਉਂ ਨਹੀਂ? ਸਮਰੱਥਾ ਅਤੇ ਅਸਮਰੱਥਾ ਦੇ ਤੋਲ ‘ਚ ਕੀ ਅਸੀਂ ਬੁੱਧੀ ਨੂੰ ਤੱਕੜੀ ‘ਤੇ ਰੱਖ ਸਕਦੇ ਹਾਂ? ਕੀ ਅਜਿਹਾ ਵਿਸ਼ਵਾਸ ਸਵਾਗਤ ਯੋਗ ਹੈ, ਜਿਸ ‘ਚ ਹਰ ਪਸ਼ੂ-ਪੰਛੀ ਦਾ ਕੋਟਾ ਮਨੁੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਤੈਅ ਹੋਵੇ, ਫਿਰ ਉਹ ਚਾਹੇ ਚੂਹੇ ਹੋਣ ਜਾਂ ਬਾਂਦਰ ਹੋਣ ਜਾਂ ਕੀੜੇ ਹੋਣ ਜਾਂ ਸ਼ੇਰ ਹੋਣ? ਪਰ ਇਹ ਸਵਾਲ ਹੋਰ ਵੀ ਤਿੱਖੇ ਹੋ ਜਾਂਦੇ ਹਨ, ਜਦੋਂ ਆਦਮੀ ਜ਼ਮੀਨ, ਹਵਾ ਅਤੇ ਪਾਣੀ ਨੂੰ ਆਪਣੀ ਖ਼ਾਤਰ ਬਦਲਣ ਲੱਗਾ ਹੈ
ਇਸ ਸਾਰੀ ਪ੍ਰਕਿਰਿਆ ਦੀ ਸ਼ੁਰੂਆਤ ਜੰਗਲ ਕੱਟਣ ਤੋਂ ਹੋਈ ਸਾਰੀ ਧਰਤੀ ਅੱਜ ਜਾਂ ਤਾਂ ਮਨੁੱਖ ਦੀ ਰਿਹਾਇਸ਼ ਹੈ ਜਾਂ ਭੋਜਨ ਭੰਡਾਰ ਹੈ ਜਦੋਂ ਜੰਗਲ ਸਨ, ਉਦੋਂ ਬਨਸਪਤੀ ਜਗਤ ‘ਚ ਸਮੇਂ ਦਾ ਪੈਮਾਨਾ ਬਹੁਤ ਹੌਲਾ ਤੇ ਲੰਮਾ ਸੀ ਇੱਕ-ਇੱਕ ਰੁੱਖ ਹਜ਼ਾਰਾਂ ਸਾਲਾਂ ਤੱਕ ਖੜ੍ਹਾ ਰਹਿੰਦਾ, ਹਨ੍ਹੇਰੀ, ਪਾਣੀ ਸਹਿੰਦਾ ਅਤੇ ਹਰ ਸਾਲ ਨਵੇਂ ਪੱਤੇ ਲੈ ਕੇ ਜਵਾਨ ਹੋ ਜਾਂਦਾ ਆਦਮੀ ਤੋਂ ਪਹਿਲਾਂ ਯੋਗ ਕਿਸੇ ਨੂੰ ਆਉਂਦਾ ਸੀ ਤਾਂ ਰੁੱਖਾਂ ਨੂੰ ਆਉਂਦਾ ਸੀ ਯੋਗ ਉਨ੍ਹਾਂ ਲਈ ਵਿੱਦਿਆ ਨਹੀਂ ਸੀ, ਸਹਿਜ਼ ਵਾਰਤਾਰਾ ਸੀ ਪਤਾ ਨਹੀਂ ਵਿਕਾਸ ਦਾ ਦੇਵਤਾ ਰੁੱਖਾਂ ਦੇ ਜ਼ਰੀਏ ਕਿਹੜਾ ਪ੍ਰਯੋਗ ਕਰ ਰਿਹਾ ਸੀ, ਕਿਹੜੀ ਸੰਭਾਵਨਾ ਦੀ ਉਹ ਤਿਆਰੀ ਕਰ ਰਿਹਾ ਸੀ ਆਦਮੀ ਉਸ ਪ੍ਰਯੋਗਸ਼ਾਲਾ ਵਿਚ ਵੜਿਆ ਅਤੇ ਉਸ ਨੇ ਸਾਰੇ ਯੰਤਰ ਖਿਲਾਰ ਦਿੱਤੇ ਆਦਮੀ ਦਾ ਸਮਾਂ ਦਾ ਪੈਮਾਨੇ ਛੋਟਾ ਅਤੇ ਉਸ ਦੀ ਭੁੱਖ ਵੱਡੀ ਸੀ
