ਸੀਬੀਆਈ ਡਾਇਰੈਕਟਰ ਭ੍ਰਿਸ਼ਟਾਚਾਰ ਮਾਮਲਾ
ਏਜੰਸੀ, ਨਵੀਂ ਦਿੱਲੀ
ਸੀਬੀਆਈ ਵਿਵਾਦ ‘ਤੇ ਸੁਪਰੀਮ ਕੋਰਟ ਸੋਮਵਾਰ ਨੂੰ ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਦਾ ਪੱਖ ਸੁਣੇਗੀ ਅਦਾਲਤ ਨੇ ਸੀਵੀਸੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਖਿਲਾਫ਼ ਲੱਗੇ ਦੋਸ਼ਾਂ ਦੀ ਆਪਣੀ ਮੁੱਢਲੀ ਜਾਂਚ ਦੋ ਹਫ਼ਤਿਆਂ ਅੰਦਰ ਪੂਰੀ ਕਰੇ ਕੇਂਦਰ ਸਰਕਾਰ ਨੇ ਵਰਮਾ ਤੋਂ ਸਾਰੇ ਅਧਿਕਾਰ ਵਾਪਸ ਲੈ ਕੇ ਉਨ੍ਹਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ
ਸੋਮਵਾਰ ਨੂੰ ਹੋਣ ਵਾਲੀ ਸੁਣਵਾਈ ਅਹਿਮ ਹੈ ਕਿਉਂਕਿ ਵਰਮਾ ਕੇ. ਵੀ. ਚੌਧਰੀ ਦੀ ਅਗਵਾਈ ਵਾਲੇ ਸੀਵੀਸੀ ਸਾਹਮਣੇ ਪੇਸ਼ ਹੁੰਦੇ ਰਹੇ ਹਨ ਤੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਵੱਲੋਂ ਆਪਣੇ ਖਿਲਾਫ਼ ਲਾਏ ਗਏ ਦੋਸ਼ਾਂ ਨੂੰ ਲੜੀਵਾਰ ਤਰੀਕੇ ਨਾਲ ਨਕਾਰਿਆ ਹੈ ਵਰਮਾ ਤੇ ਅਸਥਾਨਾ ਨੇ ਇੱਕ-ਦੂਜੇ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਵਿਵਾਦ ਕਾਫ਼ੀ ਵਧ ਗਿਆ ਸੀ ਬਾਅਦ ‘ਚ ਕੇਂਦਰ ਨੇ ਦੋਵਾਂ ਅਧਿਕਾਰੀਆਂ ਨੂੰ ਜ਼ਬਰੀ ਛੁੱਟੀ ‘ਤੇ ਭੇਜ ਦਿੱਤਾ ਤੇ ਦੋਵਾਂ ਤੋਂ ਉਨ੍ਹਾਂ ਦੇ ਸਾਰੇ ਅਧਿਕਾਰ ਵਾਪਸ ਲੈ ਲਏ ਸਨ
ਕੇਂਦਰ ਦੇ ਇਨ੍ਹਾਂ ਫੈਸਲਾਂ ਨੂੰ ਵਰਮਾ ਨੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੈ ਪਿਛਲੇ ਸੁਣਵਾਈ ‘ਚ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਵਰਮਾ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ ਹੁਣ ਇਹ ਮਾਮਲਾ ਜਸਟਿਸ ਗੋਗੋਈ ਤੇ ਜਸਟਿਸ ਐਸ. ਕੇ ਕੌਲ ਦੀ ਦੋ ਮੈਂਬਰੀ ਬੈਂਚ ਸਾਹਮਣੇ ਸੂਚੀਬੱਧ ਹੈ, ਜਿਸ ‘ਤੇ ਅੱਜ ਸੁਣਵਾਈ ਹੋਣੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














