ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਕੋਵਿਡ ਟੀਕਾਕਰਨ...

    ਕੋਵਿਡ ਟੀਕਾਕਰਨ ਪਹੁੰਚਿਆ 97 ਕਰੋੜ ਦੇ ਕਰੀਬ

    Corona Vaccination India

    ਕੋਵਿਡ ਟੀਕਾਕਰਨ ਪਹੁੰਚਿਆ 97 ਕਰੋੜ ਦੇ ਕਰੀਬ

    ਨਵੀਂ ਦਿੱਲੀ (ਏਜੰਸੀ)। ਕੋਵਿਡ ਟੀਕਾਕਰਣ ਮੁਹਿੰਮ ਦੇਸ਼ ਵਿੱਚ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਇਸ ਦੇ ਅੱਜ ਸ਼ਾਮ ਤੱਕ 97 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਦੀ ਉਮੀਦ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਅੱਜ ਸਵੇਰੇ 7 ਵਜੇ ਤੱਕ 35 ਲੱਖ 66 ਹਜ਼ਾਰ 347 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ। ਦੇਸ਼ ਵਿੱਚ ਕੁੱਲ ਟੀਕਾਕਰਨ 96 ਕਰੋੜ 82 ਲੱਖ 20 ਹਜ਼ਾਰ 997 ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੱਜ ਸ਼ਾਮ ਤੱਕ ਭਾਰਤੀ ਕੋਵਿਡ ਟੀਕਾਕਰਣ 97 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ।

    ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ 19808 ਕੋਵਿਡ ਮਰੀਜ਼ ਤੰਦWਸਤ ਹੋਏ ਹਨ। ਇਸ ਦੇ ਨਾਲ, ਕੋਵਿਡ ਸੰਕਰਮਣ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ ਤਿੰਨ ਕਰੋੜ 33 ਲੱਖ 62 ਹਜ਼ਾਰ 709 ਹੋ ਗਈ ਹੈ। ਰਿਕਵਰੀ ਰੇਟ 98.07 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 18987 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੇਸ਼ ਵਿੱਚ ਦੋ ਲੱਖ ਛੇ ਹਜ਼ਾਰ 586 ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਲਾਗ ਦੀ ਦਰ 0.61 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 13 ਲੱਖ ਇੱਕ ਹਜ਼ਾਰ 83 ਕੋਵਿਡ ਟੈਸਟ ਕੀਤੇ ਗਏ ਹਨ। ਹੁਣ ਤੱਕ ਦੇਸ਼ ਵਿੱਚ 58 ਕਰੋੜ 76 ਲੱਖ 64 ਹਜ਼ਾਰ 525 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