ਪੰਜਾਬ ‘ਚ ਕੋਰੋਨਾ ਦੀ ਜੰਗ ਜਾਰੀ, 353 ਨਵੇਂ ਮਾਮਲੇ ਆਏ, 13 ਦੀ ਮੌਤ

Corona India

463 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦੀ ਜੰਗ ਜਾਰੀ ਹੈ, ਜਿਸ ਦੇ ਚਲਦੇ 353 ਪੰਜਾਬ ਵਿੱਚ ਮੰਗਲਵਾਰ ਨੂੰ ਨਵੇਂ ਮਾਮਲੇ ਆਏ ਹਨ ਤਾਂ 13 ਹੋਰ ਦੀ ਮੌਤ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਹਾਲਾਂਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਰਫ਼ਤਾਰ ਵੀ ਜਾਰੀ ਹੈ। ਪਿਛਲੇ 24 ਘੰਟੇ ਦੌਰਾਨ 463 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਆਏ ਹਨ ਜਾਂ ਫਿਰ ਇਕਾਂਤਵਾਸ ਤੋਂ ਬਾਹਰ ਆ ਗਏ ਹਨ।

ਬੀਤੇ 24 ਘੰਟੇ ਦੌਰਾਨ ਆਏ ਨਵੇਂ 353 ਮਾਮਲਿਆਂ ਵਿੱਚ ਲੁਧਿਆਣਾ ਤੋਂ 50, ਜਲੰਧਰ ਤੋਂ 25, ਪਟਿਆਲਾ ਤੋਂ 34, ਮੁਹਾਲੀ ਤੋਂ 20, ਅੰਮ੍ਰਿਤਸਰ ਤੋਂ 26, ਗੁਰਦਾਸਪੁਰ ਤੋਂ 11, ਬਠਿੰਡਾ ਤੋਂ 15, ਹੁਸ਼ਿਆਰਪੁਰ ਤੋਂ 42, ਫਿਰੋਜ਼ਪੁਰ ਤੋਂ 5, ਪਠਾਨਕੋਟ ਤੋਂ 5, ਸੰਗਰੂਰ ਤੋਂ 8, ਕਪੂਰਥਲਾ ਤੋਂ 16, ਫਰੀਦਕੋਟ ਤੋਂ 6, ਮੁਕਤਸਰ ਤੋਂ 18, ਫਾਜਿਲਕਾ ਤੋਂ 25, ਮੋਗਾ ਤੋਂ 3, ਰੋਪੜ ਤੋਂ 12, ਫਹਿਹਗੜ ਸਾਹਿਬ ਤੋਂ 6, ਬਰਨਾਲਾ ਤੋਂ 6, ਤਰਨਤਾਰਨ ਤੋਂ 11, ਐਸਬੀਐਸ ਨਗਰ ਤੋਂ 2 ਅਤੇ ਮਾਨਸਾ ਤੋਂ 7 ਸ਼ਾਮਲ ਹਨ। ਇੱਥੇ ਹੀ 13 ਮਰੀਜ਼ਾਂ ਦੀ ਮੌਤ ਵਿੱਚ ਅੰਮ੍ਰਿਤਸਰ ਤੋਂ 1 ਫਾਜਿਲਕਾ ਤੋਂ 1, ਬਠਿੰਡਾ ਤੋਂ 1, ਹੁਸ਼ਿਆਰਪੁਰ ਤੋਂ 1, ਜਲੰਧਰ ਤੋਂ 3, ਕਪੂਰਥਲਾ ਤੋਂ 1, ਲੁਧਿਆਣਾ ਤੋਂ 2, ਮੁਹਾਲੀ ਤੋਂ 1 ਅਤੇ ਰੋਪੜ ਤੋਂ 2 ਸ਼ਾਮਲ ਹਨ।

ਠੀਕ ਹੋਣ ਵਾਲੇ 463 ਮਰੀਜ਼ਾਂ ਵਿੱਚ ਲੁਧਿਆਣਾ ਤੋਂ 18, ਜਲੰਧਰ ਤੋਂ 42, ਪਟਿਆਲਾ ਤੋਂ 40, ਮੁਹਾਲੀ ਤੋਂ 92, ਅੰਮ੍ਰਿਤਸਰ ਤੋਂ 7, ਗੁਰਦਾਸਪੁਰ ਤੋਂ 25, ਬਠਿੰਡਾ ਤੋਂ 30, ਹੁਸ਼ਿਆਰਪੁਰ ਤੋਂ 16, ਫਿਰੋਜ਼ਪੁਰ ਤੋਂ 79, ਪਠਾਨਕੋਟ ਤੋਂ 14, ਸੰਗਰੂਰ ਤੋਂ 6, ਕਪੂਰਥਲਾ ਤੋਂ 28, ਮੁਕਤਸਰ ਤੋਂ 10, ਫਾਜਿਲਕਾ ਤੋਂ 10, ਰੋਪੜ ਤੋਂ 6, ਫਤਿਹਗੜ ਸਾਹਿਬ ਤੋਂ 2, ਬਰਨਾਲਾ ਤੋਂ 10, ਤਰਨਤਾਰਨ ਤੋਂ 13, ਐਸਬੀਐਸ ਨਗਰ ਤੋਂ 2 ਅਤੇ ਮਾਨਸਾ ਤੋਂ 10 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 131737 ਹੋ ਗਈ ਹੈ, ਜਿਸ ਵਿੱਚੋਂ 123510 ਠੀਕ ਹੋ ਗਏ ਹਨ ਅਤੇ 4138 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 4089 ਕੋਰੋਨਾ ਮਰੀਜ਼ਾਂ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.