ਸਿਆਸਤ ’ਚ ਅਪਰਾਧੀਕਰਨ

Politics

ਐਸੋਸੀਏਸ਼ਨ ਆਫ਼ ਡੈਮੋਕੇ੍ਰਟਿਕ ਰੀਫਾਰਮਸ ਸੰਸਥਾ ਦੀ ਰਿਪੋਰਟ ਅਨੁਸਾਰ ਰੁਖਸਤ ਹੋ ਰਹੀ ਲੋਕ ਸਭਾ ਦੇ 225 ਸੰਸਦ ਮੈਂਬਰ ਅਪਰਾਧਿਕ ਰਿਕਾਰਡ ਵਾਲੇ ਹਨ। ਇਹ ਕੁੱਲ ਲੋਕ ਸਭਾ ਮੈਂਬਰਾਂ ਦਾ 44 ਫੀਸਦੀ ਹਨ। ਲੋਕਤੰਤਰ ’ਚ ਸੁਧਾਰ ਲਈ ਸਾਫ਼-ਸੁਥਰੇ ਅਕਸ ਵਾਲੇ ਸਿਆਸਤਦਾਨ ਜ਼ਰੂਰੀ ਹਨ। ਅਸਲ ’ਚ ਸਿਆਸੀ ਆਗੂ ਸਮਾਜ ਦੇ ਪ੍ਰਤੀਨਿਧੀ ਹੁੰਦੇ ਹਨ ਜੋ ਆਮ ਜਨਤਾ ਲਈ ਆਦਰਸ਼ ਬਣਦੇ ਹਨ। (Politics)

ਇਹ ਜਿੰਮੇਵਾਰੀ ਸਿਆਸੀ ਪਾਰਟੀਆਂ ਦੀ ਵੀ ਬਣਦੀ ਹੈ ਕਿ ਉਹ ਉਮੀਦਵਾਰ ਤੈਅ ਕਰਨ ਵੇਲੇ ਕੋਈ ਆਦਰਸ਼ ਤੈਅ ਕਰਨ। ਚੋਣ ਲੜਨ ਵਾਲਾ ਤਾਂ ਕਾਨੂੰਨ ਤਹਿਤ ਹੀ ਚੋਣ ਲੜਦਾ ਹੈ। ਟਿਕਟ ਪਾਰਟੀ ਨੇ ਹੀ ਦੇਣੀ ਹੁੰਦੀ ਹੈ। ਪਾਰਟੀ ਬਿਲਕੁੱਲ ਸਾਫ-ਸੁਥਰੇ ਅਕਸ ਵਾਲੇ ਆਗੂ ਨੂੰ ਹੀ ਟਿਕਟ ਦੇਵੇ ਤਾਂ ਸਿਆਸਤ ’ਚ ਅਪਰਾਧੀਕਰਨ ਜ਼ੀਰੋ ਫੀਸਦ ਹੋ ਸਕਦਾ ਹੈ। ਅਸਲ ’ਚ ਚਾਹੀਦਾ ਤਾਂ ਇਹ ਵੀ ਹੈ ਕਿ ਆਮ ਉਮੀਦਵਾਰ ਤੈਅ ਕਰਨ ਲਈ ਪਾਰਟੀ ਦੇ ਅੰਦਰ ਵੀ ਵੱਡੇ ਪੱਧਰ ’ਤੇ ਰਾਇ-ਮਸ਼ਵਰਾ ਜਾਂ ਵੋਟਿੰਗ ਸਿਸਟਮ ਹੋਵੇ। (Politics)

Also Read : ‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਘਰ

ਸਿਰਫ਼ ਜਿੱਤ ਸਕਣ ਦੀ ਸਮਰੱਥਾ ਨੂੰ ਹੀ ਉਮੀਦਵਾਰ ਦੀ ਇੱਕੋ-ਇੱਕ ਯੋਗਤਾ ਨਾ ਬਣਾਇਆ ਜਾਵੇ। ਹਾਲ ਦੀ ਘੜੀ ਹਾਲਾਤ ਇਹ ਹਨ ਕਿ ਇੱਕ -ਦੂਜੀ ਪਾਰਟੀ ਦੇ ਉਮੀਦਵਾਰ ਧੜਾਧੜ ਖਿੱਚੇ ਜਾ ਰਹੇ ਹਨ। ਸਮਾਜ ਸੇਵੀ ਜਾਂ ਲੋਕਾਂ ਨਾਲ ਵੱਧ ਰਾਬਤਾ ਰੱਖਣ ਵਾਲੇ ਆਗੂਆਂ ਨੂੰ ਤਰਜੀਹ ਦਿੱਤੀ ਜਾਵੇ। ਅਪਰਾਧਾਂ ਦੇ ਖਾਤਮੇ ਲਈ ਜ਼ਰੂਰੀ ਹੈ ਕਿ ਸਾਫ਼-ਸੁਥਰੇ ਰਿਕਾਰਡ ਵਾਲੇ ਆਗੂ ਹੀ ਕਾਨੂੰਨ ਨਿਰਮਾਣ ਦੀ ਪ੍ਰਕਿਰਿਆ ਦਾ ਹਿੱਸਾ ਬਣਨ।