ਅਪਰਾਧੀ ਬਣੇ ਨੇਤਾ : ਪਾਰਟੀਆਂ ਦੇ ਰਹੀਆਂ ਹਨ ਸੁਪਾਰੀ

ਅਪਰਾਧੀ ਬਣੇ ਨੇਤਾ : ਪਾਰਟੀਆਂ ਦੇ ਰਹੀਆਂ ਹਨ ਸੁਪਾਰੀ

ਅਸੀਂ ਛੋਟੇ-ਮੋਟੇ ਚੋਰਾਂ ਨੂੰ ਫਾਂਸੀ ਦੀ ਸਜਾ ਦੇ ਦਿੰਦੇ ਹਾਂ ਅਤੇ ਵੱਡੇ ਅਪਰਾਧੀਆਂ ਨੂੰ ਜਨਤਕ ਅਹੁਦਿਆਂ ਲਈ ਚੁਣ ਲੈਂਦੇ ਹਾਂ ਇਹ ਤੱਥ ਭਾਰਤ ਦੀ ਕੌੜੀ ਸੱਚਾਈ ਨੂੰ ਉਜਾਗਰ ਕਰਦਾ ਹੈ ਇੱਕ ਸਾਂਸਦ ਅਤੇ ਵਿਧਾਇਕ ਦਾ ਬਿੱਲਾ ਮਾਫ਼ੀਆ ਡੌਨ, ਕਾਤਲਾਂ ਅਤੇ ਅਪਰਾਧੀਆਂ ਲਈ ਇੱਕ ਰੱਖਿਆ ਕਵਚ ਦੀ ਕੰਮ ਕਰਦਾ ਹੈ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਇਸ ਸਿਆਸੀ ਰੁੱਤ ‘ਚ ਖੂਨੀ ਅਪਰਾਧੀਆਂ ਦਾ ਬੋਲਬਾਲਾ ਹੈ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ ਲਈ ਅਪਰਾਧੀਆਂ ਨੂੰ ਟਿਕਟ ਦੇ ਰਹੀਆਂ ਹਨ ਅਪਰਾਧੀਆਂ ਤੋਂ ਆਗੂ ਬਣੇ ਲੋਕ ਬੁਲੇਟ ਫਰੂਫ਼ ਜੈਕਟ ਅਰਥਾਤ ਐਮਐਲਏ ਬਣਨ ਦੀ ਹੋੜ ‘ਚ ਹਨ ਅਪਰਾਧੀ ਬਣੇ ਆਗੂ ਅਤੇ ਜੋ ਜਿੱਤਿਆ ਉਹ ਸਿਕੰਦਰ ਦੇ ਇਸ ਨਵੇਂ ਯੁੱਗ ‘ਚ ਤੁਹਾਡਾ ਸਵਾਗਤ ਹੈ

ਅਜਿਹੇ ਵਾਤਾਵਰਨ ‘ਚ ਜਿੱਥੇ ਅਭਿਆਸ ਮਹੱਤਵਪੂਰਨ ਬਣ ਜਾਂਦਾ ਹੈ ਨਾ ਕਿ ਸਾਧਕ ਅਤੇ ਜੇਤੂ ਦਾ ਬੋਲਬਾਲਾ ਰਹਿੰਦਾ ਹੈ, ਬਾਹੂਬਲੀਆਂ, ਹਤਿਆਰਿਆਂ, ਗੈਂਗਸਟਰਾਂ ਦੀ ਹਰੇਕ ਪਾਰਟੀ ‘ਚ ਵੱਡੀ ਮੰਗ ਹੈ ਪਰ ਲੱਗਦਾ ਹੈ ਚੋਣਾਵੀਂ ਰਾਜਨੀਤੀ ‘ਚ ਇਮਾਨਦਾਰੀ ਤੋਂ ਜਿਆਦਾ ਅਪਰਾਧੀਆਂ ਦਾ ਮਹੱਤਵ ਹੈ ਅਤੇ ਇਹ ਚੋਣ ਵੀ ਕੋਈ ਵੱਖ ਨਹੀਂ ਹੈ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਚੋਣਾਂ ‘ਚ 1066 ਉਮੀਦਵਾਰਾਂ ‘ਚੋਂ 319 ਦਾ ਪਿਛੋਕੜ ਅਪਰਾਧਿਕ ਹੈ

