ਸੋੱਚੀ (ਏਜੰਸੀ)। ਟੋਨੀ ਕਰੂਜ਼ ਦੇ ਇੰਜ਼ਰੀ ਸਮੇਂ ‘ਚ ਆਖ਼ਰੀ ਮਿੰਟ ‘ਚ ਕਰਿਸ਼ਮਾਈ ਗੋਲ ਨਾਲ ਪਿਛਲੀ ਚੈਂਪੀਅਨ ਜਰਮਨੀ ਨੇ ਗਰੁੱਪ ਐੱਫ ‘ਚ ਸਵੀਡਨ ਨੂੰ 2-1 ਨਾਲ ਮਾਤ ਦੇ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਆਪਣੀਆਂ ਆਸਾਂ ਨੂੰ ਜਿੰਦਾ ਰੱਖਿਆ। 2014 ਦੀ ਚੈਂਪੀਅਨ ਜਰਮਨ ਟੀਮ ਨੇ ਪਹਿਲਾ ਮੈਚ ਮੈਕਸਿਕੋ ਤੋਂ 0-1 ਨਾਲ ਗੁਆ ਦਿੱਤਾ ਸੀ ਅਤੇ ਸਵੀਡਨ ਵਿਰੁੱਧ ਵੀ ਉਹ ਪਹਿਲੇ ਅੱਧ ਤੱਕ 1 ਗੋਲ ਨਾਲ ਪੱਛੜ ਗਈ ਸੀ ਪਰ ਟੀਮ ਨੇ ਦੂਸਰੇ ਅੱਧ ‘ਚ ਦੋ ਗੋਲ ਕਰਕੇ ਆਪਣੀਆਂ ਆਸਾਂ ਨੂੰ ਕਾਇਮ ਰੱਖਿਆ ਜਰਮਨੀ ਲਈ ਇਹ ਮੁਕਾਬਲਾ ਬੇਹੱਦ ਅਹਿਮ ਸੀ ਸਵੀਡਨ ਵਿਰੁੱਧ ਜੇਕਰ ਟੀਮ ਹਾਰ ਜਾਂਦੀ ਤਾਂ ਗਰੁੱਪ ਗੇੜ ਤੋਂ ਹੀ ਵਿਸ਼ਵ ਕੱਪ ਚੋਂ ਬਾਹਰ ਹੋ ਜਾਂਦੀ ਪਰ ਅਜਿਹਾ ਨਹੀਂ ਹੋਇਆ ਅਤੇ ਟੋਨੀ ਕਰੂਜ਼ ਨੇ ਮੈਚ ਦੇ ਬਿਲਕੁਲ ਆਖ਼ਰੀ ਸਮੇਂ 95ਵੇਂ ਮਿੰਟ ‘ਚ ਕ੍ਰਾੱਸ ਨਾਲ ਗੋਲ ਕਰਕੇ ਜਰਮਨੀ ਨੂੰ ਵਿਸ਼ਵ ਕੱਪ ‘ਚ ਨਵੀਂ ਜਿੰਦਗੀ ਦੇ ਦਿੱਤੀ।
ਇਜ਼ੰਰੀ ਸਮੇਂ ਦੇ ਆਖ਼ਰੀ ਪਲਾਂ ‘ਚ ਮਿਲੀ ਫ੍ਰੀ ਕਿੱਕ ਸ਼ਾੱਟ ਨੂੰ ਕਰੂਜ਼ ਨੇ ਬੇਕਾਰ ਨਹੀਂ ਜਾਣ ਦਿੱਤਾ ਹਾਲਾਂਕਿ 82ਵੇਂ ਮਿੰਟ ਤੋਂ ਬਾਅਦ ਜਰਮਨੀ ਦੀ ਟੀਮ ਇਸ ਮੁਕਾਬਲੇ ‘ਚ 10 ਖਿਡਾਰੀਆਂ ਨਾਲ ਖੇਡੀ। 1974 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅੱਧੇ ਸਮੇਂ ਤੱਕ ਪੱਛੜਨ ਦੇ ਬਾਅਦ ਜਰਮਨੀ ਨੇ ਵਿਸ਼ਵ ਕੱਪ ਦਾ ਮੈਚ ਜਿੱਤਿਆ ਹੈ 1974 ‘ਚ ਵੀ ਉਸਨੇ ਸਵੀਡਨ ਵਿਰੁੱਧ ਹੀ ਇਹ ਕਾਰਨਾਮਾ ਕੀਤਾ ਸੀ 90 ਮਿੰਟ ਤੱਕ ਸਕੋਰ ਬਰਾਬਰ ਸੀ ਤੇ ਲੱਗ ਰਿਹਾ ਸੀ ਕਿ ਜਰਮਨੀ ਨੂੰ ਅੰਕ ਵੰਡਣਾ ਪਵੇਗਾ ਅਤੇ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗਾ ਪਰ ਕਰੂਜ਼ ਨੇ ਕਰਿਸ਼ਮਾਈ ਗੋਲ ਕਰਕੇ ਜਰਮਨੀ ਨੂੰ ਜਿੱਤ ਦਿਵਾਈ। ਹੁਣ ਜਰਮਨੀ , ਸਵੀਡਨ ਅਤੇ ਮੈਕਸਿਕੋ ਦੇ ਆਖ਼ਰੀ ਮੈਚਾਂ ਨਾਲ ਇਸ ਗਰੁੱਪ ਤੋਂ ਅਗਲੇ ਗੇੜ ‘ਚ ਜਾਣ ਵਾਲੀਆਂ ਦੋ ਟੀਮਾਂ ਦਾ ਫੈਸਲਾ ਹੋਵੇਗਾ ਆਖ਼ਰੀ ਮੈਚਾਂ ‘ਚ ਜੇਕਰ ਜਰਮਨੀ ਕੋਰੀਆ ਨੂੰ ਤੇ ਸਵੀਡਨ ਮੈਕਸਿਕੋ ਨੂੰ ਜਿੱਤਦਾ ਹੈ ਤਾਂ ਜਰਮਨੀ, ਮੈਕਸਿਕੋ ਤੇ ਸਵੀਡਨ ਦੇ 6-6 ਅੰਕ ਹੋ ਜਾਣਗੇ ਅਤੇ ਗੋਲ ਔਸਤ ਦੋ ਟੀਮਾਂ ਦਾ ਫ਼ੈਸਲਾ ਕਰੇਗਾ।