ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਕੀਤੀ ਗਈ ਮਲਤਵੀ
ਨਵੀਂ ਦਿੱਲੀ। ਦੇਸ਼ ਭਰ ਵੱਧਦੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸੰਸਦ ‘ਚ ਵੀ ਲਾਕ ਡਾਊਨ ਹੋ ਗਿਆ ਹੈ। ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਐਲਾਨ ਕੀਤਾ। ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਸੰਸਦ ਦਾ ਬਜਟ ਸੈਸ਼ਨ 3 ਅਪ੍ਰੈਲ ਤੱਕ ਚੱਲਣਾ ਸੀ ਪਰ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਸਮੇਂ ਤੋਂ ਪਹਿਲਾਂ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਸਪੀਕਰ ਨੇ ਕਿਹਾ ਕਿ ਕੱਲ ਅਸੀਂ ਜੋ ਦੇਖਿਆ, ਉਹ ਭਾਰਤ ਦੀ ਆਤਮਾ ਸੀ। ਡਾਕਟਰਾਂ, ਸਫਾਈ ਕਰਮਚਾਰੀਆਂ, ਪੁਲਿਸ, ਮੀਡੀਆ ਨੇ ਜਿਸ ਤਰ੍ਹਾਂ ਨਾਲ ਸੇਵਾਵਾਂ ਦਿੱਤੀਆਂ, ਉਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸਪੀਕਰ ਨੇ ਕਿਹਾ ਕਿ ਕਈ ਸੂਬਿਆਂ ਦੇ ਸੀ. ਐੱਮ. ਨੇ ਤਾੜੀਆਂ ਵਜਾਈਆਂ। ਇਸ ਮੌਕੇ ‘ਤੇ ਵਿਰੋਧੀ ਧਿਰ ਵੀ ਨਾਲ ਆਇਆ। ਇਸ ਤੋਂ ਪਹਿਲਾਂ ਸੰਸਦ ‘ਚ ਵਿੱਤੀ ਬਿੱਲ 2020 ਬਿਨਾਂ ਚਰਚਾ ਦੇ ਲੋਕ ਸਭਾ ‘ਚ ਪਾਸ ਹੋ ਗਿਆ ਹੈ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੰਸਦ ਮੈਂਬਰਾਂ ਦੀ ਬੈਠਕ ‘ਚ ਚਰਚਾ ਹੋਈ ਸੀ ਕਿ ਵਿੱਤੀ ਬਿੱਲ ਬਿਨਾਂ ਚਰਚਾ ਦੇ ਪਾਸ ਹੋਵੇਗਾ। ਕੋਰੋਨਾ ਵਾਇਰਸ ਕਾਰਨ ਬਣੇ ਹਾਲਾਤ ਦਰਮਿਆਨ ਹੇਠਲੇ ਸਦਨ ਨੇ ਬਿਨਾਂ ਚਰਚਾ ਦੇ ਵਿੱਤੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਸਦਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਬਿੱਲ ‘ਤੇ ਸਰਕਾਰੀ ਸੋਧ ਪੇਸ਼ ਕੀਤੇ। ਸਦਨ ਨੇ ਸਰਕਾਰ ਦੇ ਸੋਧਾਂ ਨੂੰ ਮਨਜ਼ੂਰ ਕਰਦਿਆਂ ਆਵਾਜ਼ ਮਤ ਰਾਹੀਂ ਵਿੱਤੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਸਦਨ ਦੀ ਬੈਠਕ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।