ਇਸ ਸੂਚੀ ‘ਚ ਗਿਆ ‘ਚ ਸਭ ਤੋਂ ਜ਼ਿਆਦਾ 49 ਉਮੀਦਵਾਰ, ਉਸ ਤੋਂ ਬਾਅਦ ਭੋਜਪੁਰ ‘ਚ 39, ਰੋਹਤਾਸ ‘ਚ 37 ਅਤੇ ਬਕਸਰ ‘ਚ 33 ਉਮੀਦਵਾਰਾਂ ਦਾ ਅਪਰਾਧਿਕ ਪਿਛੋਕੜ ਅਪਰਾਧਿਕ ਹੈ ਉਸ ਤੋਂ ਬਾਅਦ ਪਟਨਾ, ਜਹਾਨਾਬਾਦ ਔਰੰਗਾਬਾਦ, ਜਮੂਈ ਆਦਿ ਦਾ ਸਥਾਨ ਆਉਂਦਾ ਹੈ ਮੋਕਾਮਾ ਦੇ ਵਰਤਮਾਨ ਵਿਧਾਇਕ ਛੋਟੇ ਸਰਕਾਰ ਅਰਥਾਤ ਸਿੰਘ ਜੇਲ੍ਹ ‘ਚ ਗੈਰ ਕਾਨੂੰਨੀ ਸਰਗਰਮੀਆਂ ਵਿਰੁੱਧ  ਐਕਟ ਅਧੀਨ ਬੰਦ ਹਨ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਰਾਜਦ ਦੀ ਟਿਕਟ ‘ਤੇ ਆਪਣੀ ਨਾਮਜ਼ਦਗੀ ਪੱਤਰ ਭਰਿਆ ਹੈ

ਉਨ੍ਹਾਂ ਨੇ ਆਪਣੀ ਚੋਣ ਸਹੁੰ ਪੱਤਰ ‘ਚ ਐਲਾਨ ਕੀਤਾ ਹੈ ਕਿ ਉਨ੍ਹਾਂ ਖਿਲਾਫ਼ ਹੱਤਿਆ ਦੇ ਸੱਤ ਮਾਮਲਿਆਂ ਸਮੇਤ 38 ਗੰਭੀਰ ਅਪਰਾਧਿਕ ਮਾਮਲੇ ਹਨ ਸਿਆਸੀ ਪਾਰਟੀਆਂ ਨੇ ਅਦਾਲਤਾਂ  ਦੇ ਵੱਖ-ਵੱਖ ਫੈਸਲਿਆਂ ਦੇ ਬਾਵਜੂਦ ਅਪਰਾਧੀਆਂ ਨੂੰ ਟਿਕਟ ਦਿੱਤੀ ਹੈ ਇਸ ਸਾਲ ਫ਼ਰਵਰੀ ‘ਚ ਸੁਪਰੀਮ ਕੋਰਟ ਨੇ ਪਾਰਟੀਆਂ ਅਤੇ ਉਮੀਦਵਾਰਾਂ ਲਈ ਇਹ ਜ਼ਰੂਰੀ ਕਰ ਦਿੱਤਾ ਸੀ ਕਿ ਉਹ ਆਪਣੀ ਅਪਰਾਧਿਕ ਪਿੱਠਭੂਮੀ ਦਾ ਬਿਓਰਾ ਦੇਣ ਅਤੇ ਚੋਣ ਕਮਿਸ਼ਨਰ ਨੂੰ  ਨਿਰਦੇਸ਼ ਦਿੱਤਾ ਸੀ ਕਿ ਉਹ ਇਨ੍ਹਾਂ ਉਮੀਦਵਾਰਾਂ ਦੇ ਵਿਧੀ ਖਿਲਾਫ਼ ਗਤੀਵਿਧੀਆਂ ਦਾ ਬਿਓਰਾ ਪ੍ਰਕਾਸ਼ਿਤ ਕਰਨ ਅਤੇ ਉਨ੍ਹਾਂ ਦੇ ਨਾਮਜ਼ਦਗੀ ਦੇ ਕਾਰਨ ਸਪੱਸ਼ਟ ਕਰਨ ਤਾਂ ਕਿ ਵੋਟਰ ਇਸ ਸੂਚਨਾ ਦੇ ਆਧਾਰ ‘ਤੇ ਆਪਣੀ ਵੋਟ ਦੀ ਵਰਤੋ ਕਰ ਸਕਣ

