Covishield Vaccine: ਕੋਵੀਸ਼ੀਲਡ ਟੀਕੇ ਸਬੰਧੀ ਫੈਲਿਆ ਭਰਮ ਜਾਂ ਹਕੀਕਤ? ਜਾਣੋ

Covishield Vaccine

Covishield Vaccine

Covishield Vaccine : ਕੋਵੀਸ਼ੀਲਡ ਵੈਕਸੀਨ ਟੀਕਾ ਲਵਾਉਣ ਵਾਲੇ ਲੋਕ ਦਹਿਸ਼ਤ ’ਚ ਹਨ ਦਹਿਸ਼ਤ ਦੀ ਵਜ੍ਹਾ ਹੈ, ਕੋਰੋਨਾ ਵੈਕਸੀਨ ਨਿਰਮਾਤਾ ਕੰਪਨੀ ਐਸਟ੍ਰਾਜੈਨੇਕਾ ਦਾ ਸਾਈਡ ਇਫੈਕਟ ਸਬੰਧੀ ਕੋਰਟ ’ਚ ਸ਼ਰ੍ਹੇਆਮ ਕਬੂਲ ਕਰ ਲੈਣਾ ਬੀਤੇ ਕੁਝ ਦਿਨਾਂ ਤੋਂ ਪੂਰੇ ਸੰਸਾਰ ’ਚ ਇਸ ਨੂੰ ਲੈ ਕੇ ਗੱਲਾਂ ਹੋ ਰਹੀਆਂ ਹਨ ਭਾਰਤ ’ਚ ਹੀ ਨਹੀਂ ਸਗੋਂ ਸੰਸਾਰ ’ਚ ਕੋਰੋਨਾ ਤੋਂ ਬਾਅਦ ਕੁਝ ਅਜਿਹਾ ਹੋਇਆ ਹੈ ਕਿ ਘੱਟ ਉਮਰ ਅਤੇ ਬਿਲਕੁਲ ਤੰਦਰੁਸਤ ਚੰਗੇ-ਭਲੇ ਬੰਦਿਆਂ ਨੂੰ ਹਾਰਟ ਅਟੈਕ ਹੋਣਾ ਸ਼ੁਰੂ ਹੋਇਆ ਹੁਣ ਇਹ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਹੈ ਅਜਿਹਾ ਦਾਅਵਾ ਕੀਤਾ ਹੈ ਕਿ ਇਹ ਸਭ ਕੋਵੀਸ਼ੀਲਡ ਟੀਕੇ ਦੇ ਸਾਈਡ ਇਫ਼ੈਕਟ ਦੇ ਚੱਲਦੇ ਹੋ ਰਿਹਾ ਹੈ ਭਰਮ ਹੈ। (Covishield Vaccine)

ਜਾਂ ਹਕੀਤ ਇਹ ਤਾਂ ਰੱਬ ਹੀ ਜਾਣੇ, ਪਰ ਕੋਵੀਸ਼ੀਲਡ ਕੰਪਨੀ ਦੇ ਖੁਲਾਸੇ ਨੇ ਇਹ ਦਰਸ਼ਾ ਦਿੱਤਾ ਹੈ ਕਿ ਭਵਿੱਖ ’ਚ ਟੀਕਾ ਲਵਾਉਣ ਵਾਲਿਆਂ ਨੂੰ ਸਾਈਡ ਇਫ਼ੈਕਟ ਹੋ ਸਕਦਾ ਹੈ ਜਦੋਂਕਿ ਇਸ ਵੈਕਸੀਨ ਦੀ ਵਰਤੋਂ ਦੇ ਅੰਕੜੇ ਦੇਖੀਏ ਤਾਂ ਸਿਰਫ਼ ਭਾਰਤ ’ਚ ਹੀ ਇੱਕ ਅਰਬ 17 ਕਰੋੜ ਦਾ ਹੈ ਜਿਸ ਨੂੰ ਕੋਰੋਨਾ ਤੋਂ ਬਾਅਦ ਲੋਕਾਂ ਨੇ ਬਚਾਅ ਨੂੰ ਧਿਆਨ ’ਚ ਰੱਖਦੇ ਹੋਏ ਲਵਾਏ ਸਨ ਪੂਰੇ ਸੰਸਾਰ ਦੀ ਗੱਲ ਕਰੀਏ ਤਾਂ ਇਹ ਅੰਕੜਾ ਢਾਈ ਤੋਂ ਤਿੰਨ ਅਰਬ ਤੱਕ ਪਹੁੰਚਦਾ ਹੈ ਜ਼ਿਕਰਯੋਗ ਹੈ ਕਿ ਕੋਵੀਸ਼ੀਲਡ ਕੰਪਨੀ ਐਸਟ੍ਰਾਜੈਨੇਕਾ ਨੇ ਜਦੋਂ ਤੋਂ ਬ੍ਰਿਟਿਸ਼ ਕੋਰਟ ’ਚ ਜੱਜ ਸਾਹਮਣੇ ਮੰਨਿਆ ਹੈ ਕਿ ਉਨ੍ਹਾਂ ਦੇ ਟੀਕੇ ਦੀ ਵਰਤੋਂ ਨਾਲ ‘ਬਲੱਡ ਕਲਾਟਿੰਗ’ ਭਾਵ ਖੂਨ ਦੇ ਥੱਕੇ ਜੰਮਣ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ ਉਦੋਂ ਤੋਂ ਚਾਰੇ ਪਾਸੇ ਹੰਗਾਮਾ ਮੱਚਿਆ ਹੋਇਆ ਹੈ। (Covishield Vaccine)

ਤਸੱਲੀ ਇਸ ਗੱਲ ਦੀ ਹੈ ਕਿ ਭਾਰਤ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ

ਹਾਲਾਂਕਿ ਤਸੱਲੀ ਇਸ ਗੱਲ ਦੀ ਹੈ ਕਿ ਭਾਰਤ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਭਾਰਤੀ ਮੈਡੀਕਲ ਤੰਤਰ ਨੇ ਇਸ ਨੂੰ ਸਿਰਫ਼ ਭਰਮ ਹੀ ਦੱਸਿਆ ਹੈ ਉਨ੍ਹਾਂ ਨੇ ਫਿਲਹਾਲ ਵੈਕਸੀਨ ਨੂੰ ਸੁਰੱਖਿਅਤ ਦੱਸਦੇ ਹੋਏ, ਭਰੋਸਾ ਦਿੱਤਾ ਹੈ ਕਿ ਜੇਕਰ ਸਾਈਡ ਇਫੈਕਟ ਦਿਸੇ ਵੀ ਤਾਂ ਉਸ ’ਤੇ ਕਾਬੂ ਪਾਉਣ ’ਚ ਸਾਡਾ ਹੈਲਥ ਸਿਸਟਮ ਸਮਰੱਥ ਹੈ ਐਸਟ੍ਰਾਜੈਨੇਕਾ ਦਾ ਮਾਮਲਾ ਕੋਰਟ ਤੱਕ ਪਹੁੰਚਿਆ ਕਿਵੇਂ? ਇਹ ਜਾਣਨਾ ਵੀ ਜ਼ਰੂਰੀ ਹੈ ਦਰਅਸਲ ਬ੍ਰਿਟਿਸ਼ ਨਾਗਰਿਕ ‘ਜੈਮੀ ਸਕਾਟ’ ਨੇ ਐਸਟ੍ਰਾਜੈਨੇਕਾ ਕੰਪਨੀ ਨੂੰ ਕੋਰਟ ’ਚ ਘਸੀਟਦੇ ਹੋਏ ਮੁਕੱਦਮਾ ਦਰਜ਼ ਕਰਵਾਇਆ ਸੀ ਉਨ੍ਹਾਂ ਅਪਰੈਲ 2021 ’ਚ ਕੋਵੀਸ਼ੀਲਡ ਦੇ ਟੀਕੇ ਲਵਾਏ ਸਨ ਜਿਸ ਤੋਂ ਬਾਅਦ ਉਹ ਸਥਾਈ ਤੌਰ ’ਤੇ ਮਾਨਸਿਕ ਪ੍ਰੇਸ਼ਾਨ ਹੋ ਗਏ ਜੈਮੀ ਸਕਾਟ ਸਮੇਤ ਕਈ ਹੋਰ ਲੋਕ ਵੀ ਥ੍ਰੋਂਬੋਸਿਸ ਨਾਂਅ ਦੀ ਬਿਮਾਰੀ ਤੋਂ ਪੀੜਤ ਹੋ ਗਏ। (Covishield Vaccine)

