ਕੋਰੋਨਾ ਨੇ ਮੁੜ ਫੜੀ ਰਫ਼ਤਾਰ, 528 ਆਏ ਨਵੇਂ ਮਾਮਲੇ ਤੇ 20 ਦੀ ਮੌਤ

Corona India

ਠੀਕ ਹੋਣ ਵਾਲੇ ਮਰੀਜ਼ਾ ਦੀ ਗਿਣਤੀ ਘਟੀ, 356 ਹੋਏ ਕੋਰੋਨਾ ਮੁਕਤ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਨੇ ਇੱਕ ਵਾਰ ਮੁੜ ਤੋਂ ਰਫ਼ਤਾਰ ਫੜ ਲਈ ਹੈ। ਬੁੱਧਵਾਰ ਨੂੰ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ 500 ਤੋਂ ਜਿਆਦਾ ਨਵੇਂ ਮਾਮਲੇ ਆਏ ਹਨ ਤਾਂ 20 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਬੀਤੇ ਦਿਨ ਮੌਤਾਂ ਦੀ ਗਿਣਤੀ ਘੱਟ ਕੇ 8 ਤੱਕ ਪੁੱਜ ਗਈ ਸੀ, ਹੁਣ ਮੌਤਾਂ ਦੀ ਗਿਣਤੀ ਬੀਤੇ ਦਿਨ ਤੋਂ ਦੋ ਗੁਣੀ ਹੋ ਗਈ ਹੈ। ਇਸ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾ ਦੀ ਗਿਣਤੀ ਵਿੱਚ ਭਾਰੀ ਘਾਟ ਹੁੰਦੀ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਸਿਰਫ 356 ਮਰੀਜ਼ ਹੀ ਠੀਕ ਹੋਏ ਹਨ।

ਨਵੇਂ 528 ਮਰੀਜ਼ਾਂ ਵਿੱਚ ਲੁਧਿਆਣਾ ਤੋਂ 38, ਜਲੰਧਰ ਤੋਂ 67, ਪਟਿਆਲਾ ਤੋਂ 38, ਮੁਹਾਲੀ ਤੋਂ 73, ਅੰਮ੍ਰਿਤਸਰ ਤੋਂ 42, ਗੁਰਦਾਸਪੁਰ ਤੋਂ 22, ਬਠਿੰਡਾ ਤੋਂ 53, ਹੁਸ਼ਿਆਰਪੁਰ ਤੋਂ 28, ਫਿਰੋਜ਼ਪੁਰ ਤੋਂ 15, ਪਠਾਨਕੋਟ ਤੋਂ 20, ਸੰਗਰੂਰ ਤੋਂ 17, ਕਪੂਰਥਲਾ ਤੋਂ 10, ਫਰੀਦਕੋਟ ਤੋਂ 18, ਸ੍ਰੀ ਮੁਕਤਸਰ ਸਾਹਿਬ ਤੋਂ 15, ਫਾਜਿਲਕਾ ਤੋਂ 26, ਮੋਗਾ ਤੋਂ 3, ਰੋਪੜ ਤੋਂ 17, ਫਤਿਹਗੜ ਸਾਹਿਬ ਤੋਂ 4, ਬਰਨਾਲਾ ਤੋਂ 2, ਤਰਨਤਾਰਨ ਤੋਂ 1, ਸ਼ਹੀਦ ਭਗਤ ਸਿੰਘ ਨਗਰ ਤੋਂ 11 ਅਤੇ ਮਾਨਸਾ ਤੋਂ 8 ਸ਼ਾਮਲ ਹਨ। ਬੀਤੇ 24 ਘੰਟਿਆ ‘ਚ ਹੋਈ 20 ਮੌਤਾਂ ਵਿੱਚ ਅਮ੍ਰਿਤਸਰ ਤੋਂ 5, ਬਰਨਾਲਾ ਤੋਂ 1, ਬਠਿੰਡਾ ਤੋਂ 1, ਫਰੀਦਕੋਟ ਤੋਂ 1, ਹੁਸ਼ਿਆਰਪੁਰ ਤੋਂ 1, ਜਲੰਧਰ ਤੋਂ 3, ਲੁਧਿਆਣਾ ਤੋਂ 2, ਮੁਹਾਲੀ ਤੋਂ 2, ਪਠਾਨਕੋਟ ਤੋਂ 2, ਪਟਿਆਲਾ ਤੋਂ 1 ਅਤੇ ਤਰਨਤਾਰਨ ਤੋਂ 1 ਸ਼ਾਮਲ ਹਨ।

Corona India

ਠੀਕ ਹੋਣ ਵਾਲੇ 356 ਮਰੀਜ਼ਾ ਵਿੱਚ ਲੁਧਿਆਣਾ ਤੋਂ 36, ਜਲੰਧਰ ਤੋਂ 58, ਪਟਿਆਲਾ ਤੋਂ 18, ਸਾਹਿਬਜ਼ਾਦਾ ਅਜੀ ਤ ਸਿੰਘ ਨਗਰ ਤੋਂ 41, ਅੰਮ੍ਰਿਤਸਰ ਤੋਂ 24, ਗੁਰਦਾਸਪੁਰ ਤੋਂ 12, ਬਠਿੰਡਾ ਤੋਂ 22, ਹੁਸ਼ਿਆਰਪੁਰ ਤੋਂ 25, ਪਠਾਨਕੋਟ ਤੋਂ 19, ਸੰਗਰੂਰ ਤੋਂ 19, ਕਪੂਰਥਲਾ ਤੋਂ 10, ਫਰੀਦਕੋਟ ਤੋਂ 16, ਸ੍ਰੀ ਮੁਕਤਸਰ ਸਾਹਿਬ ਤੋਂ 8, ਫਾਜਿਲਕਾ ਤੋਂ 10, ਮੋਗਾ ਤੋਂ 7, ਰੋਪੜ ਤੋਂ 13, ਫਤਿਹਗੜ ਸਾਹਿਬ ਤੋਂ 1, ਬਰਨਾਲਾ ਤੋਂ 1, ਤਰਨਤਾਰਨ ਤੋਂ 5, ਸ਼ਹੀਦ ਭਗਤ ਸਿੰਘ ਨਗਰ ਤੋਂ 5 ਅਤੇ ਮਾਨਸਾ ਤੋਂ 6 ਸ਼ਾਮਲ ਹਨ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 132263 ਹੋ ਗਈ ਹੈ, ਜਿਸ ਵਿੱਚੋਂ 123866 ਠੀਕ ਹੋ ਗਏ ਹਨ ਅਤੇ 4158 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 4239 ਕੋਰੋਨਾ ਮਰੀਜ਼ਾ ਦਾ ਇਲਾਜ ਸੂਬੇ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.