ਇਸ ਦਾ ਮਕਸਦ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਰਨ ਤੋਂ ਰੋਕਣਾ ਸੀ ਪਰੰਤੂ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ ਕਈ ਆਗੂ ਨੇ ਆਪਣੇ ਰਿਸ਼ਤੇਦਾਰਾਂ ਨੂੰ ਟਿਕਟ ਦਿਵਾ ਕੇ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਹੱਤਿਆ ਦੇ ਮਾਮਲਿਆਂ ‘ਚ ਉਮਰਭਰ ਸਜਾ ਭੁਗਤ ਰਹੇ ਤਿੰਨ ਮਾਫ਼ੀਆ ਡੌਨਾਂ ਦੀਆਂ ਪਤਨੀਆਂ ਨੂੰ ਜ਼ਮਹੂਰੀ ਨਿਜ਼ਾਮ ਨੇ ਟਿਕਟ ਦਿੱਤੀ ਜਦ (ਯੂ) ਅਤੇ ਲੋਕ ਜਨ ਸ਼ਕਤੀ ਪਾਰਟੀ ਨੇ ਅਜਿਹੇ ਦੋ-ਦੋ ਮਾਫ਼ੀਆਂ ਡੌਨਾਂ ਦੀਆਂ ਪਤਨੀਆਂ ਨੂੰ ਟਿਕਟ ਦਿੱਤੀ ਇੱਕ ਸਾਬਕਾ ਮੁੱਖ ਮੰਤਰੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੇ ਮੰਤਰੀਮੰਡਲ ‘ਚ 22 ਮੰਤਰੀ ਅਪਰਾਧਿਕ ਪਿਛੋਕੜ ਦੇ ਹਨ ਤਾਂ ਉਨ੍ਹਾਂ ਕਿਹਾ , ਮੈਨੂੰ ਆਪਣੇ ਮੰਤਰੀਆਂ ਦੇ ਅਤੀਤ ਦੀ ਕੋਈ ਪਰਵਾਹ ਨਹੀਂ ਹੈ

ਸਰਕਾਰ ‘ਚ ਸ਼ਾਮਲ ਹੋਣ ਤੋਂ ਬਾਅਦ ਉਹ ਹੁਣ ਅਪਰਾਧਾਂ ‘ਚ ਲਿਪਤ ਨਹੀਂ ਹਨ ਅਤੇ ਉਹ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ‘ਚ ਸਹਾਇਤਾ ਕਰਨ ਲਈ ਤਿਆਰ ਹਨ ਤੁਸੀਂ ਜਨਤਾ ਤੋਂ ਪੁੱਛੋ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਕਿਉਂ ਚੁਣਿਆ ਹੈ ਤੁਸੀਂ ਇਸ ਮੁੱਖ ਮੰਤਰੀ ਦੇ ਇਸ ਤਰਕ ਦਾ ਕੀ ਉਤਰ ਦਿਓਗੇ? ਸਾਡਾ ਅਪਰਾਧੀਆਂ ਤੋਂ ਸਿਆਸੀ ਆਗੂ ਬਣੇ ਸਾਡੇ ਵਿਧਾਇਕਾਂ ਨੂੰ ਇੱਕ ਜੇਤੂ ਟਰਾਫ਼ੀ ਦੇ ਰੂਪ ‘ਚ ਪੇਸ਼ ਕੀਤਾ ਜਾਂਦਾ ਹੈ ਇਸ ਕਾਰਨ ਅੱਜ ਰਾਜ ਮਾਫ਼ੀਆ ਡੌਨਾਂ, ਉਨ੍ਹਾਂ ਦੀ ਫੌਜ, ਉਨ੍ਹਾਂ ਦੇ ਹਥਿਆਰਬੰਦ ਬ੍ਰਿਗੇਡਾਂ ਦੀ ਜੰਗ ਦਾ ਅਖਾੜਾ ਬਣ ਗਿਆ ਹੈ ਅਤੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦਾ ਹੈ ਕਿ ਉਹ ਅੱਜ ਸਮਾਜ ਅਤੇ ਰਾਸ਼ਟਰ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਏ ਹਨ ਅੱਜ ਮਾਫ਼ੀਆ ਡੌਨ ਜੇਲ੍ਹ ‘ਚ ਬੈਠ ਕੇ ਚੋਣ ਜਿੱਤਦੇ ਹਨ

