ਪੁਲਿਸ ਨੇ ਸ਼ਿਕਾਇਤ ਦੇਣ ਤੋਂ ਇੱਕ ਸਾਲ ਬਾਅਦ ਰਾਜਸਥਾਨ ਦੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਕੀਤਾ ਦਰਜ਼ | Crime
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਸ਼ਹਿਰ ਦੇ ਇੱਕ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ ਕੁੱਝ ਵਿਅਕਤੀਆਂ ਨੇ ਫਲਿਪ ਕਾਰਟ ਅਕਾਊਂਟ ਐਕਟੀਵੇਟ ਕਰਾਉਣ ਦੇ ਬਹਾਨੇ 85 ਹਜ਼ਾਰ ਤੋਂ ਵੱਧ ਦੀ ਰਕਮ ਆਪਣੇ ਖਾਤੇ ’ਚ ਟਰਾਂਸਫ਼ਰ ਕਰ ਲਈ। ਪੁਲਿਸ ਨੇ ਪੀੜਤ ਦੇ ਸ਼ਿਕਾਇਤ ’ਤੇ ਇੱਕ ਸਾਲ ਦੀ ਪੜਤਾਲ ਤੋਂ ਬਾਅਦ ਰਾਜਸਥਾਨ ਦੇ 2 ਵਿਅਕਤੀਆਂ ਵਿਰੁੱਧ ਧੋਖਾਧੜੀ ਕਰਨ ਦਾ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। (Crime)
ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਰੋਹਿਤ ਕੁਮਾਰ ਬਾਂਸਲ ਪੁੱਤਰ ਮਨੋਹਰ ਲਾਲ ਬਾਂਸਲ ਵਾਸੀ ਗੁਰਦੇਵ ਨਗਰ ਲੁਧਿਆਣਾ ਨੇ ਦੱਸਿਆ ਕਿ 10 ਜੁਲਾਈ 2022 ਨੂੰ ਉਸਨੇ ਫਲਿੱਪ ਕਾਰਟ ਹੈਲਥ ਪਲੱਸ ਤੋਂ ਦਵਾਈਆਂ ਮੰਗਵਾਉਣ ਸਬੰਧੀ ਇੱਕ ਆਰਡਰ ਕੀਤਾ ਸੀ ਜੋ ਲੇਟ ਹੋ ਗਿਆ। ਆਰਡਰ ਨਾ ਪਹੁੰਚਣ ’ਤੇ ਉਸਨੇ ਫਲਿੱਪ ਕਾਰਟ ਹੈਲਪ ਲਾਇਨ ਨੰਬਰ ’ਤੇ ਫੋਨ ਕੀਤਾ ਅਤੇ ਆਰਡਰ ਦੇ ਲੇਟ ਹੋਣ ਸਬੰਧੀ ਪੁੱਛਿਆ ਤਾਂ ਅੱਗੋਂ ਫੋਨ ਸੁਣਨ ਵਾਲੇ ਵਿਅਕਤੀ ਨੇ ਉਸਨੂੰ ਈ- ਕਾਰਟ ਕੋਰੀਅਰ ਕੰਪਨੀ ਵਾਲਿਆਂ ਨਾਲ ਗੱਲ ਕਰਨ ਲਈ ਕਿਹਾ। (Crime)
ਰੋਹਿਤ ਕੁਮਾਰ ਬਾਂਸਲ ਨੇ ਅੱਗੇ ਦੱਸਿਆ ਕਿ ਜਿਉਂ ਹੀ ਉਸਨੇ ਗੂਗਲ ਤੋਂ ਈ-ਕਾਰਟ ਕੋਰੀਅਰ ਕੰਪਨੀ ਦਾ ਕਸਟਮਕੇਅਰ ਮੋਬਾਇਲ ਨੰਬਰ: 18002081888 ਖੋਜ ਕਰਕੇ ਮਿਲਾਇਆ ਜੋ ਨਹੀਂ ਮਿਲਿਆ ਪਰ ਤੁਰੰਤ ਬਾਅਦ ਹੀ ਉਨਾਂ ਨੂੰ ਮੋਬਾਇਲ ਨੰਬਰ: 89820-59804 ਤੋਂ ਕਾਲ ਆਈ। ਜਿਸ ’ਚ ਫੋਨਕਰਤਾ ਨੇ ਖੁਦ ਨੂੰ ਈ ਕਾਰਟ ਕੋਰੀਅਰ ਕੰਪਨੀ ਦਾ ਵਰਕਰ ਦੱਸਿਆ ਅਤੇ ਫਲਿੱਪ ਕਾਰਟ ਅਕਾਉਂਟ ਐਕਟਵੇਟ ਕਰਾਉਣ ਬਹਾਨੇ ਉਸਦੇ ਐਚਡੀਐਫ਼ਸੀ ਬੈਂਕ ਦੇ ਖਾਤੇ ਵਿੱਚੋਂ 85, 010 ਰੁਪਏ ਟਰਾਂਸਫ਼ਰ ਕਰ ਲਏ।
ਰੋਹਿਤ ਕੁਮਾਰ ਬਾਂਸਲ ਨੇ ਕਿਹਾ ਕਿ ਅਜਿਹਾ ਕਰਕੇ ਮੁਲਜ਼ਮਾਂ ਨੇ ਉਸ ਨਾਲ ਧੋਖਾਧੜੀ ਕੀਤੀ, ਜਿਸ ਦੇ ਖਿਲਾਫ਼ ਉਨਾਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇੰਸਪੈਕਟਰ ਜਗਦੇਵ ਸਿੰਘ ਮੁਤਾਬਕ ਥਾਣਾਂ ਡਵੀਜਨ ਨੰਬਰ 5 ਦੀ ਪੁਲਿਸ ਵੱਲੋਂ ਰੋਹਿਤ ਕੁਮਾਰ ਬਾਂਸਲ ਦੇ ਬਿਆਨਾਂ ’ਤੇ ਰੋਸ਼ਨ ਸ਼ਰਮਾ ਤੇ ਦਿਨੇਸ ਕੁਮਾਰ ਸ਼ਰਮਾ ਵਾਸੀਆਨ ਵਿਜੇਪੁਰਾ ਜਮਡੌਲੀ (ਰਾਜਸਥਾਨ) ਦੇ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਹਾਲੇ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਪਾਈ ਗਈ।