ਤਾਊ ਤੇ ਨੇ ਵਾਨਖੇੜੇ ਸਟੇਡੀਅਮ ਨੂੰ ਪਹੁੰਚਾਇਆ ਨੁਕਸਾਨ

ਸਟੇਡੀਅਮ ਦੀ ਸਾਈਟਸਕ੍ਰੀਨ ਨੂੰ ਕੀਤਾ ਤਹਿਸ-ਨਹਿਸ

ਮੁੰਬਈ। ਸਮੁੰਦਰੀ ਤੂਫਾਨ ਤਾਊ ਤੇ ਨੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ’ਚ ਸਥਿਤ ਵਾਨਖੇੜੇ ਸਟੇਡੀਅਮ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਸਟੇਡੀਅਮ ਦੀ 16 ਫੁੱਟ ਦੀ ਸਾਈਟਸਕ੍ਰੀਨ ਨੂੰ ਤਹਿਸ-ਨਹਿਸ ਕਰ ਦਿੱਤਾ। ਤਾਊ ਤੇ ਤੂਫ਼ਾਨ ਨੇ 90 ਕਿੱਲੋ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦਸਤਕ ਦਿੱਤੀ। ਉਸਨੇ ਮੁੰਬਈ ਤੇ ਆਸ-ਪਾਸ ਦੇ ਇਲਾਕਿਆਂ ’ਚ ਜੰਮ ਕੇ ਤਬਾਹੀ ਮਚਾਈ। ਕਈ ਇਲਾਕਿਆਂ ’ਚ ਪਾਣੀ ਭਰ ਗਿਆ ਤੇ ਕਈ ਮਕਾਨ ਡਿੱਗ ਪਏ। ਕਈ ਘਰਾਂ ਦੀਆਂ ਛੱਤਾਂ ਵੀ ਉੱਡਾ ਲੈ ਗਿਆ ਤਾਊ ਤੇ।

ਤਾਊ ਤੇ ਦੀ ਮਚਾਈ ਤਬਾਹੀ ਦਾ ਖੌਫ਼ਨਾਕ ਮੰਜਰ ਦੇਖਣ ਤੋਂ ਬਾਅਦ ਹਰ ਕੋਈ ਹਿਲ ਗਿਆ। ਇਸ ਤੂਫਾਨ ਨੇ ਲੋਕਾਂ ਦੇ ਘਰ ਉਜਾੜੇ, ਉਨ੍ਹਾਂ ਦੇ ਜਾਨ, ਮਾਲ ਨੂੰ ਨੁਕਸਾਨ ਪਹੁੰਚਾਇਆ ਤਾ ਨਾਲ ਹੀ ਕ੍ਰਿਕਟ ਨੂੰ ਵੀ ਨੁਕਸਾਨ ਪਹੁੰਚਾਇਆ। ਟੀਮ ਇੰਡੀਆ ਦੇ ਮੁੱਚ ਕੋਚ ਰਵੀ ਸ਼ਾਸਤਰੀ ਦਾ ਸਿਰ ਵੀ ਤਾਊ ਤੇ ਤੂਫ਼ਾਨ ਦੀ ਤਾਕਤ ਵੇਖ ਕੇ ਚਕਰਾਗਿਆ। ਤਾਊ ਤੇ ਜਦੋਂ ਮੁੰਬਈ ਨੂੰ ਤਬਾਹ ਤੇ ਬਰਬਾਦ ਕਰ ਰਿਹਾ ਸੀ, ਉਸ ਸਮੇਂ ਰਵੀ ਸ਼ਾਸ਼ਤਰੀ ਟਵਿੱਟਰ ’ਤੇ ਉਸਦੇ ਜ਼ੋਰ ਦਾ ਵਰਣਨ ਆਪਣੇ ਸ਼ਬਦਾਂ ’ਚ ਕਰ ਰਹੇ ਸਨ।

ਉਨ੍ਹਾਂ ਲਿਖਿਆ ‘ਤੂਫ਼ਾਨ ਤਾਂ ਤੂਫ਼ਾਨ ਹੁੰਦਾ ਹੈ ਬਹੁਤ ਖਤਰਨਾਕ ਸੀ। ਇਹ ਹਾਲੇ ਵੀ ਜਾਰੀ ਹੈ। ਸਾਡੇ ਫੀਂਗਰ ਕਰਾਸ ਹਨ ਇਸ ਉਮੀਦ ਨਾਲ ਕਿ ਤੂਫਾਨ ਜ਼ਿਆਦਾ ਤਬਾਹੀ ਨਾ ਮਚਾਏ। ਰਵੀ ਸ਼ਾਸ਼ਤਰੀ ਬੇਸ਼ੱਕ ਤਾਊ ਤੇ ਤੋਂ ਜ਼ਿਆਦਾ ਤਬਾਹੀ ਦੀ ਉਮੀਦ ਨਾ ਕਰ ਰਹੇ ਹੋਣ ਪਰ ਮੁੰਬਈ ਤੋਂ ਗੁਜਰਾਤ ਦਾ ਰੁੱਖ ਕਰਦੇ ਕਰਦੇ ਉਸਨੇ ਵਾਨਖੇੜੇ ਸਟੇਡੀਅਮ ਨੂੰ ਨੁਕਸਾਨ ਪਹੁੰਚਾ ਹੀ ਦਿੱਤਾ। ਤਾਊ ਤੇ ਤੂਫ਼ਾਨ ਨੇ ਵਾਨਖੇਡੇ ਦੀ 16 ਫੁੱਟ ਦੀ ਸਾਈਟ ਸਕਰੀਨ ਨੂੰ ਤਹਿਸ-ਨਹਿਸ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।