ਕੁਝ ਵਿਧਾÎਇਕ ਜੇਲ੍ਹ ‘ਚ ਹੀ ਆਪਣਾ ਦਰਬਾਰ ਲਾਉਂਦੇ ਹਨ ਉਨ੍ਹਾਂ ਨੂੰ ਉੱਥੇ ਘਰ ਵਰਗੀਆਂ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ ਉਹ ਆਪਣੇ ਚਮਚਿਆਂ ਨੂੰ ਮੋਬਾਇਲ ਫੋਨ ਜਰੀਏ ਨਿਰਦੇਸ਼ ਦਿੰਦੇ ਹਨ ਅਤੇ ਜੇਲ੍ਹ ‘ਚ ਹੀ ਆਪਣਾ ਸਾਮਰਾਜ ਚਲਾਉਂਦੇ ਹਨ, ਉੱਥੋਂ ਆਦੇਸ਼ ਦਿੰਦੇ ਹਨ ਅਤੇ ਕਿਸੇ ਦੀ ਹਿੰਮਤ ਨਹੀਂ ਕਿ ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣ ਨਾ ਕਰਨ ਅਜਿਹੇ ਕੁਝ ਆਗੂ ਗ੍ਰਿਫ਼ਤਾਰੀ ਤੋਂ ਬਚਣ ਲਈ ਪਹਿਲਾਂ ਹੀ ਜਮਾਨਤ ਦਾ ਸਹਾਰਾ ਲੈਂਦੇ ਹਨ ਅਤੇ ਕੁਝ ਭੱਜ ਜਾਂਦੇ ਹਨ ਅਤੇ ਜਦੋਂ ਸਥਿਤੀਆਂ ਅਨੂਕੁਲ ਹੁੰਦੀਆਂ ਤਾਂ ਤਾਂ ਆਤਮਸਮਰਪਣ ਕਰਦੇ ਹਨ  ਅਜਿਹੇ ਅਪਰਾਧੀਆਂ ਦਾ ਬਾਈਕਾਟ ਕਰਨ ਦੀ ਬਜਾਇ ਉਹ ਚੋਣਾਂ ਜਿੱਤ ਜਾਂਦੇ ਹਨ ਕੁਝ ਲੋਕ ਅਪਰਾਧੀਆਂ ਦੇ ਸਿਆਸੀਕਰਨ ਨੂੰ ਜ਼ਮਹੂਰੀ ਨਿਜਾਮ ਦੇ ਵਿਕਾਸ ਦਾ ਇੱਕ ਗੇੜ ਕਹਿ ਸਕਦੇ ਹਨ ਪਰੰਤੂ ਤ੍ਰਾਸ਼ਦੀ ਇਹ ਹੈ ਕਿ ਅਪਰਾਧੀ ਕਿਸ ਪੱਖ ‘ਚ ਹੈ

