ਕਰੋਨਾ ਆਇਆ
ਕਰੋਨਾ ਆਇਆ ਸਾਡੇ ਵਿਹੜੇ,
ਬੈਠੋ ਨਾ ਭਾਈ ਨੇੜੇ-ਨੇੜੇ
ਸਾਰੇ ਪਿੰਡ ਦੇ ਸਾਹ ਸੂਤ ਦਊ,
ਇਹਨੇ ਵੈਲੀ,ਧਾਕੜ ਬੜੇ ਨਬੇੜੇ
ਅਮੀਰਾਂ ਨੇ ਹੀ ਲਿਆਂਦਾ ਬਾਹਰੋਂ,
ਗਰੀਬ ਨ੍ਹੀਂ ਲਿਆਇਆ ਚੱਕ ਘਨੇੜੇ
ਸਾਰੇ ਮੁਲਕ ਹੀ ਬੰਦ ਕਰਾਤੇ,
ਇਹ ਚੀਨ ਨੇ ਕੈਸੇ ਝਗੜੇ ਛੇੜੇ
ਹੁਣ ਵੱਡੇ ਢਿੱਡਾਂ ਵਾਲੇ ਹੱਲ ਕੱਢਣ ਕੋਈ,
ਵਾਅਦੇ ਕਰਦੇ ਹਰ ਸਾਲ ਨੇ ਜਿਹੜੇ
‘ਗੋਲਡ’ ਤਾਂ ਚਿੰਤਾ ਵਿਚ ਡੁੱਬਿਆ,
ਹੱਲ ਨਾ ਦਿਸਦਾ ਨੇੜੇ-ਤੇੜੇ
ਦਿਲਦਾਰ ਗੋਲਡ, ਸੁਨਾਮ।
ਮੋ. 98723-78097
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ














