ਨਹੀਂ ਰੁਕ ਰਿਹਾ ਐ ਕੋਰੋਨਾ ਰਾਹੀਂ ਮੌਤ ਦਾ ਸਿਲਸਿਲਾ
ਲੁਧਿਆਣਾ ਵੀ ਹੋਇਆ 400 ਪਾਰ, ਕੁਲ ਕੇਸ ਹੋਏ 409
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਵੀ ਨਵੇਂ 104 ਕੇਸ ਆਏ ਹਨ ਤੇ ਇੱਕ ਹੋਰ ਮੌਤ ਹੋਈ ਹੈ। ਸੂਬੇ ਵਿੱਚ ਪਿਛਲੇ 10 ਦਿਨਾਂ ਤੋਂ ਲਗਾਤਾਰ ਹੀ ਮੌਤਾਂ ਹੋ ਰਹੀਆਂ ਹਨ। ਕੋਰੋਨਾ ਦੀ ਮਹਾਂਮਾਰੀ ਵਿੱਚ ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਵੱਡਾ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਜਿਆਦਾ ਕੇਸ ਆਉਣ ਤੋਂ ਬਾਅਦ ਹੁਣ ਲੁਧਿਆਣਾ 400 ਦਾ ਅੰਕੜਾ ਪਾਰ ਕਰ ਗਿਆ ਹੈ।
ਮੰਗਲਵਾਰ ਨੂੰ ਲੁਧਿਆਣਾ ਵਿਖੇ 22 ਨਵੇਂ ਕੇਸ ਆਉਣ ਨਾਲ ਇੱਥੇ ਕੁਲ ਗਿਣਤੀ 409 ਹੋ ਗਈ ਹੈ। ਲੁਧਿਆਣਾ ਕਾਫ਼ੀ ਜਿਆਦਾ ਸੰਘਣੀ ਅਬਾਦੀ ਹੈ ਜਿਸ ਕਾਰਨ ਲੁਧਿਆਣਾ ਵਿਖੇ ਕਾਫ਼ੀ ਜਿਆਦਾ ਖਤਰਾ ਮੰਡਰਾ ਰਿਹਾ ਹੈ। ਪੰਜਾਬ ਸਰਕਾਰ ਦੇ ਮੈਡੀਕਲ ਬੂਲੇਟਿਨ ਅਨੁਸਾਰ 104 ਨਵੇ ਕੇਸ ਵਿੱਚ ਜਲੰਧਰ ਤੋਂ 31, ਲੁਧਿਆਣਾ ਤੋਂ 22, ਅੰਮ੍ਰਿਤਸਰ ਤੇ ਪਟਿਆਲਾ ਤੋਂ 9-9, ਪਠਾਨਕੋਟ ਤੋਂ 6, ਮੁਹਾਲੀ, ਕਪੂਰਥਲਾ ਅਤੇ ਸੰਗਰੂਰ ਤੋਂ 4-4, ਹੁਸ਼ਿਆਰਪੁਰ ਤੇ ਫਾਜਿਲਕਾ ਤੋਂ 3-3, ਗੁਰਦਾਸਪੁਰ ਤੇ ਰੋਪੜ ਤੋਂ 2-2, ਫਰੀਦਕੋਟ, ਫਿਰੋਜ਼ਪੁਰ, ਤਰਨਤਾਰਨ, ਫਤਿਹਗੜ ਸਾਹਿਬ ਅਤੇ ਐਸਬੀਐਸ ਨਗਰ ਤੋਂ 1-1 ਨਵਾ ਕੇਸ ਸ਼ਾਮਲ ਹੈ। ਇਥੇ ਹੀ ਲੁਧਿਆਣਾ ਤੋਂ ਇੱਕ ਹੋਰ ਮੌਤ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਹੁਣ ਤੱਕ ਲੁਧਿਆਣਾ ਵਿਖੇ ਕੁਲ 11 ਮੌਤਾਂ ਦਰਜ਼ ਹੋ ਚੁੱਕੀਆਂ ਹਨ।
ਇਸ ਨਾਲ 18 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਵੀ ਆਪਣੇ ਘਰ ਪਰਤੇ ਹਨ, ਜਿਸ ਵਿੱਚ ਮੁਹਾਲੀ ਤੋਂ 10, ਪਠਾਨਕੋਟ ਅਤੇ ਐਸਬੀਐਸ ਨਗਰ ਤੋਂ 3-3, ਪਟਿਆਲਾ ਤੇ ਫਾਜਿਲਕਾ ਤੋਂ 1-1 ਮਰੀਜ਼ ਠੀਕ ਹੋਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 3371 ਹੋ ਗਈ ਹੈ, ਜਿਸ ਵਿੱਚੋਂ 2461 ਠੀਕ ਹੋ ਗਏ ਹਨ ਅਤੇ 72 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 838 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
ਜਿਲਾ ਕੋਰੋਨਾ ਪੀੜਤ
- ਅੰਮ੍ਰਿਤਸਰ 642
- ਲੁਧਿਆਣਾ 409
- ਜਲੰਧਰ 378
- ਮੁਹਾਲੀ 179
- ਪਟਿਆਲਾ 178
- ਗੁਰਦਾਸਪੁਰ 171
- ਤਰਨਤਾਰਨ 169
- ਸੰਗਰੂਰ 162
- ਪਠਾਨਕੋਟ 151
- ਹੁਸ਼ਿਆਰਪੁਰ 144
- ਐਸ.ਬੀ.ਐਸ. ਨਗਰ 121
- ਫਰੀਦਕੋਟ 88
- ਰੋਪੜ 82
- ਫਤਿਹਗੜ ਸਾਹਿਬ 78
- ਮੁਕਤਸਰ 73
- ਮੋਗਾ 71
- ਬਠਿੰਡਾ 57
- ਫਾਜ਼ਿਲਕਾ 53
- ਫਿਰੋਜ਼ਪੁਰ 52
- ਕਪੂਰਥਲਾ 48
- ਮਾਨਸਾ 34
- ਬਰਨਾਲਾ 31
- ਕੁਲ 3371
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।