ਉਨ੍ਹਾਂ ਦੇ ਪੱਖ ‘ਚ ਜਾਂ ਸਾਡੇ ਪੱਖ ‘ਚ ਅੱਜ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਹਨ ਕੇਵਲ ਅਪਰਾਧੀ ਆਗੂਆਂ ਦੀ ਗਿਣਤੀ ‘ਚ ਫ਼ਰਕ ਹੈ ਅਤੇ ਉਨ੍ਹਾਂ ਦਰਮਿਆਨ ਲੈਣ-ਦੇਣ ਚੱਲਦਾ ਰਹਿੰਦਾ ਹੈ ਉਹ ਇੱਕ ਦੂਜੇ ਦੀ ਸਹਾਇਤਾ ਕਰਦੇ ਰਹਿੰਦੇ ਹਨ ਅਤੇ ਅਪਰਾਧੀਆਂ ਅਤੇ ਪਾਰਟੀਆਂ ਵਿਚਕਾਰ ਇੱਕ ਦੂਜੇ ਨੂੰ ਫਾਇਦਾ ਪਹੁੰਚਾਉਣ ਅਤੇ ਮਿੱਤਰਤਾ ਦੇ ਕਾਰਨ ਸਾਡੇ ਸਿਆਸੀ ਆਗੂ ਅਜਿਹੇ ਕਾਨੂੰਨ ਨੂੰ ਪਾਸ ਕਰਨ ਦਾ ਵਿਰੋਧ ਕਰਦੇ ਹਨ ਜਿਸ ਨਾਲ ਅਪਰਾਧੀਕਰਨ, ਭ੍ਰਿਸ਼ਟਾਚਾਰ ਅਤੇ ਭਰੋਸੇਯੋਗਤਾ  ਦੇ ਸੰਕਟ ਦੀਆਂ ਮਹਾਂਮਾਰੀਆਂ ਨਾਲ ਰਾਜਨੀਤੀ ਨੂੰ ਮੁਕਤੀ ਦਿਵਾਈ ਜਾ ਸਕੇ ਵੱਖ ਵੱਖ ਮੁੱਦਿਆਂ ‘ਤੇ ਸਾਡੇ ਆਗੂਆਂ ‘ਚ ਪਾਰਟੀ ਆਧਾਰ ‘ਤੇ ਮਤਭੇਦ ਹੁੰਦਾ ਹੈ ਪਰੰਤੂ ਜਦੋਂ ਇਸ ਸਮੱਸਿਆ ਦਾ ਨਿਵਾਰਨ ਕਰਨ ਲਈ ਕਦਮ ਚੁੱਕਣ ਦੀ ਗੱਲ ਆਉਂਦੀ ਹੈ ਤਾਂ ਉਹ ਇੱਕਜੁੱਟ ਹੋ ਜਾਂਦੇ ਹਨ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ‘ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਖਰਾਬ ਹੋਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ

ਇਹ ਵੀ ਸੱਚ ਹੈ ਕਿ ਰਾਜ ਵੱਲੋਂ ਅਪਰਾਧਿਕ ਪਿਛੋਕੜ ਵਾਲੇ ਸਿਆਸੀ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਖਿਲਾਫ਼ ਮੁਕੱਦਮਾ ਚਲਾਉਣ ‘ਚ ਸਫ਼ਲ ਨਾ ਹੋਣ ਦਾ ਮੁੱਖ ਕਾਰਨ ਰਾਜ ਹੀ ਹੈ ਅਪਰਾਧੀ ਸਿਆਸੀ ਆਗੂਆਂ ਦੇ ਨਜਾਇਜ਼ ਹਿੱਤਾਂ ਨੂੰ ਸੁਰੱਖਿਆ ਦਿੰਦੇ ਹਨ ਅਤੇ ਉਸ ਦੇ ਬਦਲੇ ਉਨ੍ਹਾਂ ਨੇ ਸਿਆਸੀ ਆਗੂਆਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਤੋਂ ਸੁਰੱਖਿਆ ਮਿਲਦੀ ਹੈ ਅਤੇ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇਸ ਸਥਿਤੀ ‘ਤੇ ਕਿਸੇ ਨੂੰ ਦੁੱਖ ਨਹੀਂ ਹੁੰਦਾ ਹੈ ਹਰ ਚੋਣ ‘ਚ ਅਪਰਾਧੀਆਂ ਨੂੰ ਟਿਕਟ ਦੇਣ ‘ਤੇ ਜਨਤਾ ਹੈਰਾਨ ਨਹੀਂ ਹੁੰਦੀ ਹੈ ਨਾ ਹੀ ਇਸ ਨੂੰ ਲੈ ਕੇ ਜਨਤਾ ਵਿਰੋਧ ਕਰਦੀ ਹੈ ਅਤੇ ਹੌਲੀ ਹੌਲੀ ਇਹ ਮੰਨਣਯੋਗ ਬਣਦਾ ਜਾ ਰਿਹਾ ਹੈ

ਫ਼ਿਰ ਇਸ ਦਾ ਉਪਾਅ ਕੀ ਹੈ? ਅਸੀਂ ਸਿਆਸੀ ਕਲਿਯੁੱਗ ਕਹਿ ਕੇ ਇਸ ਨੂੰ ਨਜ਼ਰਅੰਦਾਜ ਨਹੀਂ ਕਰ ਸਕਦੇ ਹਾਂ ਅੱਜ ਭਾਰਤ ਇੱਕ ਨੈਤਿਕ ਚੁਰਾਹੇ ‘ਤੇ ਖੜਾ ਹੈ ਖਾਸ ਕਰਕੇ ਇਸ ਲਈ ਕਿ ਸਾਡੇ ਆਗੂਆਂ ਨੇ ਨਿਮਨ ਨੈਤਿਕਤਾ ਅਤੇ ਵੱਡੇ ਲਾਲਚ ਦੀ ਭਾਲ ‘ਚ ਮੁਹਾਰਤ ਹਾਸਲ ਕਰ ਲਈ ਹੈ ਸੁਪਰੀਮ ਕੋਰਟ ਨੇ ਭਾਰਤ ਦੀਆਂ ਸਿਆਸੀ ਖਾਮੀਆਂ ਨੂੰ ਉਜਾਗਰ ਕੀਤਾ ਹੈ ਭਾਰਤ ਦੀ ਜਨਤਾ ਦੀ ਅਗਵਾਈ ਕਰਨ ਲਈ ਅਯੋਗ ਐਲਾਣ ਲਈ ਕਿਸੇ ਵਿਅਕਤੀ ਖਿਲਾਫ਼ ਹੱਤਿਆ ਦੇ ਕਿੰਨੇ ਦੋਸ਼ ਹੋਣੇ ਚਾਹੀਦੇ ਹਨ? ਸਾਡੇ ਸਿਆਸੀ ਆਗੂਆਂ ਨੂੰ ਆਪਣੀ ਪਹਿਲ ‘ਤੇ ਮੁੜ ਵਿਚਾਰ ਕਰਨਾ ਪਵੇਗਾ ਅਤੇ ਅਜਿਹਾ ਕਾਨੂੰਨ ਬਣਾਉਣਾ ਹੋਵੇਗਾ

ਜਿਸ ਨਾਲ ਅਪਰਾਧੀਆਂ ਅਤੇ ਮਾਫ਼ੀਆ ਡੌਨਾਂ ਦਾ ਸਿਆਸਤ ‘ਚ ਪ੍ਰਵੇਸ ‘ਤੇ ਪਾਬੰਦੀ ਲਾਈ ਜਾ ਸਕੇ ਕੀ ਸਾਡੇ ਆਗੂ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ ਸਿਆਸਤ ਦੀ ਪਵਿੱਤਰਤਾ ਨੂੰ ਕਾਇਮ  ਰੱਖਣਗੇ? ਹੁਣ ਸਾਡਾ ਦੇਸ਼ ਛੋਟੇ ਲੋਕਾਂ ਦੇ ਵੱਡੇ ਪਰਛਾਵੇਂ ਨੂੰ ਸਹਿਣ ਨਹੀਂ ਕਰ ਸਕਦਾ ਹੈ ਕਿÀੁਂਕਿ ਦੇਸ਼ ਨੂੰ ਸਭ ਤੋਂ ਵੱਡੀ ਕੀਮਤ ਅਪਰਾਧੀ ਸਿਆਸੀ ਆਗੂ ਦੀ ਚੁਕਾਉਣੀ ਪੈਂਦੀ ਹੈ
ਪੂਨਮ ਆਈ ਕੋਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.