ਦੇਸ਼ ‘ਚ ਕੋਰੋਨਾ ਦੇ ਸਰਗਰਮ ਮਾਮਲੇ ਫਿਰ ਵਧੇ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ‘ਚ ਫਿਰ ਵਾਧਾ ਹੋਇਆ ਹੈ ਅਤੇ ਲਾਗ ਦੇ 9,419 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਸੰਕਰਮਣ ਦੇ 9,419 ਨਵੇਂ ਮਾਮਲਿਆਂ ਦੇ ਆਉਣ ਨਾਲ ਸੰਕਰਮਿਤਾਂ ਦੀ ਗਿਣਤੀ ਤਿੰਨ ਕਰੋੜ 46 ਲੱਖ 66 ਹਜ਼ਾਰ 241 ਹੋ ਗਈ ਹੈ।
ਇਸ ਦੌਰਾਨ 8,251 ਮਰੀਜ਼ ਸਿਹਤਮੰਦ ਹੋ ਚੁੱਕੇ ਹਨ ਅਤੇ ਹੁਣ ਤੱਕ 3 ਕਰੋੜ 40 ਲੱਖ 97 ਹਜ਼ਾਰ 388 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ। ਇਸ ਸਮੇਂ ਦੌਰਾਨ ਐਕਟਿਵ ਕੇਸ 1009 ਵਧ ਕੇ 94,742 ਹੋ ਗਏ ਹਨ। ਇਸ ਦੌਰਾਨ 159 ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ ਅਤੇ ਹੁਣ ਤੱਕ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 74 ਹਜ਼ਾਰ 111 ਹੋ ਗਈ ਹੈ।
ਇਸ ਦੌਰਾਨ ਬੁੱਧਵਾਰ ਨੂੰ 80 ਲੱਖ 86 ਹਜ਼ਾਰ 910 ਕੋਵਿਡ ਦੇ ਟੀਕੇ ਲਗਾਏ ਗਏ ਹਨ ਅਤੇ ਇਸ ਨਾਲ ਕੁੱਲ ਟੀਕਾਕਰਨ ਦੀ ਗਿਣਤੀ ਇੱਕ ਅਰਬ 30 ਕਰੋੜ 39 ਲੱਖ 32 ਹਜ਼ਾਰ 286 ਹੋ ਗਈ ਹੈ। ਦੇਸ਼ ਵਿੱਚ ਰਿਕਵਰੀ ਦਰ 98.36 ਫੀਸਦੀ, ਐਕਟਿਵ ਕੇਸਾਂ ਦੀ ਦਰ 0.27 ਫੀਸਦੀ ਅਤੇ ਮੌਤ ਦਰ 1.37 ਫੀਸਦੀ ਹੈ। ਕੇਰਲ ਅਜੇ ਵੀ ਦੇਸ਼ ਵਿੱਚ ਸਰਗਰਮ ਮਾਮਲਿਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਸਭ ਤੋਂ ਅੱਗੇ ਹੈ।
ਰਾਜ ਵਿੱਚ ਐਕਟਿਵ ਕੇਸ 887 ਵਧ ਕੇ 41,615 ਹੋ ਗਏ ਹਨ। ਸੂਬੇ ਵਿੱਚ 4,039 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਲੋਕਾਂ ਦੀ ਗਿਣਤੀ ਵੱਧ ਕੇ 5095263 ਹੋ ਗਈ ਹੈ। ਇਸ ਦੌਰਾਨ 112 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 42,014 ਹੋ ਗਈ ਹੈ। ਮਹਾਰਾਸ਼ਟਰ ਵਿੱਚ, ਐਕਟਿਵ ਕੇਸ 157 ਘਟ ਕੇ 9,964 ਹੋ ਗਏ ਹਨ, ਜਦੋਂ ਕਿ 10 ਹੋਰ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 1,41,204 ਹੋ ਗਈ ਹੈ। ਇਸ ਦੇ ਨਾਲ ਹੀ 1040 ਹੋਰ ਮਰੀਜ਼ ਕੋਰੋਨਾ ਮੁਕਤ ਹੋਣ ਨਾਲ ਉਨ੍ਹਾਂ ਦੀ ਕੁੱਲ ਗਿਣਤੀ 6489720 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