ਮੈਕਸੀਕੋ ‘ਚ ਕੋਵਿਡ-19 ਤੋਂ ਇੱਕ ਦਿਨ ‘ਚ 667 ਲੋਕਾਂ ਦੀ ਮੌਤ
ਮੈਕਸੀਕੋ ਸਿਟੀ। ਮੈਕਸੀਕੋ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ -19) ਦੀ ਲਾਗ ਕਾਰਨ 667 ਮੌਤਾਂ ਨਾਲ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 19,747 ਹੋ ਗਈ ਹੈ।
ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 5,662 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਮਿਆਦ ਦੇ ਦੌਰਾਨ ਸੰਕਰਮਿਤ ਲੋਕਾਂ ਦੀ ਸੰਖਿਆ 165,455 ਹੋ ਗਈ। ਸਿਹਤ ਮੰਤਰਾਲੇ ਦੇ ਮਹਾਂਮਾਰੀ ਵਿਗਿਆਨ ਦੇ ਨਿਰਦੇਸ਼ਕ ਜੋਸ ਲੂਈਸ ਅਲੋਮੀਆ ਨੇ ਵੀਰਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।