ਮੁੱਖ ਮੰਤਰੀ ਦਾ ਜਿਲਾ ਪਟਿਆਲਾ 2 ਹਜ਼ਾਰ ਪਾਰ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਨਾਲ ਹੋਣ ਵਾਲੀ ਮੌਤਾਂ ਨਾਲ ਭੂਚਾਲ ਹੀ ਆ ਗਿਆ ਹੈ। ਪੰਜਾਬ ਵਿੱਚ ਪਹਿਲੀਵਾਰ 24 ਘੰਟੇ ਦੌਰਾਨ 29 ਮੌਤਾਂ ਹੋਈਆ ਹਨ। ਹਰ ਘੰਟੇ ਇੱਕ ਤੋਂ ਜਿਆਦਾ ਮੌਤ ਹੋ ਰਹੀ ਹੈ, ਜਿਹੜੀ ਕਿ ਪੰਜਾਬ ਲਈ ਸਾਰਿਆ ਤੋਂ ਜਿਆਦਾ ਖਤਰਨਾਕ ਸਾਬਤ ਹੋ ਰਹੀ ਹੈ। ਨਵੇਂ ਕੇਸ ਆਉਣ ਦਾ ਸਿਲਸਿਲਾ ਵੀ ਨਹੀਂ ਰੁਕ ਰਿਹਾ । ਪੰਜਾਬ ਵਿੱਚ ਬੁੱਧਵਾਰ ਨੂੰ ਇੱਕੋਂ ਦਿਨ 894 ਨਵੇਂ ਕੇਸ ਆਏ ਹਨ, ਜਿਸ ਨਾਲ ਐਕਟਿਵ ਕੇਸਾ ਦੀ ਗਿਣਤੀ ਵੱਧ ਕੇ 6422 ਹੋ ਗਈ ਹੈ, ਸੂਬੇ ਦੇ ਵੱਡੇ ਸ਼ਹਿਰਾ ਦੇ ਹਸਪਤਾਲਾਂ ਵਿੱਚ ਹੁਣ ਪਹਿਲਾਂ ਨਾਲੋਂ ਜਿਆਦਾ ਮਰੀਜ਼ ਦਾਖਲ ਹਨ ਅਤੇ ਉਨਾਂ ਦੀ ਦੇਖਭਾਲ ਲਈ ਸਿਹਤ ਵਿਭਾਗ ਨੂੰ ਪਹਿਲਾਂ ਨਾਲੋਂ ਜਿਆਦਾ ਧਿਆਨ ਵੀ ਦੇਣਾ ਪੈ ਰਿਹਾ ਹੈ।
ਬੁੱਧਵਾਰ ਨੂੰ 24 ਘੰਟਿਆ ਵਿੱਚ ਹੋਈ 29 ਮੌਤਾਂ ਵਿੱਚ ਲੁਧਿਆਣਾ ਤੋਂ 9, ਪਟਿਆਲਾ ਤੋਂ 5, ਜਲੰਧਰ ਤੋਂ 4, ਗੁਰਦਾਸਪੁਰ ਤੋਂ 3, ਸੰਗਰੂਰ ਤੋਂ 2, ਅੰਮ੍ਰਿਤਸਰ ਤੋਂ 1, ਫਰੀਦਕੋਟ ਤੋਂ 1, ਫਿਰੋਜ਼ਪੁਰ ਤੋਂ 1, ਕਪੂਰਥਲਾ ਤੋਂ 1, ਮਾਨਸਾ ਤੋਂ 1 ਅਤੇ ਰੋਪੜ ਤੋਂ 1 ਸ਼ਾਮਲ ਹਨ। 894 ਨਵੇਂ ਕੇਸ ਵਿੱਚ ਲੁਧਿਆਣਾ ਤੋਂ 303, ਪਟਿਆਲਾ ਤੋਂ 185, ਜਲੰਧਰ ਤੋਂ 101, ਅੰਮ੍ਰਿਤਸਰ ਤੋਂ 53, ਮੁਹਾਲੀ ਤੋਂ 27, ਸੰਗਰੂਰ ਤੋਂ 17, ਹੁਸ਼ਿਆਰਪੁਰ ਤੋਂ 6, ਫਿਰੋਜ਼ਪੁਰ ਤੋਂ 19, ਪਠਾਨਕੋਟ ਤੋਂ 18, ਗੁਰਦਾਸਪੁਰ ਤੋਂ 1, ਤਰਨਤਾਰਨ ਤੋਂ 23, ਬਠਿੰਡਾ ਤੋਂ 29, ਫਤਿਹਗੜ ਸਾਹਿਬ ਤੋਂ 14, ਮੋਗਾ ਤੋਂ 14, ਫਰੀਦਕੋਟ ਤੋਂ 13, ਰੋਪੜ ਤੋਂ 10, ਫਾਜਿਲਕਾ ਤੋਂ 9, ਕਪੂਰਥਲਾ ਤੋਂ 8, ਬਰਨਾਲਾ ਤੋਂ 33 ਅਤੇ ਮੁਕਤਸਰ ਤੋਂ 11 ਸਾਮਲ ਹਨ।
ਕੋਰੋਨਾ ਨਾਲ ਠੀਕ ਹੋਣ ਵਾਲੇ 452 ਮਰੀਜ਼ਾ ਵਿੱਚ ਪਟਿਆਲਾ ਤੋਂ 183, ਫਾਜਿਲਕਾ ਤੋਂ 36, ਮੋਗਾ ਤੋਂ 28, ਸੰਗਰੂਰ ਤੋਂ 26, ਫਰੀਦਕੋਟ 25, ਮੁਹਾਲੀ ਤੋਂ 3, ਹੁਸ਼ਿਆਰਪੁਰ ਤੋਂ 8, ਗੁਰਦਾਸਪੁਰ ਤੋਂ 2, ਫਿਰੋਜ਼ਪੁਰ ਤੋਂ 29, ਤਰਨਤਾਰਨ ਤੋਂ 12, ਬਠਿੰਡਾ ਤੋਂ 21, ਫਤਹਿਗੜ੍ਹ ਸਾਹਿਬ ਤੋਂ 5, ਐਸ.ਬੀ.ਐਸ. ਨਗਰ ਤੋਂ 14, ਕਪੂਰਥਲਾ ਤੋਂ 11, ਰੋਪੜ ਤੋਂ 41, ਮੁਕਤਸਰ ਤੋਂ 7 ਅਤੇ ਬਰਨਾਲਾ ਤੋਂ 1 ਸ਼ਾਮਲ ਹੈ।
ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 19856 ਹੋ ਗਈ ਹੈ, ਜਿਸ ਵਿੱਚੋਂ 12943 ਠੀਕ ਹੋ ਗਏ ਹਨ ਅਤੇ 491 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 6422 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