ਦਿੱਲੀ ਦੇ ਮੰਦਰ ਮਾਰਗ ‘ਚ ਏਅਰ ਕਵਾਲਿਟੀ ਇੰਡੈਕਸ ਰਿਹਾ 707
ਏਜੰਸੀ, ਨਵੀਂ ਦਿੱਲੀ
ਦੀਵਾਲੀ ਤੋਂ ਦੋ ਦਿਨ ਪਹਿਲਾਂ ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਆਪਣੇ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ ਕਈ ਇਲਾਕਿਆਂ ‘ਚ ਹਵਾ ਦਾ ਪੱਧਰ ਬੇਹੱਦ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ ਅੱਜ ਸਵੇਰੇ ਰਾਜਧਾਨੀ ਸਮੇਤ ਐਨਸੀਆਰ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਲਪੇਟ ‘ਚ ਰਹੇ ਸੋਮਵਾਰ ਨੂੰ ਦਿੱਲੀ ਦੇ ਸ਼ਾਹਦਰਾ ‘ਚ 757, ਮੰਦਰ ਮਾਰਗ ‘ਤੇ ਹਵਾ ਗੁਣਵੱਤਾ 707, ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਨੇੜੇ 676, ਜਵਾਹਰ ਲਾਲ ਨਹਿਰੂ ਸਟੇਡੀਅਮ ਨੇੜੇ 681, ਪੰਜਾਬੀ ਬਾਗ ‘ਚ 611, ਆਨੰਦ ਵਿਹਾਰ ‘ਚ 752, ਪੂਸਾ ਰੋਡ ‘ਤੇ 748 ਦੇ ਪੱਧਰ ‘ਤੇ ਪਹੁੰਚ ਗਿਆ ਹੈ ਇਹ ਹਵਾ ਦੇ ਬੇਹੱਦ ਖਤਰਨਾਕ ਪੱਧਰ ਹੈ
ਸੋਮਵਾਰ ਸਵੇਰੇ 8.30 ਵਜੇ ਤੱਕ ਰਾਜਧਾਨੀ ਦਾ ਤਾਪਮਾਨ 14.8 ਡਿਗਰੀ ਤੱਕ ਡਿੱਗ ਗਿਆ ਹੈ ਰਾਜਧਾਨੀ ਦੇ ਸਫਦਰਜੰਗ ਇਲਾਕੇ ‘ਚ ਵਿਜੀਬਲਿਟੀ 500-600 ਮੀਟਰ ਤੱਕ ਹੈ ਪ੍ਰਦੂਸ਼ਣ ਕਾਰਨ ਹੀ ਧੂੰਆਂ ਅਤੇ ਕੋਹਰਾ ਮਿਕਸ ਹੋ ਗਿਆ ਹੈ, ਇਹੀ ਕਾਰਨ ਹੈ ਕਿ ਵਿਜੀਬਲਿਟੀ ‘ਤੇ ਫਰਕ ਪੈ ਰਿਹਾ ਹੈ
ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਆਪ ਅਤੇ ਭਾਜਪਾ ਜ਼ਿੰਮੇਵਾਰ: ਕਾਂਗਰਸ
ਕਾਂਗਰਸ ਨੇ ਦਿੱਲੀ ‘ਚ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅੱਜ ਕਿਹਾ ਕਿ ਦੋਵਾਂ ਨੂੰ ਨੂਰਾਕੁਸ਼ਤੀ ਬੰਦ ਕਰਕੇ ਕੰਟਰੋਲ ਲਈ ਠੋਸ ਅਤੇ ਵਿਹਾਰਰਿਕ ਕਦਮ ਚੁੱਕਣੇ ਚਾਹੀਦੇ ਹਨ ਕਾਂਗਰਸ ਨੇ ਬੁਲਾਰੇ ਮਨੁ ਸਿੰਘਵੀ ਨੇ ਇੱਥੇ ਪਾਰਟੀ ਦਫ਼ਤਰ ‘ਚ ਰੈਗੂਲਰ ਕਾਨਫਰੰਸ ‘ਚ ਕਿਹਾ ਕਿ ਦਿੱਲੀ ‘ਚ ਆਪ’ ਦੀ ਸਰਕਾਰ ਅਤੇ ਕੇਂਦਰ ‘ਚ ਭਾਜਪਾ ਦੀ ਸਰਕਾਰ ਨੇ ਸ਼ਹਿਰ ਦੇ ਲੋਕਾਂ ਦੇ ਜੀਵਨ ਨੂੰ ਖਤਰੇ ‘ਚ ਪਾ ਦਿੱਤਾ ਹੈ ਕੌਮੀ ਰਾਜਧਾਨੀ ਖੇਤਰ ‘ਚ ਲਗਭਗ 25 ਫੀਸਦੀ ਬੱਚਿਆਂ ਦਾ ਜੀਵਨ ਯਕੀਨੀ ਤੌਰ ‘ਤੇ ਖਤਰੇ ‘ਚ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।