ਪੂਰੇ ਸ੍ਰੀਨਗਰ ‘ਚ ਲੱਗਿਆ ਕਰਫਿਊ

ਸ੍ਰੀਨਗਰ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਅੱਜ ਵੱਖਵਾਦੀਆਂ ਦੇ ਦਰਗਾਹ ਚਲੋ ਪ੍ਰੋਗਰਾਮ ਦੇ ਮੱਦੇਨਜ਼ਰ ਕਰਫਿਊ ਦਾ ਦਾਇਰਾ ਵਧਾ ਕੇ ਪੂਰੀ ਰਾਜਧਾਨੀ’ਚ ਲਾਗੂ ਕਰ ਦਿੱਤਾ ਗਿਆ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵੱਖਵਾਦੀ ਸੰਗਠਨਾਂ ਦੇ ‘ਦਰਗਾਹ ਚਲੋ’ ਅਭਿਆਨ ਦੇ ਮੱਦੇਨਜ਼ਰ ਹਿੰਸਾ ਦੀ ਕਿਸੇ ਵੀ ਘਟਨਾ ਤੋਂ ਬਚਣ ਲਈ ਪੂਰੇ ਸ੍ਰੀਨਗਰ ‘ਚ ਕਰਫਿਊ ਲਾ ਦਿੱਤਾ ਗਿਆ।
ਕਰਫਿਊ ਦੇ ਕਾਰਨ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।