ਮਾਮਲਾ ਝੂਠੀ ਗਵਾਹੀ ਦੇਣ ਦਾ: ਅਦਾਲਤ ਵੱਲੋਂ ਕੇਸ ਦਰਜ ਕਰਨ ਦੇ ਹੁਕਮ

Court, Orders, Registration, FIR, False Witness

ਬਠਿੰਡਾ: ਸਥਾਨਕ ਸ਼ਹਿਰ ਦੀ ਇੱਕ ਅਦਾਲਤ ਨੇ ਇੱਕ ਮਾਮਲੇ ਵਿੱਚ ਆਪਣੇ ਭਰਾ ਦੀ ਥਾਂ ਗਵਾਹੀ ਦੇਣ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਪੈਸਿਆਂ ਦੇ ਲੈਣ ਦੇਣ ਸਬੰਧੀ ਚੱਲ ਰਿਹੈ ਮੁਕੱਦਮਾ

ਜਾਣਕਾਰੀ ਅਨੁਸਾਰ ਗਗਨ ਕੁਮਾਰ ਪੁੱਤਰ ਸੋਢੀ ਰਾਮ ਵਾਸੀ ਸਲੋਹ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਅਤੇ ਬਠਿੰਡਾ ਵਾਸੀ ਨੀਰਜ ਕੁਮਾਰ ਦਰਮਿਆਨ ਪੈਸਿਆਂ ਦੇ ਲੈਣ ਦੇਣ ਸਬੰਧੀ ਇੱਥੋਂ ਦੀ  ਅਦਾਲਤ ਵਿੱਚ ਮਾਮਲਾ ਚੱਲ ਰਿਹਾ ਸੀ। ਅੱਜ ਗਗਨ ਕੁਮਾਰ ਦੇ ਭਰਾ ਅਜੇ ਕੁਮਾਰ ਦੀ ਗਵਾਹੀ ਸੀ। ਅਜੇ ਕੁਮਾਰ ਬਿਮਾਰ ਹੋ ਗਿਆ ਤੇ ਗਗਨ ਉਸ ਦੀ ਥਾਂ ਗਵਾਹੀ ਦੇਣ ਆਇਆ ਸੀ।

ਸ਼ੱਕ ਪੈਣ ‘ਤੇ ਜਦੋਂ ਪੜਤਾਲ ਕੀਤੀ ਤਾਂ ਇਹ ਮਾਮਲਾ ਝੂਠੀ ਗਵਾਹੀ ਦਾ ਨਿੱਕਲਿਆ।  ਮਾਨਯੋਗ ਜੱਜ ਸ੍ਰੀ ਰਣਦੀਪ ਕੁਮਾਰ ਜੇਐੱਮਆਈਸੀ ਦੀ ਅਦਾਲਤ ਵੱਲੋਂ ਕੇਸ ਦਰਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਕਚਹਿਰੀ ਪੁਲਿਸ ਚੌਂਕੀ ਦੇ ਇੰਚਾਰਜ ਏਐੱਸਆਈ ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਅਦਾਲਤ ਦੇ ਹੁਕਮਾਂ ‘ਤੇ ਕੇਸ ਦਰਜ ਕੀਤਾ ਜਾ ਰਿਹਾ ਹੈ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।