ਕਿਹਾ, ਚੀਨ-ਪਾਕਿਸਤਾਨ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤੀ ਗਈ ਭਾਰਤੀ ਜ਼ਮੀਨ ’ਤੇ ਆਰਥਿਕ ਗਲਿਆਰੇ (ਸੀਪੀਈਸੀ) ਦਾ ਨਿਰਮਾਣ ਵੀ ਬੰਦ ਕਰੇ
ਨਵੀਂ ਦਿੱਲੀ (ਏਜੰਸੀ) ਭਾਰਤ ਨੇ ਇੱਕ ਵਾਰ ਫਿਰ ਚੀਨ ਤੇ ਪਾਕਿਸਤਾਨ ਨੂੰ ਸਖ਼ਤ ਲਹਿਜ਼ੇ ’ਚ ਚਿਤਾਇਆ ਕਿ ਉਹ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਨਾ ਬੰਦ ਕਰੇ ਦਰਅਸਲ ਬੀਜਿੰਗ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਦਰਮਿਆਨ ਮੁਲਾਕਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਭਾਰਤ ਦੇ ਕੇਂਦਰ ਸ਼ਾਸਿਤ ਸੂਬੇ ਜੰਮੂ ਤੇ ਕਸ਼ਮੀਰ ਦਾ ਜ਼ਿਕਰ ਸੀ।
ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚੀਨ-ਪਾਕਿਸਤਾਨ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤੀ ਗਈ ਭਾਰਤੀ ਜ਼ਮੀਨ ’ਤੇ ਆਰਥਿਕ ਗਲਿਆਰੇ (ਸੀਪੀਈਸੀ) ਦਾ ਨਿਰਮਾਣ ਵੀ ਬੰਦ ਕਰੇ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਵਾਂਗ ਇਨ੍ਹਾਂ ਦੇਸ਼ਾਂ ਦੇ ਬਿਆਨ ’ਚ ਜੰਮੂ ਤੇ ਕਸ਼ਮੀਰ ਦਾ ਜ਼ਿਕਰ ਆਉਣ ਨੂੰ ਸਿਰੇ ਤੋਂ ਖਾਰਦ ਕਰਦਾ ਹੈ ਜੰਮੂ-ਕਸ਼ਮੀਰ ਤੇ ਲੱਦਾਖ ਹਮੇਸ਼ਾ ਤੋਂ ਭਾਰਤ ਦਾ ਅਹਿਮ ਹਿੱਸਾ ਰਹੇ ਹਨ ਤੇ ਅੱਗੇ ਵੀ ਰਹਿਣਗੇ ।
ਇਸ ਸਾਂਝੇ ਬਿਆਨ ’ਚ ਤਥਾਕਥਿਤ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦਾ ਜ਼ਿਕਰ ਕੀਤਾ ਗਿਆ ਹੈ ਅਸੀਂ ਹਮੇਸ਼ਾ ਪਾਕਿਸਤਾਨ ਤੇ ਚੀਨ ਨੂੰ ਕਿਹਾ ਹੈ ਕਿ ਤਥਾ-ਕਥਿਤ ਸੀਪੀਈਸੀ ਦਾ ਨਿਰਮਾਣ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤੀ ਗਈ ਭਾਰਤੀ ਜ਼ਮੀਨ ’ਤੇ ਕੀਤਾ ਜਾ ਰਿਹਾ ਹੈ ਅਸੀਂ ਪਾਕਿਸਤਾਨ ਵੱਲੋਂ ਕਬਜ਼ਾ ਕੀਤੀ ਗਈ ਗੈਰ ਕਾਨੂੰਨੀ ਜ਼ਮੀਨ ’ਚ ਜਿਉਂ ਦੀ ਤਿਉਂ ਸਥਿਤੀ ਬਦਲਣ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦੇ ਹਾਂ ਅਸੀਂ ਸਾਰੇ ਪੱਖਾਂ ਤੋਂ ਇਸ ’ਤੇ ਕਿਸੇ ਵੀ ਤਰ੍ਹਾਂ ਦਾ ਕੰਮ ਰੋਕਣ ਦੀ ਅਪੀਲ ਕਰਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