Cyber ​​Security: ਡਿਜੀਟਲ ਯੁੱਗ ’ਚ ਸਾਈਬਰ ਸੁਰੱਖਿਆ ਜ਼ਰੂਰੀ

Cyber ​​Security
Cyber ​​Security: ਡਿਜੀਟਲ ਯੁੱਗ ’ਚ ਸਾਈਬਰ ਸੁਰੱਖਿਆ ਜ਼ਰੂਰੀ

Cyber ​​Security: ਜਿਵੇਂ-ਜਿਵੇਂ ਅਸੀਂ ਡਿਜ਼ੀਟਲ ਦੁਨੀਆ ਵੱਲ ਵਧ ਰਹੇ ਹਾਂ, ਉਵੇਂ-ਉਵੇਂ ਸਾਡੀ ਇੰਟਰਨੈੱਟ ’ਤੇ ਨਿਰਭਰਤਾ ਵੀ ਵਧ ਰਹੀ ਹੈ ਲੈਣ-ਦੇਣ, ਕਾਰੋਬਾਰ ਸਭ ਇੰਟਰਨੈਟ ’ਤੇ ਨਿਰਭਰ ਹੋ ਗਿਆ ਹੈ ਇੰਟਰਨੈੱਟ ਬੰਦ ਹੋਣ ’ਤੇ ਮੰਨੋ ਸਾਰਾ ਕੁਝ ਰੁਕ ਜਿਹਾ ਜਾਂਦਾ ਹੈ ਇੱਕ ਪਾਸੇ ਜਿੱਥੇ ਡਿਜ਼ੀਟਲ ਤਕਨੀਕ ਨੇ ਸੰਪਰਕ ਅਤੇ ਲੈਣ-ਦੇਣ ਸੌਖਾ ਬਣਾਇਆ ਹੈ, ਉੱਥੇ ਦੂਜੇ ਪਾਸੇ ਸਾਈਬਰ ਠੱਗੀ ਦੇ ਮਾਮਲੇ ਵੀ ਵਧ ਰਹੇ ਹਨ ਜਾਲਸਾਜ਼ ਠੱਗੀ ਦੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ ਅੱਜ-ਕੱਲ੍ਹ ਲੋਕ ਸੋਸ਼ਲ ਮੀਡੀਆ ’ਤੇ ਆਪਣਾ ਕਾਫੀ ਸਮਾਂ ਬਿਤਾਉਂਦੇ ਹਨ ਤੇ ਜਾਣੇ-ਅਣਜਾਣੇ ’ਚ ਆਪਣੀ ਬਹੁਤ ਸਾਰੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ ਦੇ ਕਿਸੇ ਨਾ ਕਿਸੇ ਪਲੇਟਫਾਰਮ ’ਤੇ ਪਾ ਦਿੰਦੇ ਹਨ। Cyber ​​Security

ਇਹ ਖਬਰ ਵੀ ਪੜ੍ਹੋ : Body Donation: ਪਿੰਡ ਹੀਰਕੇ ਦੇ ਤੀਜੇ ਤੇ ਬਲਾਕ ਝੁਨੀਰ ਦੇ 22ਵੇਂ ਸਰੀਰਦਾਨੀ ਬਣੇ ਰਤਨ ਚੰਦ ਇੰਸਾਂ

ਇਸ ਨਾਲ ਉਨ੍ਹਾਂ ਨੂੰ ਲੋਕਾਂ ਦੀ ਬਹੁਤ ਸਾਰੀ ਨਿੱਜੀ ਜਾਣਕਾਰੀ ਮਿਲ ਜਾਂਦੀ ਹੈ ਅਜਿਹੀਆਂ ਜਾਣਕਾਰੀਆਂ ਦੇ ਆਧਾਰ ’ਤੇ ਉਹ ਲੋਕ ਕਿਸੇ ਨੂੰ ਫੋਨ ਕਰਕੇ ਉਨ੍ਹਾਂ ਦੇ ਕਿਸੇ ਪਰਿਵਾਰ ਦੇ ਮੁਸੀਬਤ ’ਚ ਫਸੇ ਹੋਣ ਦਾ ਝਾਂਸਾ ਦੇ ਕੇ ਜਾਲ ’ਚ ਫਸਾ ਲੈਂਦੇ ਹਨ ਤੇ ਕੱਢਣ ਦੀ ਇਵਜ਼ ’ਚ ਪੈਸੇ ਠੱਗ ਲੈਂਦੇ ਹਨ ਕਿਸੇ ਨੂੰ ਲਾਲਚ ਦੇ ਕੇ ਕੋਈ Çਲੰਕ ਭੇਜ ਦਿੰਦੇ ਹਨ ਜਿਸ ਨੂੰ ਖੋਲ੍ਹਦਿਆਂ ਹੀ ਉਸ ਦੇ ਖਾਤੇ ’ਚੋਂ ਪੈਸੇ ਕੱਢੇ ਜਾਂਦੇ ਹਨ ਅੱਜ-ਕੱਲ੍ਹ ਡਿਜ਼ੀਟਲ ਹਿਰਾਸਤ ਦੇ ਮਾਮਲੇ ਵੀ ਸੁਣਨ ’ਚ ਆਉਣ ਲੱਗੇ ਹਨ ਜਿਸ ਨਾਲ ਠੱਗ ਕਿਸੇ ਪੁਲਿਸ ਅਧਿਕਾਰੀ ਦੇ ਦਫਤਰ ਵਰਗਾ ਦਫਤਰ ਬਣਾ ਕੇ ਵੀਡੀਓ ਕਾਲ ਨਾਲ ਡਰਾ-ਧਮਕਾ ਕੇ ਕਿਸੇ ਨੂੰ ਰਿਹਾਸਤ ’ਚ ਲੈ ਲੈਂਦੇ ਹਨ ਜਦੋਂ ਤੱਕ ਉਹ ਵਿਅਕਤੀ ਪੈਸੇ ਨਹੀਂ ਦਿੰਦਾ ਉਦੋਂ ਤੱਕ ਉਸ ਨੂੰ ਡਰਾਉਂਦੇ-ਧਮਕਾਉਂਦੇ ਰਹਿੰਦੇ ਹਨ। Cyber ​​Security

ਇਸ ਤੋਂ ਇਲਾਵਾ ਅਸ਼ਲੀਲ ਵੀਡੀਓ ਕਾਲ ਨਾਲ ਬਲੈਕਮੇਲ ਕਰਨਾ ਆਦਿ ਨਾ ਜਾਣੇ ਕਿੰਨੇ ਹੀ ਨਵੇਂ-ਨਵੇਂ ਤਰੀਕਿਆਂ ਨਾਲ ਠੱਗੀ ਕੀਤੀ ਜਾ ਰਹੀ ਹੈ ਇਸ ਠੱਗੀ ’ਚ ਪੜ੍ਹੇ-ਲਿਖੇ ਲੋਕ ਹੀ ਜ਼ਿਆਦਾਤਰ ਫਸ ਰਹੇ ਹਨ ਕਿਉਂਕਿ ਅਜਿਹੇ ਲੋਕ ਹੀ ਡਿਜ਼ੀਟਲ ਲੈਣ-ਦੇਣ ਜ਼ਿਆਦਾ ਕਰਦੇ ਹਨ ਜਾਲਸਾਜ਼ ਐਨੇ ਸ਼ਾਤਿਰ ਹੁੰਦੇ ਹਨ ਕਿ ਇਹ ਜ਼ਲਦੀ ਪੁਲਿਸ ਦੀ ਪਕੜ ’ਚ ਵੀ ਨਹੀਂ ਆਉਂਦੇ ਇਨ੍ਹਾਂ ਜਾਲਸਾਜ਼ਾਂ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ ਕੋਈ ਇਨ੍ਹਾਂ ਦੇ ਲਾਲਚ ’ਚ ਨਾ ਆਵੇ ਅਤੇ ਨਾ ਹੀ ਇਨ੍ਹਾਂ ਦੀ ਕਿਸੇ ਧਮਕੀ ਤੋਂ ਡਰੇ ਸਗੋਂ ਅਜਿਹੀ ਕਿਸੇ ਵੀ ਕਾਲ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ ਪÇੁਲਸ ਪ੍ਰਸ਼ਾਸਨ ਨੂੰ ਵੀ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਆਪਣੇ ਤੰਤਰ ਨੂੰ ਤਕਨੀਕ ਤੇ ਸੁਰੱਖਿਆ ਨਾਲ ਮਜ਼ਬੂਤ ਕਰਨਾ ਹੋਵੇਗਾ। Cyber ​​Security