ਪਾਕਿਸਤਾਨ ‘ਚ ਬਣੇ ਸੱਤ ਕਰੋੜ ਰੁਪਏ ਦੇ ਨਕਲੀ ਭਾਰਤੀ ਨੋਟ ਬਰਾਮਦ

ਪਾਕਿਸਤਾਨ ‘ਚ ਬਣੇ ਸੱਤ ਕਰੋੜ ਰੁਪਏ ਦੇ ਨਕਲੀ ਭਾਰਤੀ ਨੋਟ ਬਰਾਮਦ

ਢਾਕਾ (ਏਜੰਸੀ)। ਬੰਗਲਾਦੇਸ਼ ਪੁਲਿਸ ਨੇ ਰਾਜਧਾਨੀ ਢਾਕਾ ਦੇ ਇੱਕ ਘਰ ਤੋਂ 7 ਕਰੋੜ ਰੁਪਏ ਤੋਂ ਵੱਧ ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ, ਜੋ ਪਾਕਿਸਤਾਨ ਵਿੱਚ ਬਣੀ ਸੀ ਅਤੇ ਬੰਗਲਾਦੇਸ਼ ਦੇ ਸਰਹੱਦੀ ਖੇਤਰਾਂ ਰਾਹੀਂ ਭਾਰਤ ਨੂੰ ਭੇਜੀ ਜਾਣੀ ਸੀ। ਪੁਲਿਸ ਦੇ ਡਿਪਟੀ ਕਮਿਸ਼ਨਰ ਅਹਿਮਦ ਅਸਦੁਜ਼ਮਾਨ ਦੇ ਅਨੁਸਾਰ, ਉੱਤਰੀ ਢਾਕਾ ਦੇ ਦਕਸ਼ੀਨ ਖਾਨ ਖੇਤਰ ਵਿੱਚ ਸਥਿਤ ਇੱਕ ਘਰ ਦੀ ਪਾਣੀ ਦੀ ਟੈਂਕੀ ਤੋਂ ਨਕਲੀ ਨਕਦੀ ਦੇ 1,400 ਤੋਂ ਵੱਧ ਬੰਡਲ ਬਰਾਮਦ ਕੀਤੇ ਗਏ ਹਨ। ਇਹ ਜਾਅਲੀ ਕਰੰਸੀ ਪਾਕਿਸਤਾਨ ਵਿੱਚ ਬਣਾ ਕੇ ਸ੍ਰੀਲੰਕਾ ਭੇਜੀ ਜਾਂਦੀ ਸੀ, ਜਿੱਥੋਂ ਇਨ੍ਹਾਂ ਨੂੰ ਸੰਗਮਰਮਰ ਦੇ ਡੱਬਿਆਂ ਵਿੱਚ ਚਟੋਗ੍ਰਾਮ ਦੀ ਬੰਦਰਗਾਹ ’ਤੇ ਲਿਜਾਇਆ ਜਾਂਦਾ ਸੀ।

ਅਸਦੁਜ਼ਮਾਨ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਫਾਤਿਮਾ ਅਖਤਰ ਵਜੋਂ ਹੋਈ ਹੈ, ਜੋ ਕਿ ਅੰਤਰਰਾਸ਼ਟਰੀ ਜਾਅਲੀ ਕਰੰਸੀ ਰੈਕੇਟ ਦੀ ਸਰਗਰਮ ਮੈਂਬਰ ਸੀ, ਜਿਸ ਨੇ ਪਾਕਿਸਤਾਨ ਤੋਂ ਜਾਅਲੀ ਕਰੰਸੀ ਇਕੱਠੀ ਕੀਤੀ ਅਤੇ ਇਸ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਢਾਕਾ ਦੇ ਖਿਲਖੇਤ ਅਤੇ ਡੇਮਰਾ ਖੇਤਰਾਂ ਤੋਂ ਅੰਤਰਰਾਸ਼ਟਰੀ ਜਾਅਲੀ ਕਰੰਸੀ ਰੈਕੇਟ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫਾਤਿਮਾ ਦੇ ਘਰ ਛਾਪਾ ਮਾਰਿਆ। ਉਸ ਨੇ ਦੋ ਪਾਕਿਸਤਾਨੀ ਨਾਗਰਿਕਾਂ ਸੁਲਤਾਨ ਅਤੇ ਸ਼ਫੀ ਨੂੰ ਜਾਅਲੀ ਕਰੰਸੀ ਰੈਕੇਟ ਦਾ ਮੁੱਖ ਸਰਗਨਾ ਦੱਸਿਆ। ਪੁਲਿਸ ਜਾਅਲੀ ਕਰੰਸੀ ਰੈਕੇਟ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