ਕੋਰਟ ਨੇ ਕੰਪਨੀ ਨੂੰ ਪ੍ਰਭਾਵਿਤ ਲੋਕਾਂ ਨੂੰ 10 ਕਰੋੜ ਪਾਉਂਡ ਹਰਜ਼ਾਨਾ ਦੇਣ ਦਾ ਆਦੇਸ਼ ਵੀ ਦਿੱਤਾ ਹੈ

ਤਾਂ ਇਨ੍ਹਾਂ ਸਾਰਿਆਂ ਨੇ ਮਿਲ ਕੇ ਕੰਪਨੀ ਖਿਲਾਫ਼ ਕੋਰਟ ’ਚ ਕੇਸ ਦਰਜ ਕਰਵਾ ਦਿੱਤਾ ਉਸ ਤੋਂ ਬਾਅਦ ਇਸ ਸਿਰਕੱਢ ਦਵਾਈ ਕੰਪਨੀ ਨੇ ਕੋਰਟ ’ਚ ਵੈਕਸੀਨ ਕਾਰਨ ਗੰਭੀਰ ਸਿਹਤ ਮੁਸ਼ਕਿਲਾਂ ਪੈਦਾ ਹੋਣ ਦੀ ਗੱਲ ਮੰਨ ਲਈ ਕੋਰਟ ਨੇ ਕੰਪਨੀ ਨੂੰ ਪ੍ਰਭਾਵਿਤ ਲੋਕਾਂ ਨੂੰ 10 ਕਰੋੜ ਪਾਉਂਡ ਹਰਜ਼ਾਨਾ ਦੇਣ ਦਾ ਆਦੇਸ਼ ਵੀ ਦਿੱਤਾ ਹੈ ਤੁਹਾਨੂੰ ਪਤਾ ਹੋਵੇ ਕਿ ਜਦੋਂ ਕੋਰੋਨਾ ਦਾ ਭੈੜਾ ਦੌਰ ਸੀ, ਪੂਰੀ ਦੁਨੀਆ ਇਸ ਦੀ ਲਪੇਟ ’ਚ ਸੀ ਉਦੋਂ ਕੋਵੀਸ਼ੀਲਡ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਈਜਾਦ ਕੀਤਾ ਗਿਆ ਉਂਜ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਕੋਵੀਸ਼ੀਲਡ ਨਾਂਅ ਭਾਰਤ ਨੇ ਹੀ ਦਿੱਤਾ ਸੀ ਐਸਟ੍ਰਾਜੈਨੇਕਾ ਵੈਕਸ ਜੋਬ੍ਰਿਆ ਟੀਕੇ ਦਾ ਨਿਰਮਾਣ ਭਾਰਤੀ ਫਾਰਮਾ ਕੰਪਨੀ ‘ਸੀਰਮ ਇੰਸਟੀਚਿਊਟ ਆਫ਼ ਇੰਡੀਆ’ ਭਾਵ ਐੱਸਆਈਆਈ ਨੇ ਵੀ ਆਪਣੇ ਪੱਧਰ ’ਤੇ ਕੀਤਾ ਸੀ। (Covishield Vaccine)

ਇਹ ਵੀ ਪੜ੍ਹੋ : RCB vs GT: ਬੈਂਗਲੁਰੂ ਦੀ ਖਤਰਨਾਕ ਗੇਂਦਬਾਜ਼ੀ ਅੱਗੇ ਗੁਜਰਾਤ ਢੇਰ, ਜਵਾਬ ‘ਚ RCB ਦੀ ਤੇਜ਼ ਸ਼ੁਰੂਆਤ

