ਰਜਬਾਹੇ ‘ਤੇ ਨਦੀਨ ਨਾਸ਼ਕ ਸਪਰੇਅ, ਨਾਲ ਲੱਗਦੇ ਖੇਤਾਂ ‘ਚ ਫ਼ਸਲਾਂ ਸੜੀਆਂ

ਰਜਬਾਹੇ ‘ਤੇ ਨਦੀਨ ਨਾਸ਼ਕ ਸਪਰੇਅ, ਨਾਲ ਲੱਗਦੇ ਖੇਤਾਂ ‘ਚ ਫ਼ਸਲਾਂ ਸੜੀਆਂ

ਗਿੱਦੜਬਾਹਾ/ਕੋਟਭਾਈ, (ਰਾਜਵਿੰਦਰ ਬਰਾੜ) ਪਿੰਡ ਗੁਰੂਸਰ ਕੋਲੋਂ ਲੰਘਦੇ ਮਲੋਟ ਰਜਬਾਹੇ ਵਿੱਚੋਂ ਟੇਲਾਂ ਵਾਲੇ ਕਿਸਾਨਾਂ ਨੇ ਨਦੀਨ ਸਾੜਨ ਲਈ ਨਦੀਨ ਨਾਸ਼ਕ ਸਪਰੇਅ ਦਾ ਛਿੜਕਾਅ ਕਰ ਦਿੱਤਾ ਜਿਸ ਕਾਰਨ ਕਿਸਾਨਾਂ ਦੀਆਂ ਨਾਲ ਲੱਗਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਕਈ ਰੁੱਖ ਵੀ ਸੜੇ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਗੁਰੂਸਰ ਦੇ ਕਿਸਾਨ ਗੁਰਜੀਤ ਸਿੰਘ, ਜਸਵਿੰਦਰ ਸਿੰਘ ,ਰਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਮਲੋਟ ਰਜਬਾਹੇ ‘ਤੇ ਨਦੀਨ ਸਾੜਨ ਲਈ ਦੂਜੇ ਪਿੰਡ ਦੇ ਕਿਸਾਨਾਂ ਨੇ ਮਿਲ ਕੇ ਟਰੈਕਟਰ ਨਾਲ ਨਦੀਨ ਨਾਸ਼ਕ ਸਪਰੇਅ ਦਾ ਛਿੜਕਾਅ ਕਰ ਦਿੱਤਾ

ਉਨ੍ਹਾਂ ਦੱਸਿਆ ਕਿ ਇਸ ਨਾਲ ਰਜਬਾਹੇ ‘ਤੇ ਨਦੀਨ ਤਾਂ ਘੱਟ ਸੜੇ ਹਨ ਪਰ ਉਨ੍ਹਾਂ ਦੇ ਨਾਲ ਲੱਗਦੀ ਫ਼ਸਲ ਜ਼ਿਆਦਾ ਨੁਕਸਾਨੀ ਗਈ ਹੈ ਉਨ੍ਹਾਂ ਦੱਸਿਆ ਕਿ ਲੇਬਰ ਦੀ ਘਾਟ ਦੇ ਚੱਲਦਿਆਂ ਇਸ ਵਾਰ ਅਸੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਪ੍ਰੰਤੂ ਹੁਣ ਲੇਬਰ ਨਾਲ ਫੇਰ ਦੁਬਾਰਾ ਝੋਨੇ ਦੀ ਲਵਾਈ ਕਰਨੀ ਪੈਣੀ ਹੈ ਕਿਉਂਕਿ ਸਪਰੇਅ ਨਾਲ ਝੋਨਾ ਨੁਕਸਾਨਿਆ ਗਿਆ ਕਿਸਾਨਾਂ ਨੇ ਕਿਹਾ ਕਿ ਝੋਨੇ ਤੋਂ ਇਲਾਵਾ ਮੱਕੀ, ਜਵਾਰ ਅਤੇ ਝੋਨੇ ਦੀ ਪਨੀਰੀ ਤੱਕ ਵੀ ਨੁਕਸਾਨੀ ਗਈ ਹੈ

ਉਨ੍ਹਾਂ ਦੱਸਿਆ ਕਿ ਜੋ ਕਿਸੇ ਨੇ ਕੋਈ ਫਲਦਾਰ ਬੂਟੇ ਲਾਏ ਸੀ ਉਹ ਵੀ ਨੁਕਸਾਨੇ ਗਏ ਹਨ ਉਨ੍ਹਾਂ ਦੱਸਿਆ ਕਿ ਸਪਰੇਅ ਨਾਲ ਸਾਡਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਅਤੇ ਅਸੀਂ ਇਸ ਸਬੰਧੀ ਡੀਐੱਸਪੀ ਗਿੱਦੜਬਾਹਾ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਦਿੱਤੀ ਹੈ ਉਨ੍ਹਾਂ ਸਰਕਾਰ ਤੋਂ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਅਤੇ ਜਿਨ੍ਹਾਂ ਨੇ ਨੁਕਸਾਨ ਕੀਤਾ ਉਨ੍ਹਾਂ ‘ਤੇ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ

ਉਧਰ ਜਦ ਇਸ ਸਬੰਧੀ ਫੋਨ ‘ਤੇ ਸਬੰਧਤ ਵਿਭਾਗ ਦੇ ਐੱਸਡੀਓ ਬਲਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕੇ ਇਸ ਦੀ ਪੜਤਾਲ ਕਰਵਾਈ ਜਾਵੇਗੀ ਉਧਰ ਜਦ ਇਸ ਸਬੰਧੀ ਡੀਐੱਸਪੀ ਗਿੱਦੜਬਾਹਾ ਗੁਰਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿਸਾਨਾਂ ਨੇ ਦਰਖਾਸਤ ਦਿੱਤੀ ਹੈ ਇਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here