ਉਸ ਨੇ ਫ਼ਸਲਾਂ ਪੈਦਾ ਕੀਤੀਆਂ, ਜੋ ਛੇ-ਛੇ ਮਹੀਨਿਆਂ ਵਿਚ ਮਰਨ-ਜੀਣ ਲੱਗੀਆਂ ਬਨਾਉਣੀ ਗਰਭਧਾਰਨ ਅਤੇ ਤੇਜ਼ ਜਣੇਪੇ ਦਾ ਅਜਿਹਾ ਸਿਲਸਿਲਾ ਚੱਲਿਆ ਕਿ ਵਿਚਾਰੀਆਂ ਵਣਸਪਤੀਆਂ ਨੂੰ ਲੱਗਿਆ ਹੋਵੇਗਾ ਕਿ ਆਦਮੀ ਨੇ ਸਮੇਂ ਦੇ ਪਹੀਏ ਦਾ ਹੱਥਾ ਫੜ ਲਿਆ ਹੈ ਅਤੇ ਉਸ ਨੂੰ ਜ਼ੋਰ-ਜ਼ੋਰ ਦੀ ਘੁਮਾ ਰਿਹਾ ਹੈ ਅਤੇ ਹੁਣ ਹਵਾ ਅਤੇ ਪਾਣੀ ਦੀ ਵਾਰੀ ਹੈ ਸਮੁੰਦਰ ਵੀ ਕਚਰਾ ਸੁੱਟਣ ਦਾ ਵੱਡਾ ਖੱਡਾ ਬਣ ਚੁੱਕਾ ਹੈ ਕਹਿੰਦੇ ਹਨ 5 ਲੱਖ ਰਸਾਇਣ ਉਸ ਵਿਚ ਹਰ ਸਾਲ ਸੁੱਟੇ ਜਾਂਦੇ ਹਨ
ਪੈਟਰੋਲ ਤੋਂ ਨਿੱਕਲਣ ਵਾਲਾ ਢਾਈ ਲੱਖ ਟਨ ਸੀਸਾ ਹਵਾ ਨਾਲ ਸਮੁੰਦਰ ਵਿਚ ਡਿੱਗਦਾ ਹੈ ਕੀਟਨਾਸ਼ਕ ਜਹਿਰ ਸਮੁੰਦਰ ਵਿਚ ਜਾਂਦੇ ਹਨ ਫੌਜਾਂ ਜੋ ਜੰਗੀ ਰਸਾਇਣ ਬਣਾਉਂਦੀਆਂ ਹਨ, ਉਨ੍ਹਾਂ ਦੀ ਕਚਰਾ ਪੇਟੀ ਸਮੁੰਦਰ ਹੈ ਆਦਮੀ ਜ਼ਿਆਦਾ ਅਰਾਮ ਲਈ (ਭਾਵ ਅਨੁਕੂਲਤਾ ਲਈ) ਮਸ਼ੀਨ ਬਣਾਉਂਦਾ ਹੈ, ਪਰ ਉਹ ਮਸ਼ੀਨਾਂ ਵਾਤਾਵਰਨ ਨੂੰ ਪ੍ਰਤੀਕੂਲ ਕਰ ਦਿੰਦੀਆਂ ਹਨ ਭਵਿੱਖ ਵਿਚ ਪ੍ਰਾਣੀਆਂ ਲਈ ਜ਼ਰੂਰੀ ਹੋਵੇਗਾ ਕਿ ਉਹ ਕੁਦਰਤ ਦੇ ਅਨੁਕੂਲ ਨਹੀਂ, ਸਗੋਂ ਮਨੁੱਖ ਦੁਆਰਾ ਬਣਾਏ ਵਾਤਾਵਰਨ ਦੇ ਅਨੁਕੂਲ ਹੋਣ ਆਦਮੀ ਉਹ ਜਾਨਵਰ ਹੈ ਜਿਸ ਨੇ ਈਸ਼ਵਰ ਦੇ ਸਫੈਦ ਕੈਨਵਸ ਨੂੰ ਕਾਲਾ ਕਰ ਦਿੱਤਾ ਹੈ ਅਤੇ ਇਸ ਕਾਲੇ ਕੈਨਵਸ ‘ਤੇ ਵੀ ਚਿੱਤਰ ਬਣਾਉਣ ਦੀ ਇਜ਼ਾਜਤ ਆਦਮੀ ਦੇ ਸਿਵਾ ਕਿਸੇ ਨੂੰ ਨਹੀਂ ਹੈ ਉਸ ਨੇ ਖਿਡਾਰੀ ਖ਼ਤਮ ਕਰ ਦਿੱਤੇ ਅਤੇ ਖੇਡਾਂ ਦੀ ਜ਼ਮੀਨ ਪੁੱਟ ਦਿੱਤੀ
ਦੂਸ਼ਿਤ ਵਾਤਾਵਰਨ ਦਾ ਆਦਮੀ ਅਤੇ ਕੁਦਰਤ ਦੇ ਸੰਤੁਲਨ ‘ਤੇ ਕੀ ਅਸਰ ਹੋਵੇਗਾ, ਇਹ ਕੌਣ ਜਾਣਤਾ ਹੈ? ਭਵਿੱਖ ਵਿਚ ਵਣ ਮਹਾਂਉਤਸਵ ਜਾਂ ਜੰਗਲੀ ਪਸ਼ੂ ਹਫ਼ਤਾ ਮਨਾਉਣ ਨਾਲ ਆਦਮੀ ਦਾ ਕੰਮ ਨਹੀਂ ਚੱਲੇਗਾ ਉਸ ਨੂੰ ਇੱਕ ਵਾਤਾਵਰਨ ਬਚਾਓ ਅਭਿਆਨ ਚਲਾਉਣਾ ਪਏਗਾ ਰਾਸ਼ਟਰ ਸੰਘ ਦੇ ਮਹਾਂਮੰਤਰੀ ਉਂਥਾਂਤ ਨੇ ਕਿਹਾ ਵੀ ਸੀ ਕਿ ਸਮੁੱਚਾ ਸੰਸਾਰ ਵਾਤਾਵਰਨ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦਾ ਜੇਕਰ ਹੱਲ ਨਾ ਹੋਇਆ, ਤਾਂ ਅਸੀਂ ਸੰਸਾਰ ਪੱਧਰੀ ਖੁਦਕੁਸ਼ੀ ਵੱਲ ਕਦਮ ਵਧਾਵਾਂਗੇ
ਅਮਰੀਕਾ ਵਿਚ ਪ੍ਰਸਤਾਵ ਰੱਖਿਆ ਜਾ ਰਿਹਾ ਹੈ ਕਿ ਇੱਕ ਰਾਸ਼ਟਰੀ ਵਾਤਾਵਰਨ ਕੌਂਸਲ ਬਣੇ, ਜਿਸ ਦੀ ਇਜ਼ਾਜਤ ਤੋਂ ਬਿਨਾ ਨਾ ਕੋਈ ਕਾਰਖ਼ਾਨਾ ਖੁੱਲ੍ਹੇ, ਨਾ ਕਚਰਾ ਸੁੱਟਿਆ ਜਾਵੇ, ਨਾ ਵਿਗਿਆਨਕ ਖੋਜਾਂ ਹੋਣ ਵਿਗਿਆਨ ਜੇਕਰ ਇਸ ਧਰਤੀ ਨੂੰ ਖੋਜਾਂ ਕਰਕੇ ਬੰਜਰ ਅਤੇ ਬੀਆਬਾਨ ਬਣਾ ਦੇਵੇਗਾ, ਤਾਂ ਸਾਨੂੰ ਚੰਦ ‘ਤੇ ਜਾਣ ਦੀ ਲੋੜ ਨਹੀਂ ਹੋਏਗੀ, ਕਿਉਂਕਿ ਇਹ ਧਰਤੀ ਹੀ ਇੱਕ ਮ੍ਰਿਤ ਗ੍ਰਹਿ ਬਣ ਜਾਏਗੀ, ਜਿੱਥੇ ਸਭ ਕੁਝ ਬਨਾਉਟੀ ਬਣਾਉਣਾ ਹੋਵੇਗਾ ਜਦੋਂ ਗਰੀਬੀ-ਅਮੀਰੀ ਦੀ ਲੜਾਈ ਖ਼ਤਮ ਹੋ ਜਾਵੇਗੀ, ਉਦੋਂ ਇਹੀ ਲੜਾਈ ਬਚੇਗੀ ਕਾਰਲ ਮਾਰਕਸ ਅਤੇ ਪੂੰਜੀਵਾਦ ਦੀ ਥਾਂ ਨਿਸਰਗ ਅਤੇ ਵਿਗਿਆਨ ਦੇ ਦਵੰਧ ਦੀ ਸਿਆਸਤ ਸ਼ੁਰੂ ਹੋਏਗੀ
ਅਜੈ ਪ੍ਰਤਾਪ ਤਿਵਾੜੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.