ਦੇਸ਼ ਪ੍ਰੇਮ
ਦਰਬਾਰ ਲੱਗਿਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਸਿੰਘਾਸਨ ‘ਤੇ ਬਿਰਾਜਮਾਨ ਸਨ ਉਹ ਰਾਜ ਦੀਆਂ ਕੁਝ ਵਿਸ਼ੇਸ਼ ਜਾਣਕਾਰੀਆਂ ਪ੍ਰਾਪਤ ਕਰ ਰਹੇ ਸਨ ਤਾਂ ਦਰਬਾਰੀ ਨੇ ਇੱਕ ਅੰਗਰੇਜ਼ ਵਪਾਰੀ ਦੇ ਅੰਦਰ ਆਉਣ ਦੀ ਇੱਛਾ ਨੂੰ ਰਾਜੇ ਅੱਗੇ ਰੱਖਿਆ ਆਗਿਆ ਲੈ ਕੇ ਉਹ ਵਪਾਰੀ ਅੰਦਰ ਆ ਗਿਆ ‘ਮਹਾਰਾਜ! ਮੈਂ ਇੰਗਲੈਂਡ ਤੋਂ ਕੱਚ ਦਾ ਬਣਿਆ ਕੁਝ ਸਜਾਵਟੀ ਸਾਮਾਨ ਲਿਆਇਆ ਹਾਂ ਤੁਸੀਂ ਵੀ ਵੇਖੋ’ ਕਹਿ ਕੇ ਉਸ ਨੇ ਇੱਕ ਸ਼ਾਨਦਾਨ ਫੁੱਲਦਾਨ ਪੇਸ਼ ਕੀਤਾ ਅਤੇ ਕਿਹਾ, ‘ਇਹ ਤੁਹਾਡੇ ਦਰਬਾਰ ਅਤੇ ਮਹਿਲ, ਦੋਵਾਂ ਦੀ ਸੋਭਾ ਵਧਾ ਦੇਵੇਗਾ’ ‘ਵਧੀਆ! ਲਿਆਓ’ ਕਹਿ ਕੇ ਰਾਜੇ ਨੇ ਸੁੰਦਰ ਫੁੱਲਦਾਨ ਫੜ ਲਿਆ ਉਸ ਨੂੰ ਘੁਮਾ ਕੇ ਚੰਗੀ ਤਰ੍ਹਾਂ ਵੇਖਿਆ ਫਿਰ ਦਰਬਾਰ ਦੇ ਐਨ ਵਿਚਕਾਰ ਸੁੱਟ ਦਿੱਤਾ ਫਰਸ਼ ‘ਤੇ ਡਿੱਗਦਿਆਂ ਹੀ ਉਹ ਚੂਰ-ਚੂਰ ਹੋ ਗਿਆ
ਕੱਚ ਚਾਰੇ ਪਾਸੇ ਖਿੰਡ ਗਿਆ ਰਾਜੇ ਨੇ ਪੁੱਛਿਆ, ‘ਇਨ੍ਹਾਂ ਕੱਚ ਦੇ ਟੁਕੜਿਆਂ ਦਾ ਕੀ ਮੁੱਲ ਹੋਵੇਗਾ?’ ‘ਜੀ! ਕੁਝ ਵੀ ਨਹੀਂ’ ਅੰਗਰੇਜ਼ ਵਪਾਰੀ ਨੇ ਕਿਹਾ ਰਾਜੇ ਨੇ ਉਦੋਂ ਇੱਕ ਪਿੱਤਲ ਦਾ ਫੁੱਲਦਾਨ ਮੰਗਵਾਇਆ ਜੋ ਕੋਲ ਹੀ ਰੱਖਿਆ ਸੀ ਉਸ ਦੇ ਫੁੱਲ ਕੱਢੇ ਫਿਰ ਉਸ ਨੂੰ ਸੁਟਵਾ ਦਿੱਤਾ ਦੋ-ਚਾਰ ਸੱਟਾਂ ਵੀ ਮਾਰੀਆਂ ਫੁੱਲਦਾਨ ਟੇਢਾ-ਮੇਢਾ ਹੋ ਗਿਆ ‘ਟੁੱਟੇ ਹੋਏ ਇਸ ਫੁੱਲਦਾਨ ਦੀ ਕੀ ਕੀਮਤ ਹੋਵੇਗੀ?’ ਰਾਜੇ ਨੇ ਵਪਾਰੀ ਨੂੰ ਪੁੱਛਿਆ ‘ਜੀ! ਕੋਈ ਇੱਕ ਆਨਾ ਤਾਂ ਜ਼ਰੂਰ ਹੋਵੇਗੀ’ ‘ਠੀਕ ਕਿਹਾ ਤੂੰ ਅਸੀਂ ਭਾਰਤੀ ਮਜ਼ਬੂਤ ਅਤੇ ਟਿਕਾਊ ਸਾਮਾਨ ਖਰੀਦਦੇ ਤੇ ਵਰਤਦੇ ਹਾਂ
ਅੱਵਲ ਤਾਂ ਇਹ ਟੁੱਟਦਾ ਨਹੀਂ ਟੁੱਟ ਕੇ ਇਹ ਮੁੱਲਹੀਣ ਨਹੀਂ ਹੁੰਦਾ ਇਸ ਲਈ ਸਾਨੂੰ ਵਿਦੇਸ਼ੀ ਚੀਜ਼ਾਂ ‘ਚ ਕੋਈ ਰੁਚੀ ਨਹੀਂ ਭਾਰਤੀ ਹਾਂ, ਭਾਰਤੀ ਸਾਮਾਨ ਦੀ ਵਰਤੋਂ ਕਰਦੇ ਹਾਂ’ ਅੰਗਰੇਜ਼ ਵਪਾਰੀ ਪਹਿਲਾਂ ਤਾਂ ਹੱਕਾ-ਬੱਕਾ ਰਹਿ ਗਿਆ, ਬਾਅਦ ‘ਚ ਰਾਜੇ ਦੇ ‘ਸਵਦੇਸ਼ੀ ਪ੍ਰੇਮ’ ਦੀ ਪ੍ਰਸੰਸਾ ਕੀਤੇ ਬਿਨਾਂ ਨਾ ਰਹਿ ਸਕਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.