ਚੀਨ ਦੀ ਦਾਦਾਗਿਰੀ ਦਾ ਮੁਕਾਬਲਾ

ਚੀਨ ਦੀ ਦਾਦਾਗਿਰੀ ਦਾ ਮੁਕਾਬਲਾ

ਭਾਰਤ ਅਤੇ ਅਸਟਰੇਲੀਆ ਵਿਚਾਲੇ ਮੁਕਤ ਵਪਾਰ ਸਮਝੌਤੇ ਨੂੰ ਆਖ਼ਰੀ ਰੂਪ ਦੇਣ ਲਈ ਪਿਛਲੇ ਹਫਤੇ ਅਸਟਰੇਲੀਆ ਦੇ ਵਿਸ਼ੇਸ਼ ਦੂਤ ਵਜੋਂ ਭਾਰਤ ਦਾ ਦੌਰਾ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਾਟ ਨੇ ਚੀਨ ਅਤੇ ਦੁਨੀਆ ਨੂੰ ਸੁਨੇਹਾ ਦਿੱਤਾ ਹੈ। ਜੇਕਰ ਜੋ ਉਨ੍ਹਾਂ ਕਿਹਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਅਰਥਵਿਵਸਥਾ ਵਿੱਚ ਵਿਆਪਕ ਤਬਦੀਲੀ ਆਵੇਗੀ ਅਤੇ ਵਿਸ਼ਵ ਅਰਥਵਿਵਸਥਾ ਵਿੱਚ ਉਸਦੀ ਭੂਮਿਕਾ ਵਧੇਗੀ ਐਬਾਟ ਦੁਆਰਾ ਦਿੱਤੇ ਗਏ ਬਿਆਨਾਂ ਨੂੰ ਕੂਟਨੀਤਿਕ ਸ਼ਿਸ਼ਟਾਚਾਰ ਨਹੀਂ ਮੰਨਿਆ ਜਾਣਾ ਚਾਹੀਦਾ,

ਸਗੋਂ ਇਹ ਇਸ ਖੇਤਰ ਵਿੱਚ ਗੰਭੀਰ ਭੂ-ਰਾਜਨੀਤਿਕ ਤਬਦੀਲੀ ਦਾ ਸੰਕੇਤ ਹੈ ਐਬੋਾ ਨੇ ਕਿਹਾ ਕਿ ਭਾਰਤ ਅਤੇ ਅਸਟਰੇਲੀਆ ਵਿਚਾਲੇ ਮੁਕਤ ਵਪਾਰ ਸਮਝੌਤਾ ਚੀਨ ਤੋਂ?ਹਟ ਕੇ ਭਾਰਤ ਵੱਲ ਲੋਕਤੰਤਰਿਕ ਸੰਸਾਰ ਦੇ ਝੁਕਾਅ ਦਾ ਸੰਕੇਤ ਹੈ। ਉਨ੍ਹਾਂ ਇੱਕ ਅਸਟਰੇਲੀਅਨ ਅਖਬਾਰ ਵਿੱਚ ਇਸ ਗੱਲ ’ਤੇ ਵੀ ਜੋਰ ਦਿੱਤਾ ਕਿ ਚੀਨ ਬਾਰੇ ਲਗਭਗ ਹਰ ਸਵਾਲ ਦਾ ਜਵਾਬ ਭਾਰਤ ਹੈ ਭਾਰਤ ਲਈ ਇਸ ਤੋਂ ਵਧ ਕੇ ਹੋਰ ਕੁਝ ਸ਼ਲਾਘਾਯੋਗ ਗੱਲ ਨਹੀਂ ਹੋ ਸਕਦੀ। ਪਰ ਕੀ ਇਹ ਸਾਕਾਰ ਹੋਵੇਗਾ? ਕੀ ਅਸਟਰੇਲੀਆ ਸੱਚਮੁੱਚ ਭਾਰਤ ਦਾ ਏਨਾ ਪ੍ਰਬਲ ਸਮੱਰਥਨ ਕਰਦਾ ਹੈ? ਅਸਟਰੇਲੀਆ ਦੇ ਚੀਨ ਨਾਲ ਦੋਸਤਾਨਾ ਸਬੰਧ ਸਨ।