ਟੀਕਾ ਬਣਨ ਤੋਂ ਬਾਅਦ ਬਕਾਇਦਾ ਉਸ ਦਾ ਟਰਾਇਲ ਹੋਇਆ ਸੀ ਸਭ ਤੋਂ ਪਹਿਲਾਂ ਚੂਹਿਆਂ ’ਤੇ ਅਤੇ ਬਾਅਦ ’ਚ ਇੱਕ-ਦੋ ਗੰਭੀਰ ਮਰੀਜਾਂ ਨੂੰ ਟੀਕਾ ਲਾਇਆ ਗਿਆ ਜਿਸ ਦਾ ਨਤੀਜਾ ਚੰਗਾ ਮਿਲਿਆ ਫਿਰ ਡਲਬਯੂਐੱਚਓ ਤੋਂ ਮਨਜ਼ੂਰੀ ਮਿਲੀ, ਉਸ ਤੋਂ ਬਾਅਦ ਭਾਰਤੀ ਵਿਗਿਆਨੀਆਂ ਅਤੇ ਮਾਹਿਰ ਡਾਕਟਰਾਂ ਦੇ ਸਾਂਝੇ ਪੈਨਲ ਦੀ ਦੇਖ-ਰੇਖ ’ਚ ਮੁਕਮੰਲ ਜਾਂਚ-ਪੜਤਾਲ ਹੋਈ, ਤਾਂ ਕਿਤੇ ਜਾ ਕੇ ਟੀਕੇ ਮਰੀਜ਼ਾਂ ਦੇ ਲਾਉਣੇ ਸ਼ੁਰੂ ਕੀਤੇ ਅਮਰੀਕਾ ਦੇ ਹਾਰਵਰਡ ਮੈਡੀਕਲ ਸਕੂਲ ਦੇ ਸਾਇੰਟਿਸਟ ਡਾ. ਰਾਮ ਉਪਾਧਿਆ ਨੇ ਆਖਿਆ ਕਿ ਸਾਰਿਆਂ ਦਾ ਮੈਟਾਬਾਲਿਜ਼ਮ ਇੱਕੋ-ਜਿਹਾ ਨਹੀਂ ਹੁੰਦਾ ਹੈ ਕਿਸੇ ਨੂੰ ਵੈਕਸੀਨ ਦਾ ਸਾਈਡ ਇਫੈਕਟ ਜ਼ੀਰੋ ਹੁੰਦਾ ਹੈ, ਤਾਂ ਕਿਸੇ ਨੂੰ 100 ਫੀਸਦੀ ਰਾਂਚੀ ਰਿਮਸ ਦੇ ਨਿਊਰੋ ਸਰਜ਼ਨ ਡਾ. ਵਿਕਾਸ ਕੁਮਾਰ ਨੇ ਦੱਸਿਆ ਕਿ ਅਮਰੀਕਨ ਸੁਸਾਇਟੀ ਆਫ਼ ਹੇਮੇਟੋਲਾਜੀ ਦੇ ਪਬਲਕੇਸ਼ਨ ਅਨੁਸਾਰ।

ਵੈਕਸੀਨ ਨਾਲ ਸਾਈਡ ਇਫੈਕਟ ਦਾ ਖ਼ਤਰਾ 10 ਲੱਖ ਲੋਕਾਂ ’ਚੋਂ 13 ਤੋਂ 15 ਲੋਕਾਂ ਨੂੰ ਹੀ ਹੁੰਦਾ ਹੈ

ਵੈਕਸੀਨ ਨਾਲ ਸਾਈਡ ਇਫੈਕਟ ਦਾ ਖ਼ਤਰਾ 10 ਲੱਖ ਲੋਕਾਂ ’ਚੋਂ 13 ਤੋਂ 15 ਲੋਕਾਂ ਨੂੰ ਹੀ ਹੁੰਦਾ ਹੈ ਹਾਂ ਐਨਾ ਜ਼ਰੂਰ ਹੈ ਕਿ ਕੋਵੀਸ਼ੀਲਡ ਨੂੰ ਬ੍ਰਿਟਿਸ਼ ’ਚ ਰੌਲੇ-ਰੱਪੇ ’ਚ ਨਿਯਮਾਂ ਵਿਰੁੱਧ ਜ਼ਲਦਬਾਜੀ ’ਚ ਬਿਨਾ ਟ੍ਰਾਇਲ ਦੇ ਲੋਕਾਂ ਨੂੰ ਟੀਕਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਇਹ ਗੱਲ ਵੀ ਉੱਥੋਂ ਦੀ ਹਕੂਮਤ ਨੇ ਕੋਰਟ ’ਚ ਸਵੀਕਾਰੀ ਹੈ ਇਸ ਲਈ ਐਸਟ੍ਰਾਜੈਨੇਕਾ ਦਾ ਇਹ ਕਹਿਣਾ ਸੱਚ ਸਾਬਤ ਹੁੰਦਾ ਹੈ ਕਿ ਵੈਕਸੀਨ ਬਹੁਤ ਦੁਰਲੱਭ ਮਾਮਲਿਆਂ ’ਚ ਟੀਟੀਐੱਸ ਦਾ ਕਾਰਨ ਬਣ ਸਕਦੀ ਹੈ ਮੈਡੀਕਲ ਮਾਹਿਰਾਂ ਅਨੁਸਾਰ ਇਸ ਨੂੰ ਲੰਮੇ ਟ੍ਰਾਇਲ ਦੀ ਲੋੜ ਸੀ ਜੋ ਉਸ ਸਮੇਂ ਨਹੀਂ ਕੀਤਾ ਗਿਆ ਇਸ ਦੀ ਜਵਾਬਦੇਹੀ ਫਾਰਮਾ ਕੰਪਨੀ ਦੀ ਹੀ ਬਣਦੀ ਹੈ। (Covishield Vaccine)

ਜਦੋਂ ਉਨ੍ਹਾਂ ਨੂੰ ਇਹ ਪਤਾ ਸੀ ਕਿ ਇਸ ਦੇ ਨਤੀਜੇ ਭਵਿੱਖ ’ਚ ਚੰਗੇ ਨਹੀਂ ਹੋਣਗੇ, ਤਾਂ ਕਿਉਂ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਦੀ ਇਜਾਜਤ ਉਨ੍ਹਾਂ ਨੂੰ ਦਿੱਤੀ ਗਈ ਕਈ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਇੱਕ-ਇੱਕ ਕਰਕੇ ਹੁਣ ਐਸਟ੍ਰਾਜੈਨੇਕਾ ਕੰਪਨੀ ਨੂੰ ਹੀ ਦੇਣੇ ਹੋਣਗੇ ਅਜਿਹੇ ’ਚ ਭਾਰਤੀ ਮਾਹਿਰਾਂ ਨੂੰ ਚਾਹੀਦਾ ਹੈ ਕਿ ਜੇਕਰ ਇਸ ਟੀਕੇ ਨਾਲ ਸਾਈਡ ਇਫੈਕਟ ਦੀ ਉਨ੍ਹਾਂ ਨੂੰ ਥੋੜ੍ਹੀ ਜਿਹੀ ਵੀ ਸੰਭਾਵਨਾ ਦਿਸਦੀ ਹੈ ਤਾਂ ਉਸ ਦਾ ਤੋੜ ਬਿਨਾ ਦੇਰੀ ਹੁਣੇ ਤੋਂ ਲੱਭਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕੋਰੋਨਾ ਨਾਲ ਜਦੋਂ ਸੰਸਾਰ ਤਕਰੀਬਨ-ਤਕਰੀਬਨ ਹਾਰ ਮੰਨ ਚੁੱਕਾ ਸੀ ਸਾਰਿਆਂ ਨੂੰ ਆਪਣੇ ਜੀਵਨ ਨੂੰ ਬਚਾਉਣ ਲਈ ਜੂਝਣਾ ਪੈ ਰਿਹਾ ਸੀ। (Covishield Vaccine)

ਐਸਟ੍ਰਾਜੈਨੇਕਾ ਨੇ ਸੰਸਾਰਕ ਸਾਂਝੇਦਾਰਾਂ ਨਾਲ ਸੰਸਾਰਕ ਪੱਧਰ ’ਤੇ ਵੈਕਸੀਨ ਦੀਆਂ ਤਿੰਨ ਬਿਲੀਅਨ ਖੁਰਾਕਾਂ ਬਣਾਈਆਂ

ਉਦੋਂ ਐਸਟ੍ਰਾਜੈਨੇਕਾ ਨੇ ਸੰਸਾਰਕ ਸਾਂਝੇਦਾਰਾਂ ਨਾਲ ਸੰਸਾਰਕ ਪੱਧਰ ’ਤੇ ਵੈਕਸੀਨ ਦੀਆਂ ਤਿੰਨ ਬਿਲੀਅਨ ਖੁਰਾਕਾਂ ਬਣਾਈਆਂ ਸਰਕਾਰਾਂ ਨੇ ਉਨ੍ਹਾਂ ਨੂੰ ਬਕਾਇਦਾ ਟੀਚਾ ਦਿੱਤਾ ਹੋਇਆ ਸੀ ਜਲਦਬਾਜ਼ੀਆਂ ਹੋਈਆਂ ਸਨ ਜਿਸ ਨੂੰ ਸਵੀਕਾਰਿਆ ਜਾ ਚੁੱਕਾ ਹੈ ਉਨ੍ਹਾਂ ਵਾਂਗ ਹੀ ਭਾਰਤ ’ਚ ਵੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕੋਵੀਸ਼ੀਲਡ ਟੀਕੇ ਦਾ ਉਤਪਾਦਨ ਜੰਗੀ ਪੱਧਰ ’ਤੇ ਕੀਤਾ ਸੀ ਅਤੇ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਐਸਟ੍ਰਾਜੈਨੇਕਾ ਨੇ ਆਕਸਫੋਰਡ ਦੇ ਨਾਲ ਮਿਲ ਕੇ ਕੋਵਿਡ ਵੈਕਸੀਨ ਬਣਾਈ ਸੀ ਉੱਥੇ, ਭਾਰਤ ’ਚ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਨੇ ਐਸਟ੍ਰਾਜੈਨੇਕਾ ਦੇ ਨਾਲ ਸਮਝੌਤਾ ਕਰਕੇ ਕੋਵੀਸ਼ੀਲਡ ਵੈਕਸੀਨ ਬਣਾਈ।

ਇਸ ਤੋਂ ਬਾਅਦ ਦੇਸ਼ ’ਚ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਕੋਵੀਸ਼ੀਲਡ ਵੈਕਸੀਨ ਲਾਈ ਗਈ ਕੁਝ ਹੋਰ ਕੰਪਨੀਆਂ ਦੀ ਵੈਕਸੀਨ ਨੂੰ ਵੀ ਲੋਕਾਂ ਨੇ ਲਗਵਾਇਆ ਸੀ ਪਰ ਅਸਰ ਸਭ ਦਾ ਇੱਕੋ ਜਿਹਾ ਦਿਖਾਈ ਦਿੰਦਾ ਹੈ ਹਾਲਾਂਕਿ ਭਾਰਤ ਦੇ ਵਿਗਿਆਨੀ ਅਤੇ ਮਾਹਿਰ ਡਾਕਟਰ ਇਸ ਦੇ ਪੱਖ ’ਚ ਬਿਲਕੁਲ ਨਹੀਂ ਹਨ ਕਿ ਅਚਾਨਕ ਹੁੰਦੀਆਂ ਮੌਤਾਂ ਦਾ ਸਬੰਧ ਕੋਰੋਨਾ ਦੇ ਟੀਕਿਆਂ ਨਾਲ ਹੈ ਪਰ ਬ੍ਰਿਟਿਸ਼ ਕੋਰਟ ਦੇ ਮਾਮਲੇ ਨੇ ਮਾਹਿਰਾਂ ਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਭਾਰਤੀ ਮਾਹਿਰ ਵੀ ਇਸ ਦੀ ਖੋਜ ’ਚ ਲੱਗ ਗਏ ਹਨ ਇੱਥੇ, ਜਿੰਮੇਵਾਰੀ ਹੁਣ ਸਰਕਾਰ ਦੀ ਬਣਦੀ ਹੈ ਕਿ ਲੋਕਾਂ ਦੇ ਮਨ ’ਚ ਕੋਵੀਸ਼ੀਲਡ ਨੂੰ ਲੈ ਕੇ ਪੈ ਚੁੱਕੇ ਡਰ ਨੂੰ ਕਿਵੇਂ ਦੂਰ ਕਰਨਾ ਹੈ। (Covishield Vaccine)