ਸੋਸ਼ਲ ਮੀਡੀਆ ’ਤੇ ਧਮਕੀ ਦੇਣਾ ਪਿਆ ਮਹਿੰਗਾ, ਗ੍ਰਿਫ਼ਤਾਰ

Crime News

ਹਨੁਮਾਨਗੜ੍ਹ (ਸੱਚ ਕਹੂੰ ਨਿਊਜ਼)। Crime News : ਇੱਕ ਵਿਅਕਤੀ ਨੂੰ ਬਾਲ ਕਲਿਆਣ ਕਮੇਟੀ ਪ੍ਰਧਾਨ ਸੋਸ਼ਲ ਮੀਡੀਆ ’ਤੇ ਧਮਕੀ ਦੇਣਾ ਮਹਿੰਗਾ ਪੈ ਗਿਆ। ਜੰਕਸ਼ਨ ਥਾਣਾ ਪੁਲਿਸ ਨੇ ਉਕਤ ਵਿਅਕਤੀ ਨੂੰ ਸ਼ਾਂਤੀ ਭੰਗ ਕਰਨ ਦੇ ਸ਼ੱਕ ’ਚ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਬਾਲ ਕਲਿਆਣ ਕਮੇਟੀ ਪ੍ਰਧਾਨ ਜਤਿੰਦਰ ਗੋਇਲ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੇ ਭਵਿੱਖ ਸੇਵਾ ਸੰਸਥਾ ਸੰਚਾਲਿਕਾ ਮੋਨਿਗਾ ਜਾਂਗੜ ’ਤੇ ਬਿਨਾ ਰਜਿਸਟਰੇਸ਼ਨ ਸੰਸਥਾ ਚਲਾਉਣ ਤੇ ਹੋਰ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਸੀ।

ਇਸ ਗੱਲ ਨੂੰ ਲੈ ਕੇ ਮੋਨਿਕਾ ਜਾਂਗੜ ਦੇ ਕਹਿਣ ’ਤੇ ਚੂਨਾ ਫਾਟਕ ’ਤੇ ਮੈਡੀਕਲ ਸਟੋਰ ਚਲਾਉਣ ਵਾਲੇ ਪਿੰਡ ਰੋੜਾਂਵਾਲੀ ਨਿਵਾਸੀ ਬਲਰਾਜ ਸਿੰਘ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਧਮਕੀ ਦਿੱਤੀ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮੰਗਲਵਾਰ ਨੂੰ ਬਲਰਾਜ ਸਿੰਘ ਨੂੰ ਸ਼ਾਂਤੀ ਭੰਗ ਕਰਨ ਦੇ ਸ਼ੱਕ ’ਚ ਗ੍ਰਿਫ਼ਤਾਰ ਕਰ ਲਿਆ। (Crime News)

Also Read : ਭਾਖੜਾ ਨਹਿਰ ‘ਚ ਹੋਈ ਲੀਕੇਜ, ਸੈਂਕੜੇ ਏਕੜ ਰਕਬਾ ਪਾਣੀ ਨਾਲ ਭਰਿਆ