Sad News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿੰਡ ਮਿਰਜਾ ਪੱਤੀ ਨਮੋਲ ਦੇ ਮੌਜੂਦਾ ਸਰਪੰਚ ਦੀ ਇੱਕ ਨਿਜੀ ਸਕੂਲ ਦੀ ਸਕੂਲ ਵੈਨ ਦੀ ਚਪੇਟ ‘ਚ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਚੀਮਾ ਦੇ ਹੌਲਦਾਰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਜਦੋਂ ਮੌਜੂਦਾ ਸਰਪੰਚ ਹਰਬੰਸ ਕੌਰ ਉਮਰ ਕਰੀਬ 63 ਸਾਲ ਆਪਣੇ ਪੋਤਾ-ਪੋਤੀ ਨੂੰ ਸਕੂਲ ਵੈਨ ਵਿੱਚ ਚੜਾਉਣ ਲਈ ਗਏ ਸਨ।
ਇਹ ਵੀ ਪੜ੍ਹੋ: Amloh News: ਗੈਸ ਸਿਲੰਡਰ ’ਤੇ ਚਾਹ ਬਣਾਉਣ ਸਮੇਂ ਲੱਗੀ ਅੱਗ, ਦੋ ਵਹੀਕਲ ਸਡ਼ੇ
ਬੱਚਿਆਂ ਨੂੰ ਸਕੂਲ ਵੈਨ ‘ਚ ਚੜਾਉਣ ਤੋਂ ਬਾਅਦ ਜਦੋਂ ਵੈਨ ਦੇ ਡਰਾਈਵਰ ਨੇ ਤੇਜ਼ੀ ਤੇ ਲਾਪਰਵਾਹੀ ਨਾਲ ਵੈਨ ਨੂੰ ਤੋਰਿਆ ਤਾਂ ਸਰਪੰਚ ਹਰਬੰਸ ਕੌਰ ਵੈਨ ਦੀ ਚਪੇਟ ਵਿੱਚ ਆ ਗਏ, ਜਿਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸਰਪੰਚ ਹਰਬੰਸ ਕੌਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਵੈਨ ਦੇ ਡਰਾਈਵਰ ‘ਤੇ ਬਣਦੀਆਂ ਧਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। Sad News