ਐਬਾਟ ਜਦੋਂ ਖੁਦ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਸਾਲ 2015 ਵਿੱਚ ਚੀਨ ਨਾਲ ਇੱਕ ਮੁਕਤ ਵਪਾਰ ਸਮਝੌਤੇ ’ਤੇ ਹਸਤਾਖਰ ਕੀਤੇ ਸਨ ਉਨ੍ਹਾਂ ਨੇ 2014 ਵਿੱਚ ਅਸਟਰੇਲੀਆ ਦੀ ਯਾਤਰਾ ਦੌਰਾਨ ਸ਼ੀ ਜਿਨਪਿੰਗ ਦਾ ਨਿੱਘਾ ਸਵਾਗਤ ਕੀਤਾ ਸੀ। ਭਾਰਤ ਅਤੇ ਅਸਟਰੇਲੀਆ ਦਰਮਿਆਨ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਲਈ ਗੱਲਬਾਤ 2011 ਵਿੱਚ ਸ਼ੁਰੂ ਹੋਈ ਸੀ ਅਤੇ 2012 ਵਿੱਚ ਰੁਕ ਗਈ ਸੀ, ਉਸੇ ਦੌਰਾਨ ਅਸਟਰੇਲੀਆ ਨੇ ਚੀਨ ਨਾਲ ਇੱਕ ਮੁਕਤ ਵਪਾਰ ਸਮਝੌਤੇ ’ਤੇ ਹਸਤਾਖਰ ਕੀਤੇ ਸਨ।

ਅਸਟਰੇਲੀਆ ਦੇ ਰੁਖ ਵਿੱਚ ਬਦਲਾਅ ਦਾ ਕਾਰਨ ਸਪੱਸ਼ਟ ਹੈ। ਪਹਿਲਾ ਕਾਰਨ ਇਹ ਹੈ ਕਿ ਅਸਟਰੇਲੀਆ ਸਮੇਤ ਪੱਛਮੀ ਦੁਨੀਆ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਹ ਚੀਨ ਵਿੱਚ ਤਾਨਾਸ਼ਾਹੀ ਸ਼ਾਸਨ ਨੂੰ ਉਤਸ਼Çਾਹਤ ਕਰ ਰਹੇ ਹਨ ਚੀਨ ਸਸਤੀ ਕਿਰਤ, ਸਖਤ ਕੰਟਰੋਲ ਅਤੇ ਵੱਡੀ ਆਬਾਦੀ ਦਾ ਲਾਭ ਲੈ ਰਿਹਾ ਹੈ ਪੱਛਮੀ ਦੇਸ਼ਾਂ ਨੇ ਚੀਨ ਵਿੱਚ ਭਾਰੀ ਨਿਵੇਸ਼ ਕੀਤਾ ਹੈ ਉਸ ਨੇ ਰਾਜਨੀਤੀ ਅਤੇ ਅਰਥਵਿਵਸਥਾ ਦੇ ਸਬੰਧਾਂ ਨੂੰ ਨਜ਼ਰਅੰਦਾਜ ਕੀਤਾ ਹੈ ਜਿਉਂ-ਜਿਉਂ ਚੀਨ ਦੀ ਅਰਥਵਿਵਸਥਾ ਤਰੱਕੀ ਕਰ ਰਹੀ ਹੈ, ਇਸ ਨੇ ਆਪਣੀ ਤਾਨਾਸ਼ਾਹੀ ਰਾਜਨੀਤਿਕ ਸੰਸਕਿ੍ਰਤੀ ਨੂੰ ਅੱਗੇ ਵਧਾਇਆ ਅਤੇ ਵਿਸ਼ਵ ਵਿੱਚ ਇੱਕ ਵਿਸਥਾਰਵਾਦੀ ਨੀਤੀ ਅਪਣਾਈ ਅਤੇ ਉਸ ਦੀ ਦਾਦਾਗਿਰੀ ਵੇਖਣ ਨੂੰ ਮਿਲੀ

ਐਬਾਟ ਸ਼ਾਇਦ ਸਾਰੇ ਖੁਸ਼ਹਾਲ ਪੱਛਮੀ ਲੋਕਤੰਤਰਾਂ ਬਾਰੇ ਕਹਿ ਰਹੇ ਸਨ ਜਦੋਂ ਉਨ੍ਹਾਂ ਕਿਹਾ ਸੀ ਕਿ ਬੁਨਿਆਦੀ ਸਮੱਸਿਆ ਇਹ ਹੈ ਕਿ ਚੀਨ ਦੀ ਸ਼ਕਤੀ ਦਾ ਕਾਰਨ ਅਜ਼ਾਦ ਸੰਸਾਰ ਦੁਆਰਾ ਇੱਕ ਕਮਿਊਨਿਸਟ ਤਾਨਾਸ਼ਾਹ ਨੂੰ ਵਿਸਵ ਵਪਾਰ ਨੈੱਟਵਰਕ ਵਿੱਚ ਸੱਦਾ ਦੇਣਾ ਹੈ ਐਬਾਟ ਨੇ ਚੀਨ ’ਤੇ ਪੱਛਮੀ ਦੇਸ਼ਾਂ ਦੀ ਸਦਭਾਵਨਾ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਚੀਨ ਉਨ੍ਹਾਂ ਦੇ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਉਨ੍ਹਾਂ ਦੀ ਟੈਕਨਾਲੋਜੀ ਚੋਰੀ ਕਰ ਰਿਹਾ ਹੈ, ਜਿਸ ਨਾਲ ਪੂਰਵ ਸੋਵੀਅਤ ਯੂਨੀਅਨ ਨਾਲੋਂ ਵਧੇਰੇ ਸ਼ਕਤੀਸ਼ਾਲੀ ਮੁਕਾਬਲੇਬਾਜ਼ ਬਣ ਗਿਆ ਹੈ। ਚੀਨ ਦੁਨੀਆ ਦੀ ਇਕਲੌਤੀ ਮਹਾਂਸ਼ਕਤੀ ਨਾਲ ਬਰਾਬਰੀ ਕਰਨ ਲਈ ਤੇਜੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਦੂਜੇ ਦੇਸ਼ਾਂ ਨੂੰ ਧਮਕਾ ਰਿਹਾ ਹੈ, ਗੁਆਂਢੀ ਦੇਸ਼ਾਂ ਦੀ ਜ਼ਮੀਨ ’ਚ ਘੁਸਪੈਠ ਕਰ ਰਿਹਾ ਹੈ, ਤਾਈਵਾਨ ਵਰਗੇ ਲੋਕਤੰਤਰ ’ਤੇ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ

ਦੁਵੱਲੇ ਮੋਰਚੇ ’ਤੇ ਅਸਟਰੇਲੀਆ ਚੀਨ ਤੋਂ?ਇਸ ਗੱਲੋਂ ਨਰਾਜ਼ ਹੈ?ਕਿ ਉਸ ਨੇ ਅਸਟਰੇਲੀਆਈ ਉਤਪਾਦਾਂ ਕੋਲਾ, ਜੌਂ ਅਤੇ ਸਮੁੰਦਰੀ ਭੋਜਨ ਦਾ ਬਾਈਕਾਟ ਕੀਤਾ ਹੈ ਚੀਨ ਨੇ ਅਜਿਹਾ ਉਦੋਂ ਕੀਤਾ ਜਦੋਂ ਉਸ ਨੂੰ?ਲੱਗਾ ਕਿ ਅਸਟਰੇਲੀਆ ਅਮਰੀਕਾ ਦੇ ਨੇੜੇ ਜਾ ਰਿਹਾ ਹੈ ਅਤੇ ਭਾਰਤ, ਜਾਪਾਨ ਅਤੇ ਅਮਰੀਕਾ ਨਾਲ ਕਵਾਡ ਵਿੱਚ ਸ਼ਾਮਲ ਹੋ ਰਿਹਾ ਹੈ, ਜਿਸਦਾ ਉਦੇਸ਼ ਇਸ ਖੇਤਰ ਵਿੱਚ ਚੀਨ ਦੀ ਦਾਦਾਗਿਰੀ ਨੂੰ ਰੋਕਣਾ ਹੈ ਜਵਾਬੀ ਕਾਰਵਾਈ ’ਚ ਅਸਟਰੇਲੀਆ ਨੇ ਚੀਨੀ ਟੈਲੀਕਾਮ ਕੰਪਨੀ ਹੁਵੇਈ ਨੂੰ ਆਪਣੇ ਦੇਸ਼ ਵਿੱਚ ਸੰਚਾਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ’ਤੇ ਪਾਬੰਦੀ ਲਾ ਦਿੱਤੀ ਅਸਟਰੇਲੀਆ ਦੀ ਅੰਦਰੂਨੀ ਰਾਜਨੀਤੀ ਵਿੱਚ ਉਸ ਦੀ ਦਖਲਅੰਦਾਜ਼ੀ ਕਾਰਨ ਉਸ ਉੱਤੇ ਪਾਬੰਦੀ ਲਾਈ ਗਈ ਇਹੀ ਨਹੀਂ, ਅਸਟਰੇਲੀਆ ਕੋਰੋਨਾ ਮਹਾਂਮਾਰੀ ਦੀ ਪੈਦਾਇਸ਼ ਬਾਰੇ ਸੁਤੰਤਰ ਜਾਂਚ ਦੀ ਮੰਗ ਕਰ ਰਿਹਾ ਹੈ।

ਉਂਜ, ਅਸਟਰੇਲੀਆ ਅਜਿਹੀ ਮੰਗ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਸੀ ਅਤੇ ਇਸ ਸਮੇਂ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਖਰਾਬ ਹੋ ਚੁੱਕੇ ਹਨ। ਹਾਲਾਂਕਿ, ਅੰਤਰਰਾਸ਼ਟਰੀ ਰਾਜਨੀਤੀ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ ਅਤੇ ਕਿਹਾ ਜਾਂਦਾ ਹੈ ਕਿ ਵਿਸ਼ਵ ਰਾਜਨੀਤੀ ਵਿੱਚ ਕੋਈ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ ਫਿਲਹਾਲ, ਦੋਵਾਂ ਦੇ ਰਿਸ਼ਤੇ ਨੂੰ ਆਮ ਬਣਾਉਣਾ ਸੰਭਵ ਨਹੀਂ ਹੈ ਚੀਨ ਦੀ ਥਾਂ ’ਤੇ ਭਾਰਤ ਦਾ ਮੁੜ-ਨਿਰਮਾਣ ਕੇਂਦਰ ਬਣਾਉਣ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੁਆਰਾ ਕਮਿਊਨਿਸਟ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਭਾਰਤ ਵੱਲ ਰੁਖ਼ ਕੀਤਾ ਹੈ।

ਐਬਾਟ ਦਾ ਮੰਨਣਾ ਹੈ ਕਿ ਇੱਕ ਹੋਰ ਮਹਾਂਸ਼ਕਤੀ ਦੇ ਰੂਪ ਵਿੱਚ ਚੀਨ ਦੇ ਉੱਭਰਨ ਤੋਂ?ਜ਼ਰੂਰੀ ਹੈ?ਕਿ ਇਸ ਨੂੰ ਰੋਕਣ ਲਈ ਭਾਰਤ ਸ਼ਕਤੀਸ਼ਾਲੀ ਹੋਵੇ ਉਨ੍ਹਾਂ ਇਹ ਵੀ ਕਿਹਾ ਕਿ ਵਪਾਰਕ ਸੰਬੰਧਾਂ ਨੂੰ ਇੱਕ ਰਾਜਨੀਤਿਕ ਔਜਾਰ ਵਜੋਂ ਵਰਤਿਆ ਜਾ ਰਿਹਾ ਹੈ, ਭਾਰਤ ਅਤੇ ਅਸਟਰੇਲੀਆ ਦੇ ਵਿੱਚ ਮੁਕਤ ਵਪਾਰ ਸਮਝੌਤਾ ਦੁਨੀਆ ਨੂੰ ਇਹ ਸੁਨੇਹਾ ਦੇਵੇਗਾ ਕਿ ਵਿਸ਼ਵ ਦੇ ਲੋਕਤੰਤਰ ਚੀਨ ਦੇ ਮੁਕਾਬਲੇ ਭਾਰਤ ਦਾ ਸਮੱਰਥਨ ਕਰਨਗੇ। ਐਬਾਟ ਦੁਆਰਾ ਭਾਰਤ ਨੂੰ ਚੀਨ ਦੇ ਬਦਲ ਵਜੋਂ ਪੇਸ਼ ਕਰਨਾ ਭਾਰਤ ਲਈ ਸੰਭਾਵਨਾਵਾਂ ਪੈਦਾ ਕਰਦਾ ਹੈ

70 ਸਾਲ ਪਹਿਲਾਂ ਭਾਰਤ ਚੀਨ ਦੀਆਂ ਚਾਲਾਂ ਨੂੰ ਨਹੀਂ ਸਮਝ ਸਕਿਆ ਜਿਵੇਂ ਕਿ ਪੱਛਮੀ ਦੇਸ਼ਾਂ ਨੇ ਹਾਲ ਦੇ ਸਾਲਾਂ ਵਿੱਚ ਕੀਤਾ ਹੁਣ ਸਮਾਂ ਆ ਗਿਆ ਹੈ ਵਿਸ਼ਵ ਦੇ ਲੋਕਤੰਤਰਾਂ ਨੂੰ ਚੀਨ ਦੁਆਰਾ ਪੈਦਾ ਖਤਰੇ ਨੂੰ ਸਮਝਣ ਦਾ ਭਾਰਤ ਹੁਣ ਚੀਨ ਨਾਲ ਗੱਲਬਾਤ ਅਤੇ ਤਾਲਮੇਲ ਕਰਨ ਬਾਰੇ ਨਹੀਂ ਸੋਚ ਸਕਦਾ ਉਸ ਨੂੰ ਕੂਟਨੀਤੀ, ਅਰਥਵਿਵਸਥਾ ਅਤੇ ਰੱਖਿਆ ਦੇ ਹਰ ਖੇਤਰ ਵਿੱਚ ਚੀਨ ਨਾਲ ਮੁਕਾਬਲਾ ਕਰਨਾ ਹੋਵੇਗਾ। ਚੀਨ ਦਾ ਮੁਕਾਬਲਾ ਕਰਨ ਦੇ ਯੋਗ ਹੋਣ ਲਈ, ਭਾਰਤ ਨੂੰ ਪਹਿਲਾਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਇਸ ਸਮੇਂ ਗਿਰਾਵਟ ਦਿਸ ਰਹੀ ਹੈ ਸੰਸਦ ਸਮੇਤ ਕਈ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ।

ਬਹੁਮਤਵਾਦ ਨੂੰ ਲੋਕਤੰਤਰ ਸਮਝਿਆ ਜਾ ਰਿਹਾ ਹੈ ਦੂਜਾ, ਭਾਰਤ ਨੂੰ ਆਪਣੀ ਅਰਥਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣਾ ਪਵੇਗਾ। ਕੋਰੋਨਾ ਮਹਾਂਮਾਰੀ ਕਾਰਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਕਮਜ਼ੋਰ ਹੋਈਆਂ ਹਨ, ਪਰ ਮਹਾਂਮਾਰੀ ਤੋਂ ਪਹਿਲਾਂ ਵੀ ਭਾਰਤ ਦੀ ਅਰਥਵਿਵਸਥਾ ਵਿੱਚ ਮੰਦੀ ਦੇ ਸੰਕੇਤ ਦਿਸ ਰਹੇ ਸਨ ਰਾਜਨੀਤਿਕ ਵਾਤਾਵਰਨ ਅਤੇ ਵਪਾਰਕ ਨਿਯਮਾਂ ਅਤੇ ਨੀਤੀਆਂ ਵਪਾਰ ਲਈ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ ਤੀਜਾ, ਵਿਸ਼ਵ ਦੇ ਲੋਕਤੰਤਰਾਂ ਦਾ ਸਾਥ ਦੇਣ ਲਈ, ਭਾਰਤ ਨੂੰ ਆਪਸੀੀ ਸੰਤੁਲਨ ਬਣਾਉਣਾ ਪਏਗਾ ਅਤੇ ਗੁੱਟ-ਨਿਰਲੇਪਤਾ ਦੀ ਨੀਤੀ ਨੂੰ ਛੱਡਣਾ ਪਏਗਾ ਚੌਥਾ, ਜੇਕਰ ਭਾਰਤ ਚੀਨ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ,

ਤਾਂ ਉਸਨੂੰ ਚੀਨ ਤੋਂ ਵੱਖ ਹੋਣਾ ਪਵੇਗਾ ਭਾਰਤ ਵਿੱਚ ਮੌਜੂਦਾ ਸ਼ਾਸਨ ਚੀਨੀ ਤੰਤਰ ਦੀ ਪ੍ਰਤੀਧੁਨੀ ਵਾਂਗ ਲੱਗਦਾ ਹੈ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਵਿਚ ਅਜ਼ਾਦੀ, ਸਮਾਨਤਾ, ਬਹੁਤਾਤਵਾਦ, ਏਕਤਾ ਵਰਗੇ ਆਪਣੀ ਸੱਭਿਅਤਾ ਨਾਲ ਜੁੜੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣਾ ਚਾਹੀਦਾ ਹੈ ਅਸਟਰੇਲੀਆ ਨੇ ਜੋ ਪੇਸ਼ਕਸ਼ ਕੀਤੀ ਹੈ ਉਹ ਇੱਕ ਇਤਿਹਾਸਕ ਮੌਕਾ ਹੈ ਭਾਰਤ ਨੂੰ ਇਹ ਮੌਕਾ ਨਹੀਂ ਗੁਆਉਣਾ ਚਾਹੀਦਾ ਕਿਉਂਕਿ ਨਹਿਰੂ ਨੇ ਸੰਯੁਕਤ ਰਾਸ਼ਸਟਰ ਸੁਰੱਖਿਆ ਕੌਂਸਲ ਵਿੱਚ ਅਮਰੀਕਾ ਵੱਲੋਂ ਸਥਾਈ ਮੈਂਬਰਸ਼ਿਪ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਸਾਨੂੰ ਬੀਤੇ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅਤੀਤ ਦੀਆਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੀਦਾ

ਡਾ. ਡੀ. ਕੇ. ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