ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਸੂਬੇ ਪੰਜਾਬ Sunam News: ਸ...

    Sunam News: ਸੂਏ ’ਚ ਡਿੱਗੀ ਗਊ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਕਮੇਟੀ ਦੇ ਸੇਵਾਦਾਰਾਂ ਨੇ ਕੱਢਿਆ ਬਾਹਰ

    Sunam News
    Sunam News: ਸੂਏ ’ਚ ਡਿੱਗੀ ਗਊ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਕਮੇਟੀ ਦੇ ਸੇਵਾਦਾਰਾਂ ਨੇ ਕੱਢਿਆ ਬਾਹਰ

    ਲੋਕ ਆਪ ਮੁਹਾਰੇ ਸੇਵਾਦਾਰਾਂ ਦੀ ਸਲਾਗਾ ਕਰ ਰਹੇ ਹਨ

    • ਸੂਚਨਾ ਮਿਲਦੇ ਹੀ ਕੁਝ ਮਿੰਟਾਂ ’ਚ ਪੁੱਜੇ ਸੇਵਾਦਾਰ, ਸਹੀ ਸਲਾਮਤ ਗਊ ਨੂੰ ਕੱਢਿਆ ਬਾਹਰ | Sunam News

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਦੀ ਸੇਵਾ ’ਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ, ਇਸ ਦੇ ਨਾਲ ਹੀ ਬੇਜੁਬਾਨ ਪਸ਼ੂ, ਪੰਛੀਆਂ ਦੀ ਸਾਂਭ-ਸੰਭਾਲ ’ਚ ਵੀ ਇਹ ਸੇਵਾਦਾਰ ਮੋਹਰੀ ਹੋ ਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਵੇਖੇ ਜਾ ਸਕਦੇ ਹਨ। ਜਿਨਾਂ ਨੂੰ ਦੇਖ ਕੇ ਲੋਕ ਆਪ ਮੁਹਾਰੇ ਇਨ੍ਹਾਂ ਸੇਵਾਦਾਰਾਂ ਦੀ ਸਲਾਗਾ ਕਰਦੇ ਸੁਣਾਈ ਦਿੰਦੇ ਹਨ। Sunam News

    ਇਹ ਖਬਰ ਵੀ ਪੜ੍ਹੋ : Indian Railways News: ਟ੍ਰੇਨ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਵੱਡਾ ਐਲਾਨ ਕਰਨ ਦੀ ਤਿਆਰੀ ’ਚ ਰੇਲਵੇ, ਪੜ੍ਹੋ

    ਦੱਸਣਯੋਗ ਹੈ ਕਿ ਬੀਤੇ ਦਿਨ ਸੁਨਾਮ ਦੇ ਲਾਗਲੇ ਪਿੰਡ ਸ਼ੇਰੋਂ ਦੇ ਸੂਏ ’ਚ ਇੱਕ ਗਊ ਗਿਰ ਗਈ। ਜਿਸ ਨੂੰ ਕੱਢਣ ਲਈ ਗਰੀਨ ਐੱਸ ਦੇ ਸੇਵਾਦਾਰ ਕੁਝ ਹੀ ਮਿੰਟਾਂ ਦੇ ’ਚ ਪੁੱਜ ਗਏ ਤੇ ਉਨ੍ਹਾਂ ਵੱਲੋਂ ਗਊ ਨੂੰ ਸੂਏ ਦੇ ’ਚੋਂ ਬਾਹਰ ਕੱਢਿਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਬਲਾਕ ਜੁਮੇਵਾਰ ਛਹਿਬਰ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਨੂੰ ਮਨਰੇਗਾ ਕਾਮਿਆਂ ਵੱਲੋਂ ਜਾਣਕਾਰੀ ਮਿਲੀ ਸੀ ਕਿ ਪਿੰਡ ਦੇ ਨਾਲ ਜਾਂਦੇ ਸੂਏ ਵਿੱਚ ਇੱਕ ਗਊ ਡਿੱਗ ਪਈ ਹੈ ਤੇ ਉਹ ਤੁਰੰਤ ਗ੍ਰੀਨ ਐਸ ਦੇ ਸੇਵਾਦਾਰਾਂ ਨੂੰ ਨਾਲ ਲੈਕੇ ਪੁੱਜੇ ਅਤੇ ਥੋੜੇ ਸਮੇਂ ਦੇ ਵਿੱਚ ਹੀ ਗਊ ਨੂੰ ਸਹੀ ਸਲਾਮਤ ਸੂਏ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ।

    ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸ਼ਾਏ ਗਏ ਰਾਹ ’ਤੇ ਚੱਲਦੇ ਹੋਏ ਗਰੀਨ ਐੱਸ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਕਰ ਰਹੇ ਹਨ। ਜੇਕਰਯੋਗ ਹੈ ਕਿ ਪਿਛਲੇ ਦਿਨੀ ਪਿੰਡ ਖੜਿਆਲ ਨੇੜੇ ਨਹਿਰ ਦੇ ਵਿੱਚ ਪਏ ਪਾੜ ਨੂੰ ਪੂਰਨ ਦੇ ਲਈ ਇਨ੍ਹਾਂ ਸੇਵਾਦਾਰਾਂ ਨੇ ਪੂਰੇ ਜੀ-ਜਾਨ ਨਾਲ ਮਿਹਨਤ ਕੀਤੀ ਸੀ ਤੇ ਪਾੜ ਨੂੰ ਥੋੜੇ ਸਮੇਂ ਦੇ ਵਿੱਚ ਭਰ ਲਿਆ ਗਿਆ ਸੀ। ਇਨ੍ਹਾਂ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਇਹ ਕਾਰਜਾਂ ਨੂੰ ਵੇਖ ਕੇ ਹੁਣ ਹਰ ਕੋਈ ਸੇਵਾਦਾਰਾਂ ਦੀ ਸਲਾਗਾ ਕਰਦਾ ਵੇਖਿਆ ਜਾ ਸਕਦਾ ਹੈ। ਇਸ ਮੌਕੇ ਛਹਿਬਰ ਸਿੰਘ ਇੰਸਾਂ, ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾ, ਪੁਨੀਤ ਕੁਮਾਰ ਇੰਸਾਂ 15 ਮੈਂਬਰ, ਸਤਿਗੁਰੂ ਸਿੰਘ ਇੰਸਾਂ 15 ਮੈਂਬਰ, ਰਾਜਨ ਸਿੰਘ ਇੰਸਾਂ 15 ਮੈਂਬਰ, ਫੌਜੀ ਜੈ ਪਾਲ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਤੇ ਅਕਾਸਦੀਪ ਸਿੰਘ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ।

    Sunam News
    ਸੁਨਾਮ : ਸੂਏ ਚੋਂ ਗਊ ਨੂੰ ਬਾਹਰ ਕੱਢਦੇ ਹੋਏ ਗਰੀਨ ਐੱਸ ਕਮੇਟੀ ਦੇ ਸੇਵਾਦਾਰ